Logical Reasoning, GurParsad, Gurmat, SatGur
ਗੁਰਬਾਣੀ ਸਮਝਣ ਲਈ ਸਤਿਗੁਰ ਜਾਂ ਗੁਰ ਓਨਾ ਹੀ ਜਰੂਰੀ ਹੈ ਜਿੰਨਾ ਗੁਰਬਾਣੀ ਲਿਖਣ ਲਈ ਹੈ। ਸਤਿਗੁਰ ਤੋਂ ਬਿਨਾ ਜਿੰਨੀ ਮਰਜੀ ਗੁਰਬਾਣੀ ਪੜ੍ਹੀ ਲਿਖੀ ਜਾਓ ਕੋਈ ਫਾਇਦਾ ਨਹੀਂ। ਚਾਹੇ ਜਿੰਨੀ ਮਰਜੀ ਸਾਜਰੇ ਉੱਠ ਕੇ ਪਾਠ ਕਰੀ ਜਾਓ ਕੋਈ ਫਾਇਦਾ ਨਹੀਂ, ਸਭ ਫਜੂਲ ਹੈ। ਫੋਕਟ ਧਰਮ ਹੈ। ਮਨੁੱਖ ਦਾ ਜਨਮ ਭਰਮ ਕਰਕੇ ਹੋਇਆ ਹੈ ਅਤੇ ਸਤਿਗੁਰ ਹੀ ਹੈ ਜਿਸ ਕਰਕੇ ਇਹ ਭਰਮ ਚੱਕ ਹੁੰਦਾ ਹੈ।ਗੁਰ ਦੇ ਪ੍ਰਸਾਦਿ ਨਾਲ ਹੀ ਅਸਲੀਅਤ ਦਾ ਪਤਾ ਲਗਦਾ ਹੈ। ਅਤੇ ਇਹ ਗੁਰ ਨਦਰਿ ਨਾਲ ਮਿਲਦਾ ਹੈ।
ਨਦਰਿ ਉਸਤੇ ਹੁੰਦੀ ਹੈ ਜੋ ਭੁੱਖ ਜਗਾਉਂਦਾ ਹੈ। ਅਤੇ ਭੁੱਖ ਜਗਾਉਣ ਤੋਂ ਭਾਵ ਹੈ ਇਸ ਸੰਸਾਰ ਦਾ ਮੋਹ ਤਿਆਗ ਕੇ ਅਤੇ ਹਉਮੈ ਮਾਰ ਕੇ ਜੋ ਅਸਲੀਅਤ ਜਾਂ ਸੱਚ ਜਾਨਣ ਦੀ ਇੱਛਾ ਰੱਖੇ। ਇਸਨੂੰ ਹੀ ਕਹਿੰਦੇ ਹਨ ਧਰਤੀ ਜਾਂ ਖੇਤ ਤਿਆਰ ਕਰਨਾ ਨਾਮੁ ਰੂਪ ਬੀਜ ਬੀਜਣ ਲਈ। ਜੋ ਪਹਿਲਾਂ ਘਾਹ ਫੂਸ ਉੱਗਿਆ ਹੋਇਆ ਸੀ, ਉਸ ਸਭ ਨੂੰ ਸਾਫ ਕਰਨ ਤੋਂ ਬਾਅਦ। ਇਹੀ ਹੈ ਉਹ ਬਾਂਦਰ ਜੋ ਉਸ ਮੂਠੀ ਨੂੰ ਖੋਲ ਦਿੰਦਾ ਹੈ ਜੋ ਭਰ ਕੇ ਬੰਦ ਕਰੀ ਬੈਠਾ ਸੀ, ਅਤੇ ਛੱਡਣ ਜਾਂ ਖੋਲਣ ਦਾ ਨਾ ਵੀ ਨਹੀਂ ਲੈ ਰਿਹਾ ਸੀ। ਭਾਵ ਇਹ ਸੰਸਾਰੀ ਸਭ ਕੁਝ ਨੂੰ ਜੱਫਾ ਪਾਈ ਬੈਠਾ ਸੀ।
ਇਸ ਸਭ ਕਾਸੇ ਨੂੰ ਸਮਝਣ ਲਈ ਸਤਿਗੁਰ ਜਾਂ ਗੁਰ ਦੀ ਹੀ ਜਰੂਰਤ ਹੈ।
--------
ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲੁ ਸੋਇਆ...
ਸਤਿਗੁਰ ਕਿਉ ਜਰੂਰੀ ਹੈ? Why is Satguru important?