22 August, 2019

Gurbani Khoj Page 853- ਨਾਨਕ ਮਾਇਆ ਕਾ ਮਾਰਣੁ ਸਬਦੁ ਹੈ ਗੁਰਮੁਖਿ ਪਾਇਆ ਜਾਇ।। What is Shabad Guru?

Logical Reasoning, GurParsad, Gurmat, SatGur

Gurbani Khoj Page 853- ਨਾਨਕ ਮਾਇਆ ਕਾ ਮਾਰਣੁ ਸਬਦੁ ਹੈ ਗੁਰਮੁਖਿ ਪਾਇਆ ਜਾਇ।। What is Shabad Guru?


ਸਭ ਨੇ ਰੌਲਾ ਪਾਇਆ ਹੋਇਆ ਸ਼ਬਦ ਗੁਰੂ ਸ਼ਬਦ ਗੁਰੂ ਪਰ ਦੱਸੇ ਵੀ ਕੋਈ ਕਿ ਸ਼ਬਦ ਗੁਰੂ ਹੁੰਦਾ ਕੀ ਹੈ? ਸ਼ਬਦ ਗੁਰੂ ਕੀ ਹੁੰਦਾ ਹੈ ਇਹ ਸਾਨੂੰ ਗੁਰਬਾਣੀ ਦੀ ਇਸ ਤੁਕ ਨੇ ਸਮਝਾ ਹੀ ਦਿੱਤਾ। ਜੇਕਰ ਸਾਫ ਤੇ ਸਪਸ਼ਟ ਸਮਝਣਾ ਹੋਵੇ ਤਾਂ ਸ਼ਬਦ ਦਾ ਅਰਥ ਉਪਦੇਸ਼, ਸਿਖਿਆ ਹੁੰਦਾ ਹੈ। ਸਾਰੀ ਗੁਰਬਾਣੀ ਦਾ ਜੋ ਉਪਦੇਸ਼ ਹੈ, ਜੋ ਇਹ ਸਾਨੂੰ ਸਿਖਿਆ ਦਿੰਦੀ ਹੈ ਕਿ ਇਹ ਕਰੋ ਓਹੀ ਸ਼ਬਦ ਗੁਰੁ ਹੈ। ਇਸ ਤੁਕ ਅਨੁਸਾਰ ਮਾਇਆ ਦਾ ਜਾਂ ਇਸਦੇ ਪ੍ਰਭਾਵ ਦਾ ਤਿਆਗ ਕਰਨ ਤੇ ਜਦੋ ਗੁਰ ਵੱਲ ਮੁਖ ਕਰਕੇ ਚੱਲਾਂਗੇ ਭਾਵ ਗੁਰ ਦੀ ਸਿਖਿਆ ਲਵਾਂਗੇ ਓਹੀ ਸ਼ਬਦ ਹੈ। ਸੰਸਾਰਿਕ ਮਤਿ ਜੋ ਮਾਇਆ ਦੀ ਮਤਿ