22 December, 2019

ਵੇਦ ਕੀ ਹਨ? ਇਹਨਾਂ ਦੀ ਰਚਨਾ ਕਿਵੇ ਹੋਈ? What are the Vedas? How were they created?

Logical Reasoning, GurParsad, Gurmat, SatGur

ਵੇਦ ਕੀ ਹਨ? ਇਹਨਾਂ ਦੀ ਰਚਨਾ ਕਿਵੇ ਹੋਈ? What are the Vedas? How were they created?


ਪਹਿਲਾਂ ਗੱਲਾਂ ਸੰਭਾਲਣ ਲਈ ਕੋਈ ਸਾਧਨ ਨਹੀਂ ਹੁੰਦਾ ਸੀ। ਫਿਰ ਮਨੁੱਖ ਲਿਖਣਾ ਸਿੱਖ ਗਿਆ। ਉਸ ਨੇ ਲਿਖ ਕੇ ਰੱਖਣਾ ਸ਼ੁਰੂ ਕਰ ਦਿੱਤਾ ਅਗਲੀਆਂ ਪੀੜੀਆਂ ਲਈ ਤਾਂ ਕਿ ਕੋਈ ਸਿੱਖਣ ਵਾਲਾ ਜੋ ਅਸਲੀਅਤ ਉਸਨੇ ਆਪਣੇ ਮਾਂ-ਬਾਪ ਜਾਂ ਸਮਾਜ ਤੋਂ ਵੀ ਨਹੀਂ ਸਿੱਖੀ, ਉਹ ਸਿੱਖ ਸਕੇ। ਹੌਲੀ ਹੌਲੀ ਇਹ ਇੱਕ ਵੱਡੀ ਕਿਤਾਬ ਬਣ ਗਈ। ਇਸ ਵਿਚ ਜੀਵਨ ਸੰਬੰਧੀ ਕੋਈ ਵੀ ਸਿਆਣੀ ਗੱਲ ਦਰਜ ਕਰ ਲਈ ਜਾਂਦੀ ਸੀ। ਇਸਤੋਂ ਗਿਆਨ ਮਿਲਦਾ ਸੀ ਇਸ ਲਈ ਇਸ ਪੁਸਤਕ ਦਾ ਨਾਮ ਵੇਦ ਪੈ ਗਿਆ (ਵੇਦ=ਗਿਆਨ)। ਕਿਸੇ ਨੇ ਵੀ ਗਿਆਨ ਲੈਣਾ ਹੁੰਦਾ ਤਾਂ ਉਹ ਵੇਦੁ ਨੂੰ ਪੜ੍ਹਦਾ। ਹੌਲੀ ਹੌਲੀ ਇਸਦਾ ਆਕਾਰ ਵੱਡਾ ਹੁੰਦਾ ਗਿਆ, ਕਿਉਕਿ ਅਗਲੀਆਂ ਪੀੜੀਆਂ ਨੂੰ ਜੋ ਵੀ ਕੁਝ ਲਿਖਣਯੋਗ ਸਮਝ ਆਉਂਦਾ ਤਾਂ ਇਸ ਵਿਚ ਦਰਜ ਕਰ ਲਿਆ ਜਾਂਦਾ।

ਆਕਾਰ ਵੱਡਾ ਹੋਣ ਤੇ ਕੁਝ ਸਿਆਣੇ ਲੋਕਾਂ ਨੇ ਇਸਦੇ ਅਲੱਗ ਅਲੱਗ ਹਿੱਸੇ ਕਰ ਦਿੱਤੇ ਅਤੇ ਇਸ ਵਿਚਲਾ ਗਿਆਨ ਵੀ ਸ਼੍ਰੇਣੀਆਂ ਵਿਚ ਵੰਡ ਦਿੱਤਾ। ਇਸ ਤਰਾਂ ਇਹ ਚਾਰ ਵੇਦ ਸ਼੍ਰੇਣੀਆਂ ਤਿਆਰ ਹੋ ਗਈਆਂ। 

ਹੁਣ ਅਧਿਆਤਮਕ ਗਿਆਨ ਵਾਲੇ ਵੇਦ ਨੂੰ ਜੋ ਕਿ ਸਮਝਣਾ ਬਹੁਤ ਔਖਾ ਸੀ, ਨੂੰ ਜੇਕਰ ਘੱਟ ਬੁੱਧੀ ਵਾਲੇ ਕਿਸੇ ਨੇ ਪੜ੍ਹਿਆ ਤਾਂ ਆਪਣੀ ਬੁਧਿ ਦੀ ਸਮਰੱਥਾ ਅਨੁਸਾਰ ਹੀ ਉਸਦੀ ਵਿਆਖਿਆ ਕਰ ਲਈ ਜਾਂ ਕਹਿ ਲਵੋ ਕਿ ਉਸਤੋਂ ਸਮਝ ਪ੍ਰਾਪਤ ਕਰ ਲਈ। ਅਤੇ ਓਹੀ ਸਮਝ ਲੋਕਾਂ ਨੂੰ ਦੇਣੀ ਸ਼ੁਰੂ ਕਰ ਦਿੱਤੀ। ਇਸ ਤਰਾਂ ਹੀ ਵੱਖ-ਵੱਖ ਧਰਮ ਜਾਂ ਧਾਰਮਿਕ ਮੱਤਾਂ ਦਾ ਆਰੰਭ ਹੋਇਆ। ਓਹਨਾ ਮੱਤਾਂ ਦੇ ਧਾਰਨੀਆਂ ਨੇ ਬਾਅਦ ਵਿਚ ਆਪਣੇ ਅਲੱਗ-ਅਲੱਗ ਗਰੰਥ ਰਚ ਲਏ ਜੋ ਉਸ ਘੱਟ ਬੁਧਿ ਦੀ ਸਮਝ ਅਨੁਸਾਰ ਹੀ ਸਨ। ਜਿਨ੍ਹਾਂ ਵਿਚ ਕਮੀਆਂ ਹੋਣ ਕਰਕੇ ਹੀ ਇਹਨਾਂ ਅਲੱਗ-ਅਲੱਗ ਮੱਤਾਂ ਵਿਚ ਫਰਕ ਅਤੇ ਵਿਰੋਧ ਖੜੇ ਹੋ ਗਏ, ਜੋ ਅੱਜ ਵੀ ਹਨ। 

--------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲੁ ਸੋਇਆ...