05 December, 2019

ਅਸੀਂ ਜੋ ਕੁਝ ਵੀ ਕਰ ਰਹੇ ਹਾਂ ਉਹ ਸਭ ਗਲਤ ਹੈ। Everything we are doing is wrong.

Logical Reasoning, GurParsad, Gurmat, SatGur

ਅਸੀਂ ਜੋ ਕੁਝ ਵੀ ਕਰ ਰਹੇ ਹਾਂ ਉਹ ਸਭ ਗਲਤ ਹੈ। Everything we are doing is wrong.


ਅਸੀਂ ਇਹ ਜੀਵਨ ਭਰਮ ਵਿਚ ਜਿਉਂ ਰਹੇ ਹਾਂ।  ਸਭ ਕੁਝ ਭਰਮ ਵਿਚ ਹੀ ਕਰ ਰਹੇ ਹਾਂ। ਭਰਮ ਤੋਂ ਮਤਲਵ ਹੈ ਕਿ ਸਾਨੂੰ ਅਸਲੀਅਤ ਦਾ ਗਿਆਨ ਨਹੀਂ ਹੈ ਅਤੇ ਕਿਸੇ ਗਲਤ ਨੂੰ ਅਸਲੀ ਮੰਨੀ ਬੈਠੇ ਹਾਂ। ਇਹ ਭਰਮ ਦੂਰ ਹੋ ਸਕਦਾ ਹੈ ਜੇਕਰ ਅਸੀਂ ਆਪਣੀ ਅਸਲੀਅਤ ਨੂੰ ਪਛਾਣ ਲਈਏ, ਉਸਨੂੰ ਬੁਝ ਲਈਏ। ਇਹੀ ਗੱਲ ਸਾਨੂੰ ਗੁਰਬਾਣੀ ਸਮਝਾਉਂਦੀ ਹੈ, ਬੱਸ ਅਸੀਂ ਬੁੱਝ ਨਹੀਂ ਰਹੇ। ਇਹ ਇੱਕ ਭਰਮ ਦਾ ਪਰਦਾ ਹੈ ਜੋ ਸਭ ਦੀਆਂ ਅੱਖਾਂ ਤੇ ਪਿਆ ਹੋਇਆ ਹੈ। ਉਸ ਪਰਦੇ ਦੇ ਭੁਲੇਖੇ ਵਿਚ ਹੀ ਜੋ ਕੁੱਝ ਵੀ ਕਰਦੇ ਹਾਂ ਸਭ ਕੁਝ ਗਲਤ ਹੈ, ਸਭ ਕੁਝ। ਜੀ ਹਾਂ ਤੁਸੀਂ ਠੀਕ ਪੜ੍ਹਿਆ, ਸਭ ਕੁਝ ਹੀ। 

ਇਸੇ ਲਈ ਹੀ ਗੁਰਬਾਣੀ ਵਿਚ ਕਿਹਾ ਗਿਆ ਹੈ ਕਿ ਮਨੁੱਖ ਤੂੰ ਸੁੱਤਾ ਪਿਆ ਹੈ ਅਤੇ ਤੂੰ ਇਸ ਗਲਤ ਨੂੰ ਸੱਚ ਮਨ ਲਿਆ ਹੈ। 

ਕਿਆ ਤੂ ਸੋਇਆ ਜਾਗੁ ਇਆਨਾ।। ਤੈ ਜੀਵਨ ਜਗਿ ਸਚੁ ਕਰਿ ਜਾਨਾ।।

ਇਹ ਜੋ ਸਾਡੇ ਮਨਾ ਵਿਚ ਕਿਸੇ ਵੀ ਕਿਸਮ ਦੇ ਚਿੰਤਾ, ਫਿਕਰ ਜਾਂ ਡਰ ਹਨ ਇਹ ਵੀ ਭਰਮ ਕਰਕੇ ਹੀ ਹਨ, ਜੋ ਭਰਮ ਦੇ ਦੂਰ ਹੋਣ ਸਾਰ ਹੀ ਭੱਜ ਜਾਣੇ ਹਨ। 


ਹਮਰਾ ਭਰਮੁ ਗਇਆ, ਭਉ ਭਾਗਾ ॥

ਇਹ ਭਰਮ ਦੂਰ ਕਰਨ ਲਈ ਭਰਮ ਦੂਰ ਕਰਨ ਦਾ ਜੋ ਗੁਰ (ਤਰੀਕਾ, ਢੰਗ) ਹੈ ਉਹ ਗੁਰਬਾਣੀ ਵਿਚ ਹੈ ਬੱਸ ਲੋੜ ਹੈ ਉਸਨੂੰ ਬੁੱਝਣ ਦੀ, ਜੋ ਗੁਰਬਾਣੀ ਨੂੰ ਪੜ੍ਹੇ ਤੇ ਨਹੀਂ ਪਤਾ ਲਗਦਾ, ਪੜ੍ਹ ਕੇ ਬੁੱਝਣਾ ਪੈਣਾ ਹੈ।


--------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲੁ ਸੋਇਆ...