12 April, 2020

ਸਿੱਖੀ ਦੀਆਂ ਬੁਨਿਆਦੀ ਗੱਲਾਂ। The Basics of Sikhi.

Logical Reasoning, GurParsad, Gurmat, SatGur
ਸਿੱਖੀ ਦੀਆਂ ਬੁਨਿਆਦੀ ਗੱਲਾਂ। The Basics of Sikhi.


ਸਿੱਖੀ ਦੀਆਂ ਬੁਨਿਆਦੀ ਗੱਲਾਂ। The Basics of Sikhi.


ਅਸੀਂ ਧਾਰਮਿਕ ਪੱਧਰ ਤੇ ਜੋ ਵੀ ਕੁਝ ਕਰ ਰਹੇ ਹਾਂ ਉਹ ਸਭ ਜੰਤ (ਸਰੀਰ) ਪੱਧਰ ਦਾ ਧਰਮ ਹੈ। ਸਾਰੇ ਧਰਮ ਅਤੇ ਓਹਨਾ ਦੇ ਕਰਮ ਕਾਂਡ, ਪੁੰਨ ਦਾਨ ਸਭ ਕੁਝ ਜੰਤਾ ਨਾਲ ਹੀ ਸੰਬਧਤ ਹਨ। ਪਰ ਗੁਰਬਾਣੀ ਵਿਚ ਇਹ ਵੀ ਦੱਸਿਆ ਗਿਆ ਹੈ ਕਿ "ਏਨਾ ਜੰਤਾ ਕੈ ਵਸਿ ਕਿਛੁ ਨਾਹੀ ਤੁਧੁ ਵੇਕੀ ਜਗਤੁ ਉਪਾਇਆ ||" ਅਤੇ ਇਸਦੇ ਉਲਟ ਜੀਅ ਦੀ ਦਇਆ ਜਾਨਣ ਨੂੰ ਕਿਹਾ ਗਿਆ ਹੈ। ਜਿੰਨਾ ਚਿਰ ਆਮ ਬੰਦੇ ਨੂੰ 'ਜੀਅ ਅਤੇ ਜੰਤ' ਵਿਚ ਫਰਕ ਨਹੀਂ ਪਤਾ ਲੱਗਦਾ, ਓਨਾ ਚਿਰ ਕੋਈ ਵੀ ਧਾਰਮਿਕ ਨਹੀਂ ਹੋ ਸਕਦਾ ਜਾਂ ਧਰਮ ਦੇ ਖੇਤਰ ਵਿਚ ਕੁਝ ਨਹੀਂ ਕਰ ਸਕਦਾ। ਇਹੀ ਮੁਢਲੀ ਸਿਖਿਆ ਅਤੇ ਮੁਢਲੀ ਲੋੜ ਹੈ। 


ਦਇਆ ਜਾਣੈ ਜੀਅ ਕੀ ਕਿਛੁ ਪੁੰਨੁ ਦਾਨੁ ਕਰੇਇ ॥ (Page 468) 

ਜੇ ਦਇਆ ਕਰਨੀ ਹੈ ਤਾਂ 'ਜੀਅ' ਦੀ ਕਰੋ ਜੋ ਅੰਦਰਲਾ ਹੈ, ਸਾਡਾ ਮੂਲ, ਸਾਡਾ ਅਸਲ। ਜੰਤ (ਸਰੀਰ) ਤੇ ਦਇਆ ਕਰਨ ਦਾ ਕੋਈ ਫਾਇਦਾ ਨਹੀਂ। ਨਾਲੇ ਇਹ ਤਾਂ ਮਦਦ ਹੁੰਦੀ ਦਇਆ ਜਾਂ ਦਾਨ ਨਹੀਂ ਹੁੰਦਾ ਜੋ ਜੰਤ ਦੇ ਪੱਧਰ ਤੇ ਕੀਤੀ ਜਾਂਦੀ ਹੈ। ਪਰ ਸਾਰਾ ਸੰਸਾਰ ਇਸ ਜੰਤ ਤੇ ਹੀ ਦਇਆ ਕਰ ਰਿਹਾ ਹੈ। ਜੀਅ ਜੋ ਸਾਡਾ ਅੰਦਰਲਾ ਹਮੇਸ਼ਾ ਸਾਹ ਲੈਣ ਵਾਲਾ, ਉਸਨੂੰ ਹੀ ਦਾਨ-ਪੁੰਨ ਕੀਤਾ ਪ੍ਰਵਾਨ ਹੈ। ਉਸਦਾ ਦਾਨ ਤਾਂ ਸੱਚ ਦਾ ਗਿਆਨ ਹੈ, ਸੱਚੀ ਸਿਖਿਆ ਹੈ।


Previous Post Link: ਗੁਰਬਾਣੀ ਅਨੁਸਾਰ ਸਾਰਾ ਸੰਸਾਰ ਰੋਗੀ ਕਿਉ ਹੈ? According to Gurbani, why is the whole world sick?

--------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲੁ ਸੋਇਆ...