22 January, 2020

ਗੁਰਮਤਿ ਅਨੁਸਾਰ ਤੀਰਥੁ ਕੀ ਹੈ? According to Gurmat, what is Tirath?

Logical Reasoning, GurParsad, Gurmat, SatGur


ਗੁਰਮਤਿ ਅਨੁਸਾਰ ਤੀਰਥੁ ਕੀ ਹੈ? According to Gurmat, what is Tirath?


ਗੁਰਬਾਣੀ ਵਿਚ ਆਉਂਦਾ ਹੈ..... ਪੜ੍ਹਿਆਂ ਨਾਹੀਂ ਭੇਦ ਬੁਝਿਆਂ ਪਾਵਣਾ ।। 

ਸੁਖਮਨੀ ਦੀ ਬਾਣੀ ਨੂੰ ਤਾਂ ਸਾਰੇ ਪੜ੍ਹਦੇ ਹੀ ਹਨ ਪਰ ਪੜ੍ਹਨ ਦਾ ਕੀ ਫਾਇਦਾ ਜੇਕਰ ਉਸ ਵਿਚਲੇ ਭੇਦ ਨੂੰ ਨਹੀਂ ਬੁਝਿਆ। ਬੁੱਝਣਾ ਜਰੂਰੀ ਹੈ, ਪੜ੍ਹੋ ਭਾਵੇ ਇੱਕ-ਦੋ ਤੁਕਾਂ ਜਾਂ ਪਉੜੀਆਂ ਹੀ। ਸੁਖਮਨੀ ਦੀ ਬਾਣੀ ਵਿਚ ਤੀਰਥੁ ਬਾਰੇ ਇੱਕ ਭੇਦ ਵਿਚ ਗੱਲ ਕੀਤੀ ਹੋਈ ਹੈ, ਜੇਕਰ ਪੜ੍ਹ ਕੇ ਬੁੱਝ ਲੈਂਦੇ ਤਾਂ ਪਤਾ ਲੱਗ ਜਾਣਾ ਸੀ ਕਿ ਤੀਰਥੁ ਕੀ ਹੁੰਦਾ ਹੈ। 

ਸਗਲ ਥਾਨ ਤੇ ਓਹੁ ਊਤਮ ਥਾਨੁ।। ਨਾਨਕ, ਜਿਹ ਘਟਿ ਵਸੈ ਹਰਿ ਨਾਮੁ।। (Page 266)

ਹਰਿ ਨਾਮੁ ਨੂੰ ਜਾਨਣ ਵਾਲੇ ਭਾਵ ਹਰਿ ਜਨ ਦੇ ਨਾਲ ਗੱਲ ਕਰਨਾ ਜਾਂ ਉਸਤੋਂ ਗਿਆਨੁ ਲੈਣਾ ਹੀ ਅਸਲੀ ਤੀਰਥ ਹੈ। ਉਸ ਹਰਿ ਜਨ ਦਾ ਹਿਰਦਾ ਹੀ ਸਭ ਅਸਥਾਨਾਂ ਤੋਂ ਉੱਤਮ ਹੈ ਜਿਸ ਹਿਰਦੇ ਵਿਚ ਹਰਿ ਕਾ ਨਾਮੁ ਵਸਦਾ ਹੈ। ਉਸ ਜਨ ਤੋਂ ਪ੍ਰਾਪਤ ਹੋਏ ਗਿਆਨ ਨਾਲ ਨਹਾਉਣਾ ਹੀ ਅੰਮ੍ਰਿਤ ਇਸ਼ਨਾਨ ਹੈ। ਹੋਰ ਮਸ਼ਹੂਰ ਥਾਵਾਂ ਤੇ ਜਾ ਕੇ ਆਉਣਾ ਕੋਈ ਤੀਰਥ ਨਹੀਂ। ਇਹ ਥਾਵਾਂ ਸਭ ਪਾਖੰਡ ਹਨ ਅਤੇ ਪੈਸੇ ਇਕੱਠੇ ਕਰਨ ਦੇ ਤਰੀਕੇ ਹਨ। 

ਗੁਰਬਾਣੀ ਵਿਚ ਇਹਨਾਂ ਪਾਖੰਡ ਦੇ ਸਥਾਨਾਂ ਨੂੰ ਤੀਰਥ ਮੰਨਣ ਵਾਲਿਆਂ ਨੂੰ ਇੱਕ ਸਵਾਲ ਇਹ ਵੀ ਪੁੱਛਿਆ ਗਿਆ ਹੈ ਕਿ..... ਤੀਰਥੁ ਬਡਾ ਕਿ ਹਰਿ ਕਾ ਦਾਸੁ ॥ (Page 331)


Previous Post Link: ਗੁਰਮਤਿ ਅਨੁਸਾਰ ਸਾਧੁ ਕੌਣ ਜਾਂ ਕੀ ਹੁੰਦਾ ਹੈ ? According to Gurmat, what is Sadh or Sadhu?

--------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲੁ ਸੋਇਆ...

ਦੁੱਖ ਦਾਰੂ ਕਿਵੇਂ ਹਨ? How pain is a medication?

 ਦੁੱਖ ਦਾਰੂ ਕਿਵੇਂ ਹਨ? How pain is a medication? ਜੋ ਇਨਸਾਨ ਸੁਖੀ ਜਾਂ ਖੁਸ਼ ਹੈ ਤਾਂ ਉਹ ਖੁਸ਼ ਹੈ ਆਪਣੀ ਜਿੰਦਗੀ ਤੇ ਇਸ ਦੁਨੀਆਦਾਰੀ ਦੇ ਨਾਟਕ ‘ਚ, ਉਹ ਕਦੇ ਵੀ ਅਸ...