27 June, 2020

ਕੀ ਮਾਸ ਖਾਣਾ ਪਾਪ ਹੈ? Is eating meat a sin?


ਕੀ ਮਾਸ ਖਾਣਾ ਪਾਪ ਹੈ? Is eating meat a sin?

 ਕੀ ਮਾਸ ਖਾਣਾ ਪਾਪ ਹੈ? Is eating meat a sin?

ਮਾਸ ਖਾਣਾ ਜਾਂ ਨਹੀਂ ਖਾਣਾ ਕਹਿ ਕੇ ਮੂਰਖ ਝਗੜਦੇ ਹਨ, ਜਿਨ੍ਹਾਂ ਨੂੰ ਖੁਦ ਨੂੰ ਕੋਈ ਗਿਆਨ ਨਹੀਂ ਜਾਂ ਅਸਲੀਅਤ ਦੇ ਗਿਆਨ ਵਿੱਚ ਕੋਈ ਧਿਆਨ ਨਹੀਂ ਹੈ। ਜੇ ਧਿਆਨ ਹੁੰਦਾ ਤਾਂ ਇਸ ਗੱਲ ਦਾ ਵੀ ਪਤਾ ਹੁੰਦਾ ਕਿ ਧਰਮ ਇਕੁ ਦੇ ਗਿਆਨ ਦੀ ਪ੍ਰਾਪਤੀ ਦਾ ਕੰਮ ਹੈ ਜੋ ਬੁੱਧੀ ਜਾਂ ਆਤਮਿਕ ਪੱਧਰ ਦਾ ਹੈ, ਇਸਦਾ ਸਰੀਰ ਨਾਲ ਕੋਈ ਸੰਬੰਧ ਨਹੀ ਅਤੇ ਸਾਡੇ ਖਾਣ ਪੀਣ ਦਾ ਸੰਬੰਧ ਸਰੀਰ ਨਾਲ ਹੀ ਹੈ।
ਕਿਸੇ ਵੀ ਭੋਜਨ ਦੇ carbohydrates, proteins and fats ਮੁੱਖ ਸਰੋਤ ਹੁੰਦੇ ਹਨ ਜੋ ਹਰ ਭੋਜਨ ਵਿੱਚ ਹਨ। ਇਹਨਾਂ ਦੇ ਆਧਾਰ ਤੇ ਕਿਸੇ ਵੀ ਭੋਜਨ ਨੂੰ ਮਾਸਾਹਾਰੀ ਜਾਂ ਸ਼ਾਕਾਹਾਰੀ ਨਹੀਂ ਮੰਨਿਆ ਜਾ ਸਕਦਾ, ਨਾ ਕਿਸੇ ਵਿੱਚ ਪਾਪ ਹੈ। ਨਾਨਕ ਦੀ ਨਜ਼ਰ ਵਿੱਚ ਸਭ ਬਰਾਬਰ ਨੇ ਕਿਉਕਿ ਉਹਨਾਂ ਨੂੰ ਅਸਲੀਅਤ ਦਾ ਗਿਆਨ ਹੈ। ਬਾਬੇ ਨਾਨਕ ਨੂੰ ਪਤਾ ਹੈ ਕਿ ਅਸੀ ਜੋ ਕੁਛ ਵੀ ਖਾ ਰਹੇ ਹਾਂ ਉਸ ਸਭ ਕੁਛ ਵਿਚ ਹੀ ਮਾਸ ਹੈ ਕਿਉਕਿ ਸਭ ਦਾ ਸਰੋਤ ਪਾਣੀ ਹੈ ਅਤੇ ਪਾਣੀ ਹੀ ਮਾਸ ਦਾ ਮੁੱਢ ਹੈ। ਭੋਜਨ ਸਰੀਰ ਨਾਲ ਸੰਬੰਧਤ ਹੋਣ ਕਰਕੇ ਗੁਰਬਾਣੀ ਅਨੁਸਾਰ ਉਹ ਹਰੇਕ ਚੀਜ਼ ਪਵਿੱਤਰ ਹੈ ਅਤੇ ਖਾਦੀ ਜਾ ਸਕਦੀ ਹੈ ਜੋ ਸਰੀਰ ਨੂੰ ਚੱਲਣ ਲਈ ਤਾਕਤ ਦੇਵੇ ਅਤੇ ਮੌਕੇ ਤੇ ਮੌਜੂਦ ਹੋਵੇ, ਕਿਉਕਿ ਉਹ ਉਸਨੇ ਰਿਜਕ ਦਿੱਤਾ ਹੁੰਦਾ ਹੈ।  
ਖਾਣਾ ਪੀਣਾ ਪਵਿਤ੍ਰੁ ਹੈ ਦਿਤੋਨੁ ਰਿਜਕੁ ਸੰਬਾਹਿ ॥
ਇਹ ਮਾਸ ਖਾਣ ਜਾਂ ਨਾ ਖਾਣ ਦਾ ਭੁਲੇਖਾ ਉਹਨਾਂ ਘੱਟ ਗਿਆਨ ਵਾਲੇ ਪ੍ਰਚਾਰਕਾਂ ਅਤੇ ਹੋਰ ਮੱਤਾਂ ਦੇ ਲੋਕਾਂ ਦੁਆਰਾ ਫੈਲਾਇਆ ਗਿਆ ਹੈ ਜਿਨ੍ਹਾਂ ਨੂੰ ਆਪ ਨੂੰ ਧਰਮ ਬਾਰੇ ਕੁਝ ਨਹੀ ਪਤਾ ਅਤੇ ਉਹ ਅਜਿਹੇ ਅੰਧ-ਵਿਸ਼ਵਾਸ ਫੈਲਾ ਕੇ ਲੋਕਾਂ ਨੂੰ ਭਰਮ ਵਿੱਚ ਫਸਾਈ ਰੱਖਦੇ ਹਨ ਤਾਂ ਕਿ ਲੋਕ ਉਹਨਾਂ ਤੋਂ ਅਸਲ ਧਰਮ ਦੀ ਕੋਈ ਗੱਲ ਨਾ ਪੁੱਛ ਲੈਣ ਜਿਸ ਦਾ ਉਹਨਾਂ ਨੂੰ ਖੁਦ ਵੀ ਪਤਾ ਨਹੀ। ਉਹ ਖੁਦ ਧਰਮ ਨੂੰ ਸਰੀਰਕ ਪੱਧਰ ਦਾ ਸਮਝਦੇ ਹਨ ਅਤੇ ਪ੍ਰਚਾਰ ਵੀ ਸਰੀਰ ਦੇ ਪਹਿਰਾਵੇ ਅਤੇ ਖਾਣ ਪੀਣ ਦਾ ਕਰਦੇ ਰਹਿੰਦੇ ਹਨ। ਪਰ ਅਸਲ ਵਿੱਚ ਇਹ ਤਾਂ ਗਾਖੜੀ ਕਾਰ ਹੈ। ਅਜਿਹੇ ਅੰਧ-ਗਿਆਨੀਆਂ ਪਿੱਛੇ ਲੱਗ ਕੇ ਤਾਂ ਉਹ ਲੋਕ ਭੁੱਖੇ ਮਰ ਸਕਦੇ ਹਨ ਜੋ ਧਰਤੀ ਦੇ ਛੋਟੇ ਅਤੇ ਵੱਖਰੇ ਹਿੱਸਿਆ ਤੇ ਵੱਸਦੇ ਹਨ, ਜਿਹਨਾਂ ਦਾ ਕੇਵਲ Sea food ਜਿਉਣ ਦਾ ਸਹਾਰਾ ਹੈ।
ਜੋ ਵੀ ਭੋਜਨ available ਹੈ ਜੋ ਸਰੀਰ ਨੂੰ ਤਾਕਤ ਦੇਵੇ ਅਤੇ ਸਿਹਤ ਲਈ ਠੀਕ ਹੋਵੇ ਉਹ ਸਭ ਖਾਦਾ ਜਾ ਸਕਦਾ ਹੈ ਚਾਹੇ ਸ਼ਿਕਾਰ ਕਰਕੇ ਹੀ ਖਾਣਾ ਪਵੇ। ਇਸਦਾ ਧਰਮ ਨਾਲ਼ ਕੋਈ ਸੰਬੰਧ ਨਹੀ। ਹਰੇਕ ਜੀਵ ਦਾ ਸਰੀਰ survive ਕਰਨ ਲਈ ਬਣਿਆ ਹੈ, ਬਚਣ ਲਈ ਅਸੀਂ ਇੱਕ ਦੂਜੇ ਨੂੰ ਮਾਰਦੇ ਹਾਂ ਅਤੇ ਖਾਂਦੇ ਹਾਂ।  
ਜੀਆ ਕਾ ਆਹਾਰੁ ਜੀਅ ਖਾਣਾ ਏਹੁ ਕਰੇਇ ॥

Previous Post Link: ਕੀ ਰੱਬ ਨੂੰ ਪਾਉਣ ਲਈ ਧਾਰਮਿਕ ਹੋਣਾ ਜਰੂਰੀ ਹੈ? Is it necessary to be religious in order to please God?


--------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲੁ ਸੋਇਆ...