Logical Reasoning, GurParsad, Gurmat, SatGur
ਇਹ ਜੋ ਅਗਿਆਨਤਾ ਜਾਂ ਅਸਮਝ ਦਾ ਸਮਾਂ ਹੈ ਇਹ ਵਿਕਾਸ ਦਾ ਸਮਾਂ ਹੈ। ਹੌਲੀ ਹੌਲੀ ਇਹ ਸਭ ਸਹੀ ਹੋ ਜਾਣਾ ਹੈ। ਇਸ ਸਮੇ ਵਿਚ ਵੀ ਕੁਝ ਨੂੰ ਅਸਲ ਗਿਆਨ ਦੀ ਸਮਝ ਆ ਜਾਂਦੀ ਹੈ। ਪਰ ਬਹੁਤੇ ਅਗਿਆਨਤਾ ਵਿਚ ਹੀ ਰਹਿੰਦੇ ਹਨ। ਜੇ ਕੋਈ ਸਮਝ ਵਾਲਾ ਸਮਝਾਵੇ ਵੀ ਤਾਂ ਸਮਝ ਨਹੀਂ ਆਉਂਦੀ ਅਤੇ ਅਸਮਝ ਵਾਲੇ ਅਜਿਹੀ ਅਜੀਬ ਗੱਲ ਦਾ ਵਿਰੋਧ ਕਰਦੇ ਹਨ। ਅਸੀਂ ਸਾਰੇ ਬੀਜ ਹਾਂ ਅਤੇ ਇਹ ਦੁਨੀਆ ਖੇਤੀ ਹੈ ਪਰਮੇਸ਼ਰ ਦੀ। ਸਮਾਂ ਆਉਣ ਤੇ ਸਾਂਭਣਯੋਗ ਹੋ ਜਾਵੇਗੀ। ਪਰ ਜੋ ਕੱਚੇ ਹਨ ਉਹ ਸਾਂਭਣਯੋਗ ਨਹੀਂ ਹੁੰਦੇ, ਸਮਾਂ ਪੂਰਾ ਹੋਣ ਤੇ ਝੜ ਜਾਂਦੇ ਹਨ ਤੇ ਫਿਰ ਜੰਮ ਪੈਂਦੇ ਹਨ। ਫਿਰ ਝੜਦੇ ਨੇ ਫਿਰ ਜੰਮਦੇ ਨੇ। ਇਹ ਚੱਕਰ ਚੱਲਦਾ ਰਹਿਣਾ ਹੈ ਜਿੰਨਾ ਚਿਰ ਸਾਂਭਣਯੋਗ ਨਹੀਂ ਹੋ ਜਾਂਦੇ। ਇਸ ਬੀਜ ਵਿੱਚੋ ਹੀ ਪੁਰਖੁ ਪੈਦਾ ਹੋਣਾ ਜੋ ਪੁਰਖੁ ਨਾਲ ਮਿਲਣ ਯੋਗ ਹੋਵੇਗਾ। ਪੁਰਖੁ ਹੀ ਸਾਂਭਣਯੋਗ ਹੁੰਦਾ ਹੈ ਜਿਸਦੇ ਪੈਦਾ ਹੋਣ ਤੱਕ ਝੜਦੇ ਜੰਮਦੇ ਰਹਿਣਗੇ। ਅਜੇ ਜੋ ਫਲ ਜਾਂ ਬੀਜ ਪੱਕਦਾ ਉਹ ਕਾਲ ਹੈ ਅਕਾਲੁ ਨਹੀਂ।
--------
ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲੁ ਸੋਇਆ...
ਇਹ ਕਿਵੇਂ ਦਾ ਸਮਾਂ ਹੈ ?