24 May, 2020

ਸਗਲ ਸਮਿਗ੍ਰੀ ਏਕਸੁ ਘਟ ਮਾਹਿ।। Sagal Samagri Ekas Ghat Mahi. (Page 293)

Logical Reasoning, GurParsad, Gurmat, SatGur
ਸਗਲ ਸਮਿਗ੍ਰੀ ਏਕਸੁ ਘਟ ਮਾਹਿ।। Sagal Samagri Ekas Ghat Mahi. (Page 293)


ਸਗਲ ਸਮਿਗ੍ਰੀ ਏਕਸੁ ਘਟ ਮਾਹਿ।। (Page 293)


ਇਹ ਸਾਰਾ ਕੁਝ ਸਾਰੀ ਸਮਗ੍ਰੀ ਇੱਕ ਹਿਰਦੇ ਵਿਚ ਹੀ ਹੈ ਤੇ ਹਿਰਦੇ ਵਿਚ ਇੱਛਾ ਹੁੰਦੀ ਹੈ। ਤੇਰੇ ਅੰਦਰ ਜੋ ਇੱਛਾ ਪੈਦਾ ਹੋਈ ਉਹੀ ਇਹ ਦੁਨੀਆ ਦਾ ਰੂਪ ਹੈ ਇਹ ਸਭ ਕੁਝ ਹੈ। ਤੂੰ ਇੱਕ ਵਿਸ਼ਾਲ ਮਨ ਐਨਾ ਸੁਚਾ ਤੇ ਸ਼ਕਤੀ ਵਾਲਾ ਹੈ ਕਿ ਜਦੋ ਵੀ ਕੁਝ ਸੋਚਦਾ ਹੈ ਤਾਂ ਉਹ ਅਸਲੀਅਤ ਬਣ ਜਾਂਦਾ ਹੈ। ਅਸੀਂ ਜਦੋ ਸੋਚਦੇ ਹਾਂ ਤਾਂ ਉਹ ਸੱਚ ਨਹੀਂ ਹੋ ਸਕਦਾ ਕਿਉਕਿ ਸਾਡਾ ਰੂਪ ਬਹੁਤ ਛੋਟਾ ਤੇ ਤੇਰੇ ਵਿਸ਼ਾਲ ਰੂਪ ਅੰਦਰ ਹੀ ਹੈ। ਇਹ ਦੁਨੀਆ ਤਾਂ ਕਰਕੇ ਸੁਪਨਾ ਕਿਉਕਿ ਤੇਰੀ ਇੱਛਾ ਦਾ ਨਤੀਜਾ ਹੈ ਇਹ ਦੁਨੀਆ, ਜੋ ਵੀ ਤੂੰ ਚਿੱਥ ਰਿਹਾ ਹੈ। ਤੇਰੀ ਸੋਚ ਵਿਚੋਂ ਹੀ ਤੇੜ ਪਾ ਕੇ ਅਸੀਂ ਆਪਣੀ ਇੱਕ ਵੱਖਰੀ ਸੋਚ ਬਣਾ ਲਈ (ਹਉਮੈ) ਤਾਂ ਕਰਕੇ ਅਲੱਗ ਧੱਕੇ ਖਾ ਰਹੇ ਹਾਂ ਤੇ ਅਲੱਗ ਦੁੱਖ ਸਹਿ ਰਹੇ ਹਾਂ। ਸਾਡੀ ਸੋਚ ਵੱਖਰੀ ਤੇ ਸਵਾਰਥੀ ਹੋਣ ਕਰਕੇ ਛੋਟੀ ਹੈ। ਤੇਰੀ ਇੱਛਾ ਵੀ ਸੱਚੀ ਹੈ। ਇਸ ਕਰਕੇ ਹੀ ਤੂੰ ਇਹ ਦੁਨੀਆ ਇੱਕ ਪਲ ਵਿਚ ਪੈਦਾ ਕਰ ਸਕਦਾ ਹੈ ਤੇ ਇੱਕ ਪਲ ਵਿਚ ਖਤਮ ਕਰ ਸਕਦਾ ਹੈ ਕਿਉਕਿ ਇੱਛਾ ਹੀ ਬੰਦ ਕਰਨੀ ਹੈ। ਸਾਡਾ ਰਾਤ ਵਾਲਾ ਸੁਪਨਾ ਤੇਰੇ ਇਸ ਵਿਸ਼ਾਲ ਸੁਪਨੇ ਦੀ ਹੀ ਇੱਕ ਉਦਾਹਰਣ ਹੈ ਕਿ ਕਿਸ ਤਰਾਂ ਕੋਈ ਇੱਕ ਦੀ ਇੱਛਾ ਵਿਚ ਹੀ ਵੱਖ ਵੱਖ ਚਰਿਤ੍ਰ ਪੈਦਾ ਹੋ ਸਕਦੇ ਹਨ ਤੇ ਕਿਵੇਂ ਸੁਪਨੇ ਅੰਦਰ ਕਦੇ ਵੀ ਸੁਪਨਾ ਸੁਪਨਾ ਨਹੀਂ ਸੱਚ ਲਗਦਾ ਹੈ।   

Previous Post Link: ਵੇਪਰਵਾਹ ਕੌਣ ਹੈ? Who is without worries?

--------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲੁ ਸੋਇਆ...