17 August, 2019

ਇਹ Blog ਜਾਂ Articles ਕਿਹਨਾਂ ਲਈ ਲਿਖੇ ਹਨ?

Logical Reasoning, GurParsad, Gurmat, SatGur


 ਇਹ Blog ਜਾਂ Articles ਕਿਹਨਾਂ ਲਈ ਲਿਖੇ ਹਨ?


ਇਹ Blog ਜਾਂ Articles ਉਹਨਾਂ ਲਈ ਲਿਖੇ ਹਨ ਜਿਹਨਾਂ ਨੂੰ ਸੱਚ ਦੀ ਭੁੱਖ ਹੈ, ਜੋ ਸੱਚ ਲਭਦੇ ਫਿਰਦੇ ਹਨ। ਇਹ ਗੱਲਾਂ ਜੋ 'ਗੁਰ ਕੀ ਮਤਿ' ਨੇ ਦੱਸੀਆਂ ਨੇ ਇਹ ਸਭ ਓਹਨਾ ਭੁਖਿਆਂ ਲਈ ਹੀ ਹਨ। ਅਤੇ ਜਿਹਨਾਂ ਨੂੰ ਮਾਇਆ ਦਾ ਨਸ਼ਾ ਹੈ ਓਹਨਾ ਨੂੰ ਤਾਂ ਇਹ ਹਜ਼ਮ ਵੀ ਨਹੀਂ ਹੋਣੀਆਂ। ਉਹ ਤਾਂ ਉਲਟ ਇਸਦਾ ਵਿਰੋਧ ਕਰਨਗੇ। ਜਾਂ ਫਿਰ ਕੁਝ ਭੋਲੇ ਅਜਿਹੇ ਵੀ ਹੋਣਗੇ ਜਿਹਨਾਂ ਨੂੰ ਸਮਝ ਹੀ ਨਹੀਂ ਆਉਂਦੀ ਹੋਣੀ ਕਿ ਉਹ ਕੀ ਕਰਨ? ਇਸਦਾ ਪੱਖ ਲੈਣ ਜਾਂ ਵਿਰੋਧ ਕਰਨ। ਪੱਖ ਲੈਣ ਦਾ  ਦਿਲ ਤਾਂ ਕਰਦਾ ਹੋਵੇਗਾ ਕਿਉਕਿ ਇਹ ਇਕ ਸਚਾਈ ਹੈ ਅਤੇ ਵਿਰੋਧ ਕਰਨ ਬਾਰੇ ਤਾਂ ਸੋਚਦੇ ਹੋਣਗੇ ਕਿਉਕਿ ਇਹ ਸਮਾਜ ਦੇ ਉਲਟ ਗੱਲ ਹੈ। ਜੋ ਸਮਾਜ ਵਿਚ ਹੋ ਰਿਹਾ ਹੈ ਜਾਂ ਪ੍ਰਚਾਰਿਆ ਜਾ ਰਿਹਾ ਹੈ ਉਸਦੇ ਬਿਲਕੁਲ ਉਲਟ ਹੈ। 

ਅੱਗੇ ਓਹਨਾ ਨੂੰ ਆਪ ਰਸਤਾ ਲੱਭਣਾ ਪਵੇਗਾ ਕਿਉਕਿ ਸਮਾਜ ਸਾਨੂੰ ਗਲਤ ਦਿਸ਼ਾ ਵਿਚ ਲੈ ਕੇ ਜਾ ਰਿਹਾ ਹੈ ਅਤੇ ਧਰਮ ਦੇ ਨਾ ਤੇ ਜੋ ਵੀ ਕੁਝ ਹੋ ਰਿਹਾ ਹੈ ਉਹ ਸਭ ਭੁਲੇਖੇ ਦੀ ਮਤਿ ਚੋ ਪੈਦਾ ਹੋਇਆ ਪਾਖੰਡ ਹੀ ਹੈ। ਚਾਹੇ ਉਹ ਗੁਰਦਵਾਰਿਆਂ ਦੀਆਂ ਮਰਿਆਦਾ ਹੀ ਕਿਉ ਨਾ ਹੋਣ। ਜਿਸ ਦਿਨ ਇਹ ਗੱਲ ਮੰਨ ਕੇ ਸੱਚ ਖੋਜਣਾ ਸ਼ੁਰੂ ਕਰ ਦਿੱਤਾ ਤਾਂ ਸੱਚ ਨੇ ਆਪਣਾ ਰਾਹ ਆਪ ਬਣਾਉਂਦੇ ਜਾਣਾ ਹੈ। ਬੱਸ ਲੋੜ ਹੈ ਸਿਰਫ ਜਾਗ ਲਗਾਉਣ ਦੀ ਦਹੀਂ ਤਾਂ ਆਪ ਹੀ ਜੰਮ ਪੈਣਾ ਹੈ। 

ਸਿਆਣਾ ਵਿਅਕਤੀ ਓਹੀ ਹੈ ਜੋ ਵਿਰੋਧ ਨਾ ਕਰਦਾ ਹੋਇਆ ਇੱਕ ਵਾਰ ਵਿਚਾਰ ਕੇ ਸੱਚ ਤਕ ਪਹੁੰਚਣ ਦੀ ਕੋਸ਼ਿਸ਼ ਕਰੇਗਾ। ਨਾ-ਸਮਝਾਂ ਵਾਂਗੂ ਵਿਰੋਧ ਕਰਕੇ ਕੁਝ ਪੱਲੇ ਨਹੀਂ ਪੈਣਾ। ਸਾਨੂੰ ਆਪ ਹੀ ਆਪਣੇ ਆਪ ਬਾਰੇ ਸੋਚਣਾ ਪੈਣਾ ਅਤੇ ਆਪਣੇ ਆਪ ਦੀ ਖੋਜ ਕਰਨੀ ਪੈਣੀ ਹੈ। ਆਪਣਾ ਕਾਰਜ ਆਪਣੇ ਹੱਥਾਂ ਨਾਲ ਹੀ ਸਵਾਰ ਹੋਣਾ। 

--------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲੁ ਸੋਇਆ...