25 May, 2020

ਵਿਚਾਰ! ਇੱਕ ਅਜੀਬ ਕਿਸਮ ਦੀ। Thoughts! A strange kind.

Logical Reasoning, GurParsad, Gurmat, SatGur

ਵਿਚਾਰ! ਇੱਕ ਅਜੀਬ ਕਿਸਮ ਦੀ। Thoughts! A strange kind.

 ਵਿਚਾਰ! ਇੱਕ ਅਜੀਬ ਕਿਸਮ ਦੀ। Thoughts! A strange kind.


ਜਿਵੇਂ ਕੋਈ ਸੁੱਤਾ ਪਿਆ ਉੱਠਿਆ ਤੇ ਉਸਨੂੰ ਪਤਾ ਨੀ ਲੱਗ ਰਿਹਾ ਕਿ ਉਹ ਕੌਣ ਹੈ, ਇਸ ਕਰਕੇ ਉਹ ਭਰਮ ਵਿਚ ਹੈ ਅਤੇ ਅਸਲੀਅਤ ਤੋਂ ਅਗਿਆਨ ਹੈ। ਨਾ ਹੀ ਉਸਨੂੰ ਕੋਈ ਦਿਖ ਰਿਹਾ ਜਾਂ ਮਿਲ ਰਿਹਾ ਜਿਸ ਤੋਂ ਉਹ ਪੁੱਛ ਸਕੇ ਕਿ ਉਹ ਕੌਣ ਹੈ। ਅਜਿਹੀ ਹਾਲਤ ਵਿਚ ਉਹ ਜੋ ਵੀ ਕਰੇਗਾ ਆਪਣੀ ਮਰਜ਼ੀ ਨਾਲ ਕਰੇਗਾ ਅਤੇ ਜੋ ਵੀ ਕਰੇਗਾ ਉਸਨੂੰ ਠੀਕ ਹੀ ਸਮਝੇਗਾ। ਉਸਤੋਂ ਬਾਅਦ ਉਹ ਕਿੰਨੇ ਹੀ ਸਾਲ ਆਪਣੇ ਹਿਸਾਬ ਨਾਲ ਹੀ ਜਿਉਂਦਾ ਰਿਹਾ। ਆਪਣੇ ਨਵੇਂ ਨਿਯਮ ਬਣਾ ਲਏ ਤੇ ਉਹਨਾਂ ਨੂੰ ਹੀ ਸਹੀ ਸਮਝਣ ਲੱਗ ਪਿਆ। ਜੋ ਵੀ ਬਣਾਇਆ ਜਾਂ ਪੈਦਾ ਕੀਤਾ ਉਸਨੂੰ ਸਹੀ ਸਮਝਣ ਲੱਗ ਪਿਆ ਕਿਉਕਿ ਉਸਨੇ ਬਣਾਇਆ ਹੈ ਆਪਣੀ ਮਰਜ਼ੀ ਦਾ। ਪਰ ਇਸ ਗੱਲ ਵਿਚ ਇੱਕ ਭੇਦ, ਉਹ ਜੋ ਵੀ ਕੁਝ ਬਣਾ ਰਿਹਾ ਜਾਂ ਜਿਵੇਂ ਵੀ ਜਿਓਂ ਰਿਹਾ ਉਹ ਸਭ ਭਰਮ ਦਾ ਹੈ। 

*******

ਆਪਣੇ ਆਪ ਨੂੰ ਵੱਡਾ ਸਮਝਦਾ ਇਹ ਮਨ ਅਤੇ ਖੁਦ ਨੂੰ ਵੱਡਾ ਬਣਾਉਣ ਖਾਤਰ ਤਾਂ ਇਹ ਪਾਰਬ੍ਰਹਮ ਪਰਮੇਸ਼ਰ ਤੋਂ ਅਲੱਗ ਤੇ ਬਾਗੀ ਹੋਇਆ ਹੋਇਆ ਹੈ। ਜਿਵੇ ਜਿਵੇ ਇਹ ਵੱਡਾ ਹੁੰਦਾ ਜਾਂਦਾ ਹੈ ਇਸਨੂੰ ਪ੍ਰਧਾਨਗੀ ਦਾ ਕੀੜਾ ਹੋਰ ਵਧਦਾ ਜਾਂਦਾ ਹੈ। ਬਸ ਪ੍ਰਧਾਨ ਬਣਨਾ ਚਾਹੁੰਦਾ ਹੈ ਸਭ ਦਾ। ਇਸ ਪ੍ਰਧਾਨਗੀ ਨੂੰ ਪਾਉਣ ਲਈ ਇਹ ਪੁੱਠੇ ਸਿਧੇ ਕੰਮ ਵੀ ਕਰ ਰਿਹਾ। ਇਸ ਅੰਦਰ ਵੱਡਾ ਤੇ ਮਸ਼ਹੂਰ ਹੋਣ ਦੀ ਤਲਬ ਹੈ 'ਤੇ ਵੱਧ ਤੋਂ ਵੱਧ ਪੈਸਾ ਹੋਵੇ। ਜੇ ਸੰਤੋਖ ਆ ਜਾਵੇਗਾ ਫਿਰ ਇਹ ਤਲਬ ਖਤਮ ਹੋਣੀ, ਨਹੀਂ ਤਾਂ ਵਧਦੀ ਹੀ ਜਾਣੀ। 

Previous Post Link: ਸਗਲ ਸਮਿਗ੍ਰੀ ਏਕਸੁ ਘਟ ਮਾਹਿ।। Sagal Samagri Ekas Ghat Mahi. (Page 293)
--------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲੁ ਸੋਇਆ...