22 January, 2020

ਗੁਰਮਤਿ ਅਨੁਸਾਰ ਸਾਧੁ ਕੌਣ ਜਾਂ ਕੀ ਹੁੰਦਾ ਹੈ ? According to Gurmat, what is Sadh or Sadhu?

Logical Reasoning, GurParsad, Gurmat, SatGur


ਗੁਰਮਤਿ ਅਨੁਸਾਰ ਸਾਧੁ ਕੌਣ ਜਾਂ ਕੀ ਹੁੰਦਾ ਹੈ ? According to Gurmat, what is Sadh or Sadhu?


ਗੁਰਬਾਣੀ ਵਿਚ ਆਉਂਦਾ ਹੈ..... ਪੜ੍ਹਿਆਂ ਨਾਹੀਂ ਭੇਦ ਬੁਝਿਆਂ ਪਾਵਣਾ ।। 

ਸੁਖਮਨੀ ਦੀ ਬਾਣੀ ਨੂੰ ਤਾਂ ਸਾਰੇ ਪੜ੍ਹਦੇ ਹੀ ਹਨ ਪਰ ਪੜ੍ਹਨ ਦਾ ਕੀ ਫਾਇਦਾ ਜੇਕਰ ਉਸ ਵਿਚਲੇ ਭੇਦ ਨੂੰ ਨਹੀਂ ਬੁਝਿਆ। ਬੁੱਝਣਾ ਜਰੂਰੀ ਹੈ, ਪੜ੍ਹੋ ਭਾਵੇ ਇੱਕ-ਦੋ ਤੁਕਾਂ ਜਾਂ ਪਉੜੀਆਂ ਹੀ। ਸੁਖਮਨੀ ਦੀ ਬਾਣੀ ਵਿਚ ਸਾਧੁ ਬਾਰੇ ਵਿਸਥਾਰ ਨਾਲ ਲਿਖਿਆ ਹੋਇਆ ਹੈ, ਜੇਕਰ ਪੜ੍ਹ ਕੇ ਬੁੱਝ ਲੈਂਦੇ ਤਾਂ ਪਤਾ ਲੱਗ ਜਾਣਾ ਸੀ ਕਿ ਸਾਧੁ ਕੌਣ ਹੁੰਦਾ ਹੈ। 

ਛਾਡਿ ਸਿਆਨਪ ਸਗਲੀ ਮਨਾ।। ਸਾਧਸੰਗਿ ਪਾਵਹਿ ਸਚੁ ਧਨਾ।। (Page 289)

ਸਾਧੁ ਦਾ ਅਰਥ ਹੈ ਸਾਧਣਾ ਜਾਂ ਸਧਣਾ। ਗੁਰਮਤਿ ਅਨੁਸਾਰ ਸਾਧੁ ਉਹ ਹੈ ਜੋ ਦੁਰਮਤਿ ਛੱਡ ਦੇਵੇ। ਦੁਰਮਤਿ ਹੁੰਦੀ ਹੈ ਮਨ ਦੀ ਸਿਆਣਪ ਜਾਂ ਮਤਿ, ਉਸਨੂੰ ਛੱਡੇ ਤੇ ਜੋ ਪਿਛੇ ਬਚਦਾ ਹੈ ਓਹੀ ਸਾਧੁ ਹੈ। ਦੁਰਮਤਿ ਛੱਡੀ ਤੇ ਹੀ ਇਸ ਮਨ ਨੂੰ ਸਾਧਿਆ ਜਾ ਸਕਦਾ ਹੈ ਅਤੇ ਸਧੇ ਹੋਏ ਮਨ ਦੇ ਸੰਗ ਨਾਲ ਹੀ ਗੁਰ ਕੀ ਮਤਿ ਲਿੱਤੀ ਜਾ ਸਕਦੀ ਹੈ ਜੋ ਅਸਲੀ ਜਾਂ ਸੱਚ ਧਨੁ ਹੈ।  

ਮਨ ਦੀ ਸਿਆਣਪ ਜਾਂ ਮਤਿ (ਜੋ ਸੰਸਾਰ ਤੋਂ ਸਿੱਖੀ ਹੈ) ਛੱਡੀ ਤੇ ਹੀ ਗੁਰ ਕਿ ਮਤਿ (ਜੋ ਗੁਰ ਤੋਂ ਸਿੱਖੀ ਹੈ) ਲੈ ਹੋਣੀ ਹੈ ਅਤੇ ਗੁਰ ਕੀ ਮਤਿ ਸਾਧ ਹੀ ਲੈ ਸਕਦਾ ਹੈ, ਕਿਉਕਿ ਮਨ ਕੀ ਮਤਿ ਨਾਲ ਇਆਣਾ ਹੁੰਦਾ ਹੈ ਅਤੇ ਮਨ ਕੀ ਮਤਿ ਛੱਡੀ ਤੇ ਹੀ ਸਾਧੂ ਬਣਦਾ ਹੈ। ਸਾਧੁ ਨੂੰ ਹੀ ਸੱਚਾ ਧਨੁ ਮਿਲਦਾ ਹੈ। ਸਾਧੁ ਹੀ ਭਗਤੀ ਕਰ ਸਕਦਾ ਹੈ ਕਿਉਕਿ ਗੁਰ ਕੀ ਮਤਿ ਲੈਣਾ ਹੀ ਭਗਤੀ ਹੈ। 

ਹੋਰ ਸਾਰੇ ਅਖੌਤੀ ਸੰਸਾਰਿਕ ਸਾਧ ਨਕਲੀ ਹਨ ਅਤੇ ਭਰਮ ਵਿਚ ਹਨ।

--------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲੁ ਸੋਇਆ...