30 April, 2020

ਸਾਨੂੰ ਕਿਸੇ ਨੂੰ ਨਾਮੁ ਮਿਲ ਕਿਉ 'ਨੀ ਰਿਹਾ? Why don't we someone get Gospel (Naam)?

Logical Reasoning, GurParsad, Gurmat, SatGur
ਸਾਨੂੰ ਕਿਸੇ ਨੂੰ ਨਾਮੁ ਮਿਲ ਕਿਉ 'ਨੀ ਰਿਹਾ? Why don't we someone get Gospel (Naam)?

ਸਾਨੂੰ ਕਿਸੇ ਨੂੰ ਨਾਮੁ ਮਿਲ ਕਿਉ 'ਨੀ ਰਿਹਾ? Why don't we someone get Gospel (Naam)?


ਹੁਣ ਇਸ ਪਾਸੇ ਖੜਾ ਉਸ ਪਾਸੇ ਨੂੰ ਕਿਮੇਂ ਸਮਝੇ? ਭਰਮ ਦੀ ਘਾਟੀ ਦੇ ਪਰਲੇ ਪਾਸੇ ਦਾ ਗਿਆਨ ਹੀ ਨਾਮੁ ਹੈ। ਉਹ ਗਿਆਨ ਜੋ ਭਰਮ ਤੋਂ ਮੁਕਤ ਹੋਣ ਤੋਂ ਬਾਅਦ ਇਕੱਠਾ ਹੁੰਦਾ ਹੈ। ਇਹ ਨਾਮੁ ਸਾਡੇ ਭਰਮ ਵਿਚ ਬਣਾਏ ਵਜੂਦ ਦੀ ਇਕੱਠੀ ਕੀਤੀ ਹੋਈ ਜਾਣਕਾਰੀ ਤੋਂ ਅਲੱਗ ਹੈ, ਉਸਤੋਂ ਜਮਾ ਪੁੱਠਾ। ਇਹ ਅਚਰੁ ਗਿਆਨ ਹੈ, ਜੋ ਭਰਮ ਵਿਚ ਖੜਾ ਕੋਈ ਵੀ ਨਹੀਂ ਚਰ ਸਕਦਾ। ਜਿਸਨੂੰ ਚਰਨ ਲਈ ਭਰਮ ਲਾਹ ਕੇ ਦੂਜੇ ਪਾਸੇ ਜਾਣਾ ਬਹੁਤ ਜਰੂਰੀ ਹੈ 'ਤੇ ਜਿਹੜਾ ਦੂਜੇ ਪਾਸੇ ਚਲਿਆ ਗਿਆ ਫਿਰ ਉਹ ਆਪੁ ਨੀ ਰਹਿੰਦਾ ਆਪਿ ਬਣ ਜਾਂਦਾ ਹੈ। ਮਨੁੱਖਤਾ ਅਤੇ ਉਸਦਾ ਗਿਆਨ ਭਰਮ ਦੇ ਵਜੂਦ ਦੀ ਇਕੱਠੀ ਕੀਤੀ ਅੱਜ ਤੱਕ ਦੀ ਸਾਰੀ ਜਾਣਕਾਰੀ ਤੇ ਖੜਾ ਹੈ। ਬੱਸ ਇਹੀ ਫਰਕ ਹੈ।

ਇਸ ਗੱਲ ਨੂੰ ਇਕੱਲਾ ਪੜ੍ਹੇ ਤੇ ਸਮਝ ਨਹੀਂ ਲੱਗਣੀ, ਸਮਝਣਾ ਜਰੂਰੀ ਹੈ। ਜਿਸਨੂੰ ਵੀ ਇਹ ਸਮਝ ਇੱਕ ਵਾਰ ਆ ਗਈ ਉਸਨੂੰ ਸਭ ਪਤਾ ਲੱਗ ਜਾਂਦਾ ਕਿਉਕਿ ਉਸ ਮੂਹਰੇ ਭਰਮ ਦਾ ਭੇਦ ਖੁੱਲ ਗਿਆ ਹੈ। ਫਿਰ ਉਸਤੋਂ ਅਜਿਹੀਆਂ ਹੀ ਭਾਵੇ 1000 ਗੱਲਾਂ ਲਿਖਵਾ ਲਓ, ਉਹ ਅਰਾਮ ਨਾਲ ਲਿਖ ਸਕਦਾ ਹੈ। ਇਹ ਸਮਝ ਲਿਖੀ ਗਈ ਹੈ। ਤੇ ਸਮਝ ਨੂੰ ਸਮਝਣ ਲਈ ਆਪੁ ਸਮਝਣਾ ਹੀ ਪੈਣਾ। ਸਮਝ ਨੂੰ ਪੜ੍ਹ ਕੇ ਨਹੀਂ ਸਮਝਿਆ ਜਾ ਸਕਦਾ।

**
ਜਿਸ ਨੇ ਮੁੜ ਕੇ ਜਨਮ ਨਹੀਂ ਲੈਣਾ ਉਹ ਪ੍ਰਭ ਵਿਚ ਮਿਲਿਆ ਹੁੰਦਾ ਹੈ। ਸਾਰੇ ਭਗਤ ਅੱਜ ਵੀ ਮੌਜੂਦ ਹਨ ਪ੍ਰਭ ਦੇ ਰੂਪ ਵਿਚ। ਅਸਲ ਵਿਚ ਹੈਗੇ ਤਾਂ ਅਸੀਂ ਵੀ ਸਾਰੇ ਪ੍ਰਭ ਹੀ ਹਾਂ ਪਰ ਅਸੀਂ ਇਸ ਗੱਲ ਨੂੰ ਮੰਨ ਨੀ ਰਹੇ। ਮੰਨ ਭਰਮ ਕਰਕੇ ਨੀ ਰਹੇ ਅਤੇ ਜਿੰਨਾ ਚਿਰ ਇਸ ਗੱਲ ਦੀ ਸਮਝ ਨਹੀਂ ਆ ਜਾਂਦੀ ਅਸੀਂ ਮੰਨਣਾ ਵੀ ਨੀ।

ਸੰਪੂਰਣ ਸੋਝੀ ਹੋਈ ਤੇ ਜੋ ਮੰਨ ਗਿਆ ਜਾਂ ਸਮਝ ਗਿਆ ਕਿ ਮੈਂ ਪ੍ਰਭ ਹੀ ਹਾਂ (ਤੂੰ ਹੀ ਹਾਂ), ਮੈਂ ਆਪਣੇ ਆਪ ਵਿਚ ਕੁਝ ਨਹੀਂ, ਉਹੀ ਭਗਤ ਹੁੰਦਾ, ਦਾਸ ਹੁੰਦਾ। ਇਥੇ ਪ੍ਰਭ ਇੱਕ ਖਾਸ ਅਵਸਥਾ ਹੈ। ਇਹ ਨਾਂ ਪਛਾਣ ਲਈ ਜਾਂ ਸਮਝਾਉਣ ਲਈ ਦਿੱਤਾ ਹੋਇਆ। ਅਸੀਂ ਤੂੰ ਤੇ ਮੈ ਅਲੱਗ ਮੰਨਦੇ ਆ, ਮੰਨਦੇ ਈ ਨੀ ਵੀ ਇੱਕ। ਭਗਤ ਇਹ ਸਭ ਸਮਝ ਜਾਣ ਵਾਲੇ ਦਾ ਨਾਂ 'ਤੇ ਤੂੰ ਤੇ ਮੈ ਨੂੰ ਇੱਕ ਮੰਨਣ ਵਾਲੇ ਦਾ।

**
ਭਰਮ ਕਰਕੇ ਅਲੱਗ ਸਮਝਦਾ ਅਤੇ ਅਲੱਗ ਕਰਕੇ ਹੰਕਾਰ ਪੈਦਾ ਹੋ ਜਾਂਦਾ। ਇਸ ਸਭ ਦੀ ਜੜ੍ਹ ਭਰਮ ਹੈ ਤੇ ਭਰਮ ਦਾ ਇਲਾਜ ਗਿਆਨੁ ਹੈ। ਗਿਆਨ ਲੈਣ ਲਈ ਇਸਨੂੰ ਧਰਮਸ਼ਾਲ ਵਿਚ ਸਿੱਖਣਾ ਪੈਣਾ। ਬੜਾ ਲੰਮਾ ਸਫ਼ਰ ਇਹ ਜੋ ਪੂਰਾ ਹੋਏ ਤੇ ਦੋਬਾਰਾ ਉਸ ਨਾਲ ਰਲ਼ਦਾ ਜਿਸ ਤੋਂ ਵਿਛੜਿਆ ਸੀ। ਅਧੂਰਾ ਵਿਛੜਦਾ ਪੂਰਾ ਰਲ਼ਦਾ। ਅਧੂਰਾ ਭਰਮੀ ਹੁੰਦਾ ਤੇ ਗਿਆਨੁ ਨਾਲ ਪੂਰਾ ਹੋਣਾ। ਇਹਦੇ ਸੁੱਤੇ ਹੋਏ ਦੀ ਅੱਖ ਸਾਧੁ ਸੰਗਤਿ ਨਾਲ ਖੁੱਲਣੀ ਹੈ।

Previous Post Link: ਭਰਮ ਕਿਉ ਹੈ? Why is Delusion?

--------


ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲੁ ਸੋਇਆ...