16 March, 2020

ਗੁਰਬਾਣੀ ਅਨੁਸਾਰ ਸਾਰਾ ਸੰਸਾਰ ਰੋਗੀ ਕਿਉ ਹੈ? According to Gurbani, why is the whole world sick?

Logical Reasoning, GurParsad, Gurmat, SatGur
ਗੁਰਬਾਣੀ ਅਨੁਸਾਰ ਸਾਰਾ ਸੰਸਾਰ ਰੋਗੀ ਕਿਉ ਹੈ? According to Gurbani, why is the whole world sick?


ਗੁਰਬਾਣੀ ਅਨੁਸਾਰ ਸਾਰਾ ਸੰਸਾਰ ਰੋਗੀ ਕਿਉ ਹੈ? According to Gurbani, why is the whole world sick?


ਅਸੀਂ ਸਰੀਰ ਨਹੀਂ ਹਾਂ। ਅਸੀਂ ਬੀਤੇ ਹੋਏ ਸਮੇ ਦੀਆਂ ਸਾਰੀਆਂ ਯਾਦਾਂ ਦਾ ਸਮੂਹ ਹਾਂ ਜੋ ਇਸ ਸਰੀਰ ਨੇ ਬਿਤਾਈਆਂ ਜਾਂ ਇਸ ਸਰੀਰ ਨਾਲ ਸੰਬੰਦਤ ਹਨ। ਸਾਡਾ ਜਨਮ ਵੀ ਇਸ ਸਰੀਰ ਦੇ ਜਨਮ ਤੋਂ 3-4 ਸਾਲ ਬਾਅਦ ਹੋਇਆ ਜਦੋਂ ਤੋਂ ਅਸੀਂ ਯਾਦਾਂ ਨੂੰ ਯਾਦ ਰੱਖਣਾ ਸ਼ੁਰੂ ਕੀਤਾ ਜਾਂ ਐਵੇ ਕਹਿ ਲਵੋ ਆਪਣਾ ਆਪ ਬਣਾਉਣਾ ਸਿਖਿਆ। ਇਸ ਕਰਕੇ ਹੀ ਸਾਨੂੰ ਇਸ ਸਰੀਰ ਦੇ ਮੁਢਲੇ 3-4 ਸਾਲਾਂ ਦਾ ਕੁਝ ਪਤਾ ਨਹੀਂ ਹੈ। ਇਸ ਗੱਲ ਬਾਰੇ ਪੜ੍ਹੇ ਸੁਣੇ ਤੇ ਅਸਰ ਨਹੀਂ ਹੁੰਦਾ ਜਾਂ ਸਮਝ ਨਹੀਂ ਆਉਂਦੀ, ਪਰ ਜੇ ਕਦੇ ਆਪ ਵਿਚਾਰਾਂਗੇ ਫਿਰ ਸਮਝ ਲੱਗ ਸਕਦੀ। 

ਅਸੀਂ ਜੋ ਵੀ ਕੁਝ ਕਰਦੇ ਹਾਂ, ਸੋਚਦੇ ਹਾਂ, ਫੈਸਲੇ ਲੈਂਦੇ ਹਾਂ ਸਭ ਇਹਨਾਂ ਯਾਦਾਂ ਦੇ ਅਧਾਰ ਤੇ ਲੈਂਦੇ ਹਾਂ ਜੋ ਬੀਤੇ ਸਮੇਂ ਦੀਆਂ ਹਨ। ਇਹ ਸਾਰੀ ਪਿਛਲੀ ਉਮਰ ਦੀ ਯਾਦ ਹੀ ਸਾਡਾ ਸੁਭਾਅ ਹੈ, ਜਾਂ ਬਣਾਉਂਦੀ ਹੈ। ਇਸ ਲਈ ਅਸੀਂ ਜੋ ਵੀ ਕਰਦੇ ਹਾਂ ਉਹ ਬੀਤੇ ਹੋਏ ਕੱਲ ਤੋਂ ਸਿੱਖ ਕੇ ਕਰਦੇ ਹਾਂ, ਕੁਝ ਵੀ ਨਵਾਂ ਨਹੀਂ ਕਰ ਰਹੇ। ਜੋ ਇਹਨਾਂ ਯਾਦਾਂ ਦੇ ਸੁਭਾਅ ਤੋਂ ਬਾਹਰ ਹੋ ਕੇ ਸੋਚਦਾ ਹੈ ਉਹੀ ਨਵੀ ਖੋਜ ਕਰਦਾ ਹੈ। ਇਸ ਲਈ ਸਾਰੇ ਕਾਲ ਵੱਸ ਹਨ ਕਿਉਕਿ ਪੁਰਾਣੇ ਬੀਤੇ ਕਾਲ ਦੇ ਅਧਾਰ ਤੇ ਹੀ ਚਲਦੇ ਹਨ। 

