04 August, 2019

How Gurmat make us 'Out of the Box'. ਗੁਰਮਤਿ ਕਿਵੇਂ ਸਾਨੂੰ ਨਿਆਰਾ ਬਣਾ ਦਿੰਦੀ ਹੈ।

Logical Reasoning, GurParsad, Gurmat, SatGur

How Gurmat make us 'Out of the Box'. ਗੁਰਮਤਿ ਕਿਵੇਂ ਸਾਨੂੰ ਨਿਆਰਾ ਬਣਾ ਦਿੰਦੀ ਹੈ।


ਨਿਆਰਾ ਸਾਨੂੰ 'ਗੁਰ ਕੀ ਮਤਿ' ਜੋ ਸੱਚੀ ਅਕਲ ਹੈ ਉਸਨੇ ਬਣਾਉਣਾ ਹੈ ਨਾ ਕਿ ਭੇਖ ਨੇ। ਸਾਡੀ ਆਪਣੀ ਅਕਲ ਜੋ ਅਸੀਂ ਬਚਪਨ ਤੋਂ ਇਕਠੀ ਕਰਦੇ ਆ ਰਹੇ ਹਾਂ, ਸਾਨੂੰ ਘਰਦੇ ਅਤੇ ਸਮਾਜ ਸਿਖਾ ਰਿਹਾ ਹੈ ਉਹ ਗਲਤ ਹੈ, ਭੁਲੇਖੇ ਦੀ ਮਤਿ ਹੈ। ਸਾਡਾ ਆਪਣਾ ਇਥੇ ਕੁਝ ਨਹੀਂ। ਇਹ ਚੁਸਤੀਆਂ ਚਲਾਕੀਆਂ ਚਤੁਰਾਈਆਂ ਸਭ ਫਜੂਲ ਹਨ। ਇਹ ਤਾਂ ਸਾਡਾ ਸਿਰਫ ਵਹਿਮ ਹੀ ਹੈ।  ਜਦੋ ਅਸਲ ਮਤਿ (ਗੁਰਮਤਿ) ਮਿਲਣੀ ਹੈ, ਫਿਰ ਤਾਂ ਨਜ਼ਰੀਆ ਹੀ ਬਦਲ ਜਾਣਾ ਹੈ। 

ਮੈਂ ਤੂੰ ਹਾਂ ਪਰ ਮੈਂ ਮੈਂ ਬਣੀ ਬੈਠਾ ਹੈ। ਇਹ ਸਭ ਦੀਆਂ ਅੱਖਾਂ ਓਹਦੀਆਂ ਅੱਖਾਂ ਨੇ, ਉਹ ਜੋ ਸਾਡੇ ਸਭ ਵਿਚ ਹੈ। ਬਸ ਇਹੀ ਭੁਲੇਖਾ ਹੈ ਕਿ ਇਹ ਅੱਖਾਂ, ਇਹ ਸਰੀਰ ਜੋ ਅਲੱਗ ਅਲੱਗ ਦਿਸ ਰਹੇ ਹਨ ਇਹ ਸਭ ਵੱਖਰੇ ਵੱਖਰੇ ਕਿਸੇ ਦੇ ਹਨ। ਇਹ ਗੱਲ ਸੁਣ ਕੇ ਅਤੇ ਪੜ੍ਹ ਕੇ ਅਜੀਬ ਲੱਗੇਗੀ ਪਰ ਜਦੋ ਸੱਚ ਦੇ ਗਿਆਨ ਨਾਲ ਬੁੱਝ ਲਿਆ ਫਿਰ ਨਜ਼ਰੀਆ ਬਦਲਨਾ। ਸਾਰੀ ਗੱਲ ਗਿਆਨ ਤੇ ਆ ਕੇ ਮੁੱਕਦੀ ਹੈ। ਸੱਚ ਦੇ ਗਿਆਨ ਨਾਲ ਹੀ ਇਹ ਭੁਲੇਖਾ ਦੂਰ ਹੋਣਾ ਹੈ। ਇਹ ਸਮਾਜ ਇਹ ਦੁਨੀਆ ਬਹੁਤ ਵੱਡੇ ਭੁਲੇਖੇ ਵਿਚ ਹੈ। ਇਹ ਅਕਲ ਜੋ ਅਸੀਂ ਸਿੱਖੀ ਬੈਠੇ ਹਾਂ ਇਹ ਉਹ ਭੁਲੇਖੇ ਦੀ ਹੀ ਅਕਲ ਹੈ। ਅਸਲ ਅਕਲ ਦਾ ਤਾਂ ਸਾਨੂੰ ਖਿਆਲ ਵੀ ਨਹੀਂ ਹੈ। ਅਸਲ ਵਿਚ ਅਸਲ ਅਕਲ ਨੂੰ ਸਿੱਖਣਾ ਹੀ ਸਿੱਖੀ ਹੈ। ਅਸਲ ਅਕਲ ਦਾ ਇੱਕ ਕਿਣਕਾ ਵੀ ਜੇ ਕਿਸੇ ਨੇ ਸਿੱਖ ਲਿਆ ਤਾਂ ਉਸ ਦੀਆਂ ਅੱਖਾਂ ਅੱਡੀਆਂ ਹੀ ਰਹਿ ਜਾਣੀਆਂ, ਫਿਰ ਉਹ ਸਭ ਉੱਤੇ ਹੱਸੇਗਾ ਵੀ ਅਤੇ ਤਰਸ ਵੀ ਕਰੇਗਾ। ਇਹ ਭੁਲੇਖਾ ਦੂਰ ਹੋਣਾ ਬਹੁਤ ਜਰੂਰੀ ਹੈ। ਪਤਾ ਨਹੀਂ ਕਦੋ ਕਿਸੇ ਦਾ ਹੋ ਜਾਵੇ। 

ਇਹ ਅੱਖਾਂ ਤੇਰੀਆਂ ਹਨ ਮੈਂ ਤਾਂ ਵਿਚ ਐਵੇਂ ਹੀ ਪਰਦਾ ਪਾਈ ਖੜਾ ਹਾਂ ਭੁਲੇਖੇ ਦਾ। ਇਹ ਭੁਲੇਖਾ ਹੀ ਕੂੜ ਦੀ ਪਾਲ਼ ਹੈ, ਝੂਠੀ ਕੰਧ। ਇਸਦੇ ਗਿਰੇ ਤੇ ਹੀ ਸਭ ਸਮਝ ਆਉਂਦਾ ਹੈ ਕਿ ਇਹ ਸਮਾਜ ਸਾਨੂੰ ਗਲਤ ਦਿਸ਼ਾ ਵਿਚ ਲੈ ਕੇ ਜਾ ਰਿਹਾ ਹੈ। 

ਇਸ ਗੱਲ ਨੂੰ ਪੜ੍ਹ ਕੇ ਛੱਡ ਦੇਣਾ ਹੀ ਮਾੜੀ ਕਿਸਮਤ ਹੈ। ਜੋ ਭੁੱਖਾ ਹੈ, ਜਿਸ ਅੰਦਰ ਸੱਚ ਪ੍ਰਾਪਤ ਕਰਨ ਦੀ ਭੁੱਖ ਹੋਵੇਗੀ, ਜੋ ਜਾਨਵਰਾਂ ਵਾਂਗ ਇਕੱਲੇ ਸੰਸਾਰੀ ਕੰਮ ਹੀ ਨਾ ਕਰੇ ਬਲਕਿ ਮਨੁੱਖ ਬਣਕੇ ਆਪਣੇ ਆਪ ਨੂੰ ਜਾਨਣ ਦੀ ਭੁੱਖ ਰੱਖਦਾ ਹੋਵੇ, ਉਹ ਵਿਅਕਤੀ ਇਸਨੂੰ ਪੜ੍ਹ ਕੇ ਸੱਚ ਖੋਜਣ ਦੇ ਰਾਹ ਤੇ ਤੁਰ ਪਵੇਗਾ, ਗੁਰਬਾਣੀ ਪੜ੍ਹੇਗਾ ਨਹੀ ਉਸਨੂੰ ਖੋਜੇਗਾ। ਅਜਿਹਾ ਕਰਨ ਵਾਲੇ ਵਿਅਕਤੀ ਦਾ ਨਾਨਕ ਵੀ ਦਾਸ ਹੈ। ਅਜਿਹਾ ਨਾਨਕ ਨੇ ਖੁਦ ਹੀ ਲਿਖਿਆ ਹੈ ਕਿ ਉਹ ਉਸਦਾ ਦਾਸ ਹੈ ਜੋ ਸੱਚ ਖੋਜਣ ਦੇ ਰਾਹ ਤੇ ਤੁਰ ਪਿਆ। ਨਾਨਕ ਨੂੰ ਗੁਰੂ ਝੂਠਿਆ ਨੇ ਬਣਾਇਆ ਹੋਇਆ ਹੈ, ਉਹ ਤਾਂ ਕਹਿੰਦਾ ਹੈ, "ਹੋਉ ਤੇਰੇ ਦਾਸਨ ਦਾਸਾ"। 

--------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲੁ ਸੋਇਆ...