Logical Reasoning, GurParsad, Gurmat, SatGur
ਜਿਹੜੀ ਜੀਵਨ ਸ਼ੈਲੀ ਵਿਚ ਅੱਜ ਦਾ ਮਨੁੱਖ ਜਿਉ ਰਿਹਾ ਹੈ ਉਹ ਜੀਵਨ ਸ਼ੈਲੀ ਇਸਨੂੰ ਪਾਰ ਨਹੀਂ ਲਾ ਸਕਦੀ, ਇਸਨੂੰ ਬਚਾ ਨਹੀਂ ਸਕਦੀ। ਸਮਾਜ ਭਾਵੇ ਇਸਨੂੰ ਸਹੀ ਮੰਨਦਾ ਹੋਵੇ ਕਿਉਕਿ ਇਹ ਜਿੰਦਗੀ ਜਿਉਣ ਤਰੀਕਾ ਸਮਾਜ ਦਾ ਹੀ ਦਿੱਤਾ ਹੋਇਆ ਹੈ, ਪਰ ਅਸਲ ਵਿਚ ਇਹ ਗਲਤ ਤਰੀਕਾ ਹੈ। ਇਸ ਜੀਵਨ ਸ਼ੈਲੀ ਦੀ ਸੋਚ ਦਾ ਇਕ ਦਾਇਰਾ ਹੈ ਅਤੇ ਸਾਰੇ ਮਨੁੱਖ ਉਸੇ ਦਾਇਰੇ ਵਿਚ ਬੰਨੇ ਹੋਏ ਹਨ ਅਤੇ ਉਸੇ ਦਾਇਰੇ ਅੰਦਰ ਹੀ ਸੋਚ ਰਹੇ ਹਨ। ਉਹ ਉਸ ਸੀਮਾ ਰੇਖਾ ਤੋਂ ਪਾਰ ਸੋਚਣ ਦੀ ਸਮਰੱਥਾ ਨਹੀਂ ਰੱਖਦੇ। ਜੇਕਰ ਕੋਈ ਵਿਅਕਤੀ ਇਸਤੋਂ ਪਾਰ ਸੋਚਣਾ ਸਿੱਖ ਜਾਵੇ ਤਾਂ ਉਹ ਫਿਰ ਇਸ ਦਾਇਰੇ ਵਿਚ ਨਹੀਂ ਆਉਂਦਾ। ਉਸ ਮੂਹਰੇ ਇਸ ਜੀਵਨ ਸ਼ੈਲੀ ਦਾ ਨੰਗ ਜਾਹਰ ਹੋ ਜਾਂਦਾ ਹੈ। ਫਿਰ ਉਹ ਇਹ ਗੱਲ ਕਿਸੇ ਹੋਰ ਨੂੰ ਦੱਸਣ ਦੀ ਕੋਸ਼ਿਸ਼ ਵੀ ਕਰੇ ਤਾਂ ਦੱਸ ਨਹੀਂ ਸਕਦਾ ਕਿਉਕਿ ਬਾਕੀਆਂ ਦੀ ਸੋਚ ਸਮਰਥਾ ਤਾਂ ਸੀਮਿਤ ਹੈ। ਇਸ ਲਈ ਸੀਮਿਤ ਸਮਰੱਥਾ ਵਾਲਿਆਂ ਨੂੰ ਉਹ ਪਾਰ ਵਾਲੀ ਸੋਚ ਵਾਲਾ ਵਿਅਕਤੀ ਪਾਗਲ ਲੱਗਦਾ ਹੈ, ਜੋ ਅਜੀਬ ਗੱਲਾਂ ਕਰ ਰਿਹਾ ਜਾਪਦਾ ਹੈ। ਪਰ ਕਈ ਵਾਰ ਬਾਅਦ ਵਿਚ ਉਸ ਪਾਰ ਵਾਲੀ ਸੋਚ ਵਾਲੇ ਵਿਅਕਤੀ ਦੀ ਪ੍ਰ੍ਸਿੱਧੀ ਵੀ ਹੋ ਜਾਂਦੀ ਹੈ ਅਤੇ ਉਸਨੂੰ ਖਾਸ ਸਤਿਕਾਰ ਦੇ ਦਿੱਤਾ ਜਾਂਦਾ ਹੈ ਕਿਉਕਿ ਉਹ ਜਾਂ ਉਸਦੀ ਸੋਚ ਸਭ ਤੋਂ ਵੱਖਰੀ ਹੁੰਦੀ ਹੈ।
ਇਹ ਜੀਵਨ ਸ਼ੈਲੀ ਮਨੁੱਖ ਦੀ ਆਪਣੀ ਸੋਚ ਦੀ ਉਪਜ ਹੈ, ਕੁਦਰਤ ਦੀ ਦੇਣ ਨਹੀਂ ਹੈ। ਇਹ ਜਿੰਦਗੀ ਜਿਉਂ ਦਾ ਤਰੀਕਾ ਜਿਸ ਨੂੰ ਅਪਣਾ ਕੇ ਸਾਰਾ ਸਮਾਜ ਜਾਂ ਦੁਨੀਆ ਜਿੰਦਗੀ ਜਿਉਂ ਰਹੀ ਹੈ, ਇਹੀ ਮਨੁੱਖ ਅਤੇ ਕੁਦਰਤ ਨੂੰ ਖ਼ਤਮ ਕਰ ਰਿਹਾ ਹੈ।
Previous Post Link: ਗੁਰਮਤਿ ਅਨੁਸਾਰ ਤੀਰਥੁ ਕੀ ਹੈ? According to Gurmat, what is Tirath?
--------
ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲੁ ਸੋਇਆ...
ਕੀ ਸਾਡੀ ਮੌਜੂਦਾ ਜੀਵਨ ਸ਼ੈਲੀ ਸਹੀ ਹੈ? Is our current lifestyle okay?