ਇਹ ਯਾਦਾਂ ਨੂੰ ਇਕੱਠਾ ਕਰਨ ਦਾ ਤਰੀਕਾ ਇਸ ਸਰੀਰ ਨੇ ਇਸ ਸਮਾਜ, ਇਸ ਦੁਨੀਆ ਤੋਂ ਹੀ ਸਿਖਿਆ ਹੈ। ਸਾਰੇ ਇਵੇ ਹੀ ਕਰਦੇ ਹਨ ਤੇ ਕਿਸੇ ਨੂੰ ਪਤਾ ਵੀ ਨਹੀਂ ਹੈ ਕਿ ਇਸ ਤਰਾਂ ਹੋ ਰਿਹਾ ਹੈ। ਇਹ ਤਰੀਕਾ ਇੱਕ ਕੈਂਸਰ ਦੀ ਤਰਾਂ ਹੈ ਜੋ ਸਭ ਨੂੰ ਖਾ ਰਿਹਾ ਹੈ। ਇਹ ਅਜੀਬ ਕਿਸਮ ਦੀ ਬਿਮਾਰੀ ਜਾਂ ਅਜੀਬ ਕੈਂਸਰ ਸਾਨੂੰ ਸਭ ਨੂੰ ਹੈ, ਕੋਈ ਨਹੀਂ ਇਸਤੋਂ ਬਚਿਆ ਹੋਇਆ। ਕਿਸੇ ਨੂੰ ਪਤਾ ਵੀ ਨਹੀਂ ਕਿ ਉਸ ਨੂੰ ਇਹ ਅਜੀਬ ਬਿਮਾਰੀ ਹੈ। ਜਿਸਨੂੰ ਪਤਾ ਲੱਗ ਗਿਆ ਫਿਰ ਉਹ ਇਸਤੋਂ ਮੁਕਤ ਹੋਣ ਦੀ ਕੋਸ਼ਿਸ਼ ਕਰਦਾ ਹੈ, ਜੇ ਸਫਲ ਹੋ ਜਾਵੇ ਤਾਂ ਫਿਰ ਕਦੇ ਵੀ ਮਰਦਾ ਨਹੀਂ ਤੇ ਨਾ ਹੀ ਮੁੜਕੇ ਦੁਬਾਰਾ ਜੰਮਦਾ। ਇਹ ਬਿਮਾਰੀ ਹੀ ਦੁਰਮਤਿ ਹੈ। 

ਸੰਸਾਰੁ ਰੋਗੀ ਨਾਮੁ ਦਾਰੂ, ਮੈਲੁ ਲਾਗੈ ਸਚ ਬਿਨਾ।।

ਹੋਰ ਸਾਰੀਆਂ ਦੁਨਿਆਵੀ ਸਮੱਸਿਆਵਾਂ ਇਸ ਬਿਮਾਰੀ ਕਰਕੇ ਹੀ ਹਨ। ਸਭ ਝਗੜੇ ਫਸਾਦ ਇਸ ਕਰਕੇ ਹੀ ਹਨ। ਇਸਨੂੰ ਹੀ 'ਮੈਂ' ਜਾਂ 'ਹਉਮੈ' ਕਹਿੰਦੇ ਹਨ। 


Previous Post Link: ਗੁਰਬਾਣੀ ਵਿੱਚ ਰਾਗਾਂ ਦਾ ਮਹੱਤਵ। Importance of Raags in Gurbani.

--------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲੁ ਸੋਇਆ...

ਦੁੱਖ ਦਾਰੂ ਕਿਵੇਂ ਹਨ? How pain is a medication?

 ਦੁੱਖ ਦਾਰੂ ਕਿਵੇਂ ਹਨ? How pain is a medication? ਜੋ ਇਨਸਾਨ ਸੁਖੀ ਜਾਂ ਖੁਸ਼ ਹੈ ਤਾਂ ਉਹ ਖੁਸ਼ ਹੈ ਆਪਣੀ ਜਿੰਦਗੀ ਤੇ ਇਸ ਦੁਨੀਆਦਾਰੀ ਦੇ ਨਾਟਕ ‘ਚ, ਉਹ ਕਦੇ ਵੀ ਅਸ...