Logical Reasoning, GurParsad, Gurmat, SatGur
ਅਸੀਂ ਸਾਰੇ ਉਸ ਇੱਕ ਵੱਡੀ ਲਹਿਰ ਵਿਚ ਹੀ ਹਾਂ। ਆਪਣੇ ਆਪ ਨੂੰ ਅਲੱਗ ਮੰਨਦੇ ਹਾਂ ਮਹਿਸੂਸ ਕਰਦੇ ਹਨ ਪਰ ਇਹ ਸਾਡਾ ਇੱਕ ਭਰਮ ਹੀ ਹੈ ਜਾਂ ਕਹਿ ਲਵੋ ਸਾਨੂੰ ਸਾਡੇ ਅਸਲ ਦਾ ਗਿਆਨ ਨਹੀਂ ਹੈ। ਇਹ ਆਪਣੇ ਆਪ ਦੀ ਖੁਦੀ ਜਾਂ ਹਉਮੈ ਕਰਕੇ ਅਸੀ ਖੁਦ ਨੂੰ ਬਹੁਤ ਸਿੰਜੋੜ ਕੇ ਰੱਖ ਲਿਆ, ਪਰ ਨਾ ਚਾਹੁੰਦੇ ਹੋਏ ਵੀ ਅਤੇ ਆਪਣੇ ਆਪ ਨੂੰ ਅਲੱਗ ਮੰਨਦੇ ਹੋਏ ਵੀ ਅਸੀਂ ਉਸ ਇੱਕ ਵਿਸ਼ਾਲ ਲਹਿਰ ਜਾਂ ਵਿਸ਼ਾਲ ਮਨ ਤੋਂ ਬਾਹਰ ਨਹੀਂ ਹਾਂ, ਵਿਰੁੱਧ ਨਹੀਂ ਹਾਂ। ਇਹ ਸਭ ਵਹਿਮ ਜਾਂ ਭਰਮ ਹੈ ਅਤੇ ਇਹ ਸਭ ਕੁਝ ਹੀ ਉਹ ਵਿਸ਼ਾਲ ਕਿਸੇ ਅਜੀਬ ਚੀਜ਼ ਅੱਗੇ ਕੁਝ ਵੀ ਨਹੀਂ ਹੈ। ਅਸੀਂ ਇੱਕ ਅਜੀਬ ਜਿਹੀ ਗੁੰਝਲ ਵਿਚ ਫਸੇ ਹੋਏ ਹਾਂ। ਉਹ ਤੇ ਇਹ ਸਭ ਕੁਝ ਬਹੁਤ ਨੇੜੇ ਹੈ, ਕੋਈ ਬਹੁਤਾ ਫਰਕ ਨਹੀਂ, ਬਸ ਇੱਕ ਗੁੰਝਲ ਹੀ ਵਿਚਾਲੇ ਹੈ। ਇਹ ਕਹਾਣੀ ਬਹੁਤ ਅਜੀਬ ਹੈ ਇਸ ਬਾਰੇ ਦੱਸਿਆ ਜਾਂ ਲਿਖਿਆ ਜਾਵੇ ਤਾਂ ਕੀ ਲਿਖੀਏ? ਪਤਾ 'ਨੀ ਇਸਨੂੰ ਪੜ੍ਹ ਕੇ ਕੋਈ ਸਮਝੇ ਵੀ ਜਾਂ ਨਾ ਪਰ ਜਿਸਨੂੰ ਇਹ ਸਮਝ ਆ ਗਈ ਜਾਂ ਆਈ ਹੋਈ ਉਸਨੂੰ ਪਤਾ ਹੈ ਕਿ ਇਹ ਕਿਸ ਦੀ ਗੱਲ ਹੋ ਰਹੀ। ਇਹ ਇੱਕ ਬਹੁਤ ਵੱਡੇ ਭੁਲੇਖੇ ਤੋਂ ਬਾਹਰ ਦੀ ਗੱਲ ਹੈ। ਇਹ ਸੰਪੂਰਨ ਆਜ਼ਾਦੀ ਦੀ ਗੱਲ ਹੈ। ਇਹ ਨਿਡਰਤਾ ਦੀ ਅਤੇ ਬਹੁਤ ਵੱਡੀ ਤੇ ਬਹੁਤ ਅਜੀਬ ਖੁੱਲ ਦੀ ਗੱਲ ਹੈ। ਅਸੀਂ ਇਕ ਵਿਰੋਧ ਵਿਚ ਹੱਥ ਪੈਰ ਮਾਰ ਰਹੇ ਹਾਂ। ਆਪਣੇ ਆਪ ਤੋਂ ਹੀ ਵਿਰੋਧ ਕਰ ਰਹੇ ਹਾਂ ਅਸੀਂ। ਇਹ ਵਿਰੋਧ ਕਰਨਾ ਹੀ ਗਲਤ ਹੈ ਤੇ ਵਿਰੋਧ ਕਰਨ ਤੋਂ ਬਆਦ ਆਪਣੇ ਖੁਦ ਦੀ ਇੱਛਾ ਨਾਲ ਚੱਲ ਰਹੇ ਹਾਂ। ਕਰਨਾ ਕੁਝ ਨਹੀਂ ਬਸ ਵਿਰੋਧ ਕਰਨਾ ਛੱਡਣਾ ਪੈਣਾ ਸਾਨੂੰ। ਤੇ ਫਿਰ ਜੋ ਆਪਣੇ ਆਪ ਹੀ ਹੋਵੇਗਾ ਉਹ ਇਸ ਵਿਸ਼ਾਲ ਲਹਿਰ ਦਾ ਹਿੱਸਾ ਹੋਵੇਗਾ। ਇਸ ਤਰਾਂ ਨਾਲ ਚੱਲਣਾ ਹੀ ਸਹੀ ਹੈ, ਜਿਸ ਵਿਚ ਆਪਣਾ ਜਾਂ ਆਪਣੀ ਮਰਜ਼ੀ ਦਾ ਕੁਝ ਨਹੀਂ ਹੋਣਾ ਚਾਹੀਦਾ। ਅਸਲ ਵਿਚ ਆਪਣਾ ਆਪ ਕੁਝ ਹੈ ਹੀ ਨਹੀਂ, ਇਹ ਤਾਂ ਭਰਮ ਦੀ ਬਣਾਈ ਇੱਕ ਤਸਵੀਰ ਹੈ ਜਿਸਨੂੰ ਸਾਰਾ ਸਮਾਂ ਪੋਚਦੇ ਰਹਿਨੇ ਹਾਂ ਤੇ ਸਵਾਰਦੇ ਰਹਿਨੇ ਹਾਂ।
Previous Post Link: ਵਿਚਾਰ! ਇੱਕ ਅਜੀਬ ਕਿਸਮ ਦੀ। Thoughts! A strange kind.
--------
ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲੁ ਸੋਇਆ...
ਕਹਾਣੀ ਇੱਕ ਵਿਸ਼ਾਲ ਲਹਿਰ ਦੀ। The story of a huge Wave.