06 May, 2020

ਸਾਨੂੰ ਰੱਬ ਕੋਲੋਂ ਕੀ ਮੰਗਣਾ ਚਾਹੀਦਾ ਹੈ? What should we ask or demand from God?

Logical Reasoning, GurParsad, Gurmat, SatGur
ਸਾਨੂੰ ਰੱਬ ਕੋਲੋਂ ਕੀ ਮੰਗਣਾ ਚਾਹੀਦਾ ਹੈ? What should we ask or demand from God?


ਸਾਨੂੰ ਰੱਬ ਕੋਲੋਂ ਕੀ ਮੰਗਣਾ ਚਾਹੀਦਾ ਹੈ? What should we ask or demand from God?


ਮਮਾ ਮਾਗਨਹਾਰ ਇਆਨਾ ॥
ਦੇਨਹਾਰ ਦੇ ਰਹਿਓ ਸੁਜਾਨਾ ॥
ਜੋ ਦੀਨੋ ਸੋ ਏਕਹਿ ਬਾਰ ॥
ਮਨ ਮੂਰਖ ਕਹ ਕਰਹਿ ਪੁਕਾਰ ॥
ਜਉ ਮਾਗਹਿ ਤਉ ਮਾਗਹਿ ਬੀਆ ॥
ਜਾ ਤੇ ਕੁਸਲ ਨ ਕਾਹੂ ਥੀਆ ॥
ਮਾਗਨਿ ਮਾਗ ਤ ਏਕਹਿ ਮਾਗ ॥
ਨਾਨਕ ਜਾ ਤੇ ਪਰਹਿ ਪਰਾਗ ॥੪੧॥ {ਪੰਨਾ 258}

ਮੰਗਣ ਵਾਲਾ ਨਿਆਣਾ (ਨਾ-ਸਮਝ) ਹੈ। ਦੇਣਹਾਰ ਸਿਆਣਾ ਹੈ। ਓਹਨੇ ਜੋ ਦੇਣਾ ਉਹ ਇੱਕ ਵਾਰ 'ਚ ਹੀ ਸਭ ਕੁਝ ਦੇ ਦਿੱਤਾ। ਮੂਰਖ ਤਾਂ ਮੰਗਣ ਵਾਲਾ ਜਿਹੜਾ ਪੁਕਾਰਾਂ ਕਰ ਕਰ ਮੰਗ ਰਿਹਾ ਥਾਂ-ਥਾਂ ਜਾ ਕੇ। ਇਸ ਦੁਨੀਆ ਵਿਚ ਨਾ ਕੋਈ ਅਮੀਰ ਨਾ ਕੋਈ ਗਰੀਬ ਬੱਸ ਇਹ ਸਾਡਾ ਵਹਿਮ ਹੀ ਹੈ। ਜਿਸ ਕੋਲ ਬ੍ਰਹਮ ਗਿਆਨ ਬਸ ਓਹੀ ਅਸਲੀ ਅਮੀਰ ਬਾਕੀ ਸਭ ਅਮੀਰੀ ਗਰੀਬੀ ਦਾ ਭੁਲੇਖਾ ਹੈ। ਜੋ ਸੰਸਾਰਿਕ ਚੀਜਾਂ ਵਰਤ ਕੇ ਅਸੀਂ ਪੈਸੇ ਤੇ ਹੋਰ ਦੌਲਤ ਇਕਠੀ ਕਰ ਰਹੇ ਹਾਂ ਉਹ ਚੀਜਾਂ ਤਾਂ ਪਹਿਲਾਂ ਤੋਂ ਹੀ ਇਥੇ ਹਨ। ਇੱਕ ਵਾਰ 'ਚ ਹੀ ਪਾ ਦਿੱਤੀਆ ਗਈਆਂ ਸੀ। ਜਿਨ੍ਹਾਂ ਨੂੰ ਵਰਤ ਕੇ ਅਸੀਂ ਪੈਸੇ ਇਕੱਠੇ ਕਰਦੇ ਹਾਂ। (ਜੋ ਕਿਛੁ ਪਾਇਆ ਸੁ ਏਕਾ ਵਾਰ ॥)
ਪਰ ਇਹ ਸਭ ਕੁਝ ਇਥੇ ਹੀ ਰਹਿ ਜਾਣਾ ਹੈ ਨਾਲ ਕੁਝ ਨਹੀਂ ਜਾਣਾ। ਭੁਲੇਖੇ ਦਾ ਭੁਲੇਖੇ ਵਿਚ ਹੀ ਵੱਡਾ ਲੱਗ ਰਿਹਾ, ਅਸਲੀਅਤ ਵਿਚ ਤਾਂ ਕੁਝ ਵੀ ਨਹੀਂ।
ਫਿਰ ਵੀ ਜੋ ਕੁਝ ਵੀ ਮੰਗ ਰਹੇ ਹਾਂ ਉਹ ਦੂਜਾ ਜਾਂ ਦ੍ਵੈਤ ਹੀ ਮੰਗ ਰਹੇ ਹਾਂ, ਉਸ ਤੋਂ ਸਦੀਵੀ ਸੁਖ ਨਹੀਂ ਮਿਲ ਸਕਦਾ, ਭਾਵ ਕਦੇ ਕੁਸ਼ਲ ਨਹੀਂ ਹੋ ਸਕਦਾ। ਜੇ ਕੁਝ ਮੰਗਣਾ ਹੀ ਹੈ ਤਾਂ ਉਸ ਇੱਕ ਨੂੰ ਮੰਗ ਜੋ ਸਭ ਕਾਸੇ ਦਾ ਕਰਤਾ-ਧਰਤਾ ਹੈ। ਨਾਨਕ ਕਹਿੰਦਾ ਅਜਿਹਾ ਮੰਗਣ ਨਾਲ ਸਦੀਵੀ ਸੁਖ ਤੇ ਮੁਕਤੀ ਮਿਲ ਜਾਂਦੀ ਹੈ। 

Previous Post Link: ਸਾਨੂੰ ਕਿਸੇ ਨੂੰ ਨਾਮੁ ਮਿਲ ਕਿਉ 'ਨੀ ਰਿਹਾ? Why don't we someone get Gospel (Naam)?

--------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲੁ ਸੋਇਆ...