15 October, 2019

ਗੁਰ ਵਿਚਾਰਾਂ। Logical Reasonings

Logical Reasoning, GurParsad, Gurmat, SatGur


ਗੁਰ ਵਿਚਾਰਾਂ। Logical Reasonings


ਅਸੀਂ ਜ਼ਿੰਦਗੀ ਨੂੰ ਗਲਤ ਸਮਝ ਕੇ ਗਲਤ ਤਰੀਕੇ ਨਾਲ ਜਿਓਂ ਰਹੇ ਹਾਂ। ਸਾਨੂੰ ਪਤਾ ਹੀ ਨਹੀਂ ਕਿ ਇਸਨੂੰ ਜਿਉਣ ਦਾ ਅਸਲੀ ਤਰੀਕਾ ਕੀ ਹੈ। ਜੋ ਸਾਨੂੰ ਵਿਰਾਸਤ ਵਿੱਚੋ ਮਿਲਦਾ ਹੈ ਜਾਂ ਸਮਾਜ ਤੋਂ ਸਿੱਖਦੇ ਹਾਂ ਓਹੀ ਤਰੀਕਾ ਵਰਤੀ ਜਾ ਰਹੇ ਹਾਂ। ਪਰ ਉਹ ਗਲਤ ਤਰੀਕਾ ਹੈ ਜ਼ਿੰਦਗੀ ਨੂੰ ਜਿਉਣ ਦਾ। ਇਸ ਗਲਤ ਤਰੀਕੇ ਕਰਕੇ ਹੀ ਸਾਡੇ ਅੰਦਰ ਹਉਮੈ ਨੇ ਜਨਮ ਲਿਆ ਹੋਇਆ ਹੈ। ਅਤੇ ਇਹ ਹਉਮੈ ਹੀ ਜ਼ਿੰਦਗੀ ਭਰ ਜੋ ਸਿਖਿਆ ਇਕਠੀ ਕਰਦੀ ਹੈ ਉਹ ਸਭ ਭਰਮ ਹੈ, ਪੁੱਠੀ ਸਿਖਿਆ ਹੈ। ਇਹੀ ਮਨ ਹੈ। ਪਰ ਜਦੋ ਇਹ ਤਰੀਕਾ ਛੱਡ ਕੇ ਅਸਲੀ ਤਰੀਕਾ ਅਪਣਾ ਲਿਆ ਤਾਂ ਇਸ ਮਨ ਨੇ ਹੀ ਮਰਨਾ ਹੈ ਜਾਂ ਕਹਿ ਲਵੋ ਕਿਸੇ ਹੋਰ ਸੱਚ ਮਨ ਵਿਚ ਸਥਾਪਿਤ ਜੋ ਜਾਣਾ ਜਾਂ ਬਦਲ ਜਾਣਾ ਹੈ ਜਿਸਨੂੰ ਹਰਿ ਜਾਂ ਰਾਮੁ ਵੀ ਕਿਹਾ ਗਿਆ ਹੈ। ਉਹ ਮਨੁ ਜਿਸ ਬੁਧਿ ਨੂੰ ਇਕੱਠਾ ਕਰਦਾ ਹੈ ਓਹੀ ਨਾਮੁ ਹੈ। ਨਾਮੁ ਅਸਲੀਅਤ ਦੇ ਗਿਆਨ ਦੀ ਇਕਠੀ ਹੋਈ ਖੇਪ ਜਾਂ ਭੰਡਾਰ ਹੈ। ਇਹ ਸਰੀਰ ਹਰਿ ਦਾ ਮੰਦਰ ਹੈ ਪਰ ਅਸੀਂ ਸਾਰੇ ਇਸਨੂੰ ਕੂੜ ਕਬਾੜ ਨਾਲ ਭਰੀ ਬੈਠੇ ਹਾਂ। ਕੂੜ ਦਾ ਮੰਦਰ ਬਣਾਈ ਬੈਠੇ ਹਾਂ। ਜਿੰਦਗੀ ਜਿਉਣ ਦਾ ਅਸਲੀ ਤਰੀਕਾ ਗੁਰਬਾਣੀ ਵਿਚ ਦੱਸਿਆ ਹੋਇਆ ਹੈ। ਪਰ ਉਸਨੂੰ ਹੀ ਲੱਭੇਗਾ ਜੋ ਪਾਖੰਡ ਦੇ ਮੱਥੇ ਟੇਕਣੇ ਛੱਡ ਕੇ ਇਸਨੂੰ ਖੋਜੇਗਾ।

ਹਉਮੈ ਦੀ ਰੁੱਤ ਵਿਚ ਨਾਮੁ ਦਾ ਬੀਜ ਨਹੀਂ ਬੀਜਿਆ ਜਾ ਸਕਦਾ। ਕੋਈ ਵੀ ਬੀਜ ਕੁਰੱਤਾ ਨਹੀਂ ਜੰਮਦਾ। ਰੁੱਤ ਤਾਂ ਬਣੂ ਜੇ ਆਪਣੇ ਆਪ ਤੇ ਕਿਰਪਾ ਕਰੂ ਤੇ ਭੁੱਖ ਪੈਦਾ ਕਰੂ ਨਾਮੁ ਦੀ। 

ਪੂਰਬੀ ਕਮਾਈ ਜਾਂ ਪੁਰਬੁ ਲਿਖਿਆ = ਜੋ ਅੱਜ ਗੁਰਬਾਣੀ ਖੋਜ ਜਾਂ ਵਿਚਾਰ ਰਹੇ ਹਾਂ ਇਹ ਅੱਗੇ ਗਿਆਨ ਦਾ ਪ੍ਰਸਾਦਿ ਬਣ ਜਾਂਦੀ ਹੈ। ਇਹੀ ਪੂਰਵੀ ਕਮਾਈ ਹੁੰਦੀ ਹੈ। ਪਹਿਲੀ ਕੀਤੀ ਵਿਚਾਰ ਜਾਂ ਖੋਜ ਤੋਂ ਜਦੋ ਗਿਆਨ ਮਿਲਦਾ ਹੈ। 

ਸਹਿਜ = ਸਹਜ ਉਹ ਅਵਸਥਾ ਹੈ ਜਦੋ ਇਸਦਾ ਭਰਮ ਖਤਮ ਹੋ ਕੇ ਇਹ ਸੁੱਧ ਹੋ ਗਿਆ। ਪੁਰਖੁ ਵਿਚ ਮਿਲਣ ਯੋਗ ਹੋ ਗਿਆ। ਜਿੰਨਾ ਸਮਾਂ ਦੁਰਮਤਿ ਹੈ ਉੰਨਾ ਸਮਾਂ ਸਹਿਜ ਨਹੀਂ ਅਸਹਿਜ ਹੈ। ਸਹਿਜ ਤਾਂ ਪੁਰਖੁ ਦੀ ਅਵਸਥਾ ਹੈ, ਉਹ ਜੋ ਪੂਰਾ ਹੈ ਤੇ ਪੂਰਾ ਕਰ ਸਕਦਾ ਹੈ। ਸਹਿਜ ਵਿਚ ਹੀ ਜਗਤ ਉਪਜਿਆ ਹੋਇਆ ਹੈ, ਸਾਡੀ ਹੀ ਉਸ ਸਥਿਤੀ ਨੂੰ ਦੁਬਾਰਾ ਲਿਆਉਣ ਲਈ ਜੋ ਅਸੀਂ ਭਰਮ ਕਰਕੇ ਗਵਾ ਲਈ ਹੈ। 

ਇਹ ਗੱਲਾਂ ਐਵੇ ਸਮਝ ਨਹੀਂ ਆਉਣੀਆ, ਆਪ ਖੋਜੇ ਤੇ ਸਭ ਪਤਾ ਲੱਗ ਜਾਣਾ। 

--------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲੁ ਸੋਇਆ...