Logical Reasoning, GurParsad, Gurmat, SatGur
ਸਭ ਪਤਾ ਨਹੀਂ ਕਿਉ ਧਰਮ ਨੂੰ ਐਨੀ ਅਹਿਮੀਅਤ ਦਿੰਦੇ ਹਨ, ਪਰ ਜੇ ਧਰਮ ਨੂੰ ਪੂਰੀ ਤਰਾਂ ਸਮਝੀਏ ਤਾਂ ਧਰਮ ਤਾਂ ਅਸਲ ਵਿਚ ਉਹਨਾਂ ਸਭ ਰੀਤੀ ਰਿਵਾਜਾਂ ਦਾ ਵਿਰੋਧ ਕਰਦਾ ਹੈ ਅਤੇ ਛੱਡਣ ਨੂੰ ਕਹਿੰਦਾ ਹੈ ਜਿਹਨਾਂ ਨੂੰ ਇਹ ਸਮਾਜ ਸਿਰ ਤੇ ਚੱਕੀ ਫਿਰਦਾ ਹੈ। ਬਾਕੀਆਂ ਦਾ ਤਾਂ ਪਤਾ ਨਹੀਂ ਪਰ ਗੁਰਮਤਿ ਤਾਂ ਏਹੀ ਕਹਿੰਦੀ ਹੈ। ਇਹ ਇਕ ਇਸ ਤਰਾਂ ਦੀ ਗੱਲ ਹੈ ਕਿ ਕੋਈ ਚੋਰ ਪੇਸ਼ੇ ਦੇ ਤੌਰ ਤੇ ਤਾਂ ਪੱਕਾ ਚੋਰ ਹੈ ਪਰ ਉਹ ਸਾਧ ਬਣਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਇਹ ਤਾਂ ਇੱਕ ਕਿਸਮ ਦਾ ਓਹਲਾ ਜਾਂ ਭੇਖ ਹੀ ਹੋਇਆ। ਕੀ ਫਿਰ ਇਹ ਸਾਰਾ ਸਮਾਜ ਉਸ ਤਰਾਂ ਦੇ ਓਹਲੇ ਜਾਂ ਭੇਖ ਵਿਚ ਹੀ ਜਿਉ ਰਿਹਾ ਹੈ।
ਇਹ ਸਮਾਜ ਝੂਠਾ ਹੈ। ਸਾਰਾ ਜੱਗ ਝੂਠ ਨੂੰ ਸੱਚ ਮੰਨੀ ਬੈਠਾ ਹੈ। ਕੋਈ ਵਿਰਲਾ ਹੀ ਹੈ ਜਿਸਨੂੰ ਅਸਲੀਅਤ ਸਮਝ ਆਉਂਦੀ ਹੈ। ਸਭ ਝੂਠੇ ਸਮਾਜ ਵਿਚ ਸੱਚੇ ਬਣਨ ਵਿਚ ਲੱਗੇ ਰਹਿੰਦੇ ਹਨ। ਪਰ ਅਸਲ ਵਿਚ ਅਸੀਂ ਬੇਈਮਾਨ ਹਾਂ। ਬੇਈਮਾਨੀ ਤੇ ਝੂਠੇਪਨ ਦਾ ਪਤਾ ਓਦੋ ਲੱਗ ਜਾਵੇਗਾ ਜੇਕਰ ਲੋਕਾਂ ਤੋਂ ਕੁਝ ਸਮੇ ਵਾਸਤੇ ਇਹ ਪ੍ਰਸ਼ਾਸ਼ਨ ਅਤੇ ਕਾਨੂੰਨ ਦਾ ਡੰਡਾ ਹਟਾ ਦਿੱਤਾ ਜਾਵੇ। ਫਿਰ ਜੋ ਹੋਵੇਗਾ ਓਹੀ ਸਮਾਜ ਦਾ ਅਸਲੀ ਰੂਪ ਹੋਵੇਗਾ। ਜੇਕਰ ਕਿਸੇ ਅੰਦਰ ਇਮਾਨਦਾਰੀ ਹੋਵੇਗੀ ਤਾਂ ਉਹ ਅਜਿਹੇ ਹਾਲਾਤਾਂ ਵਿਚ ਵੀ ਅਸਥਿਰ ਰਹੇਗਾ।
ਸਾਡੇ ਸਭ ਰਿਸ਼ਤੇ ਝੂਠੇ ਹਨ ਜੋ ਇੱਕ ਨਾਟਕ ਨੂੰ ਸੱਚ ਮੰਨ ਕੇ ਚੱਲ ਰਹੇ ਹਨ। ਪਤਾ ਨਹੀਂ ਕਿਉ ਅਤੇ ਕਿਸ ਨੂੰ ਸੱਚੇ ਹੋ ਕੇ ਦਿਖਾਉਣ ਦਾ ਯਤਨ ਕਰਦੇ ਰਹਿੰਦੇ ਹਨ।
--------
ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲੁ ਸੋਇਆ...
ਸਾਡੇ ਰੀਤੀ ਰਿਵਾਜ ਅਤੇ ਇਹਨਾਂ ਨਾਲ ਧਰਮ ਦਾ ਸੰਬੰਧ। Our rituals and their relation to religion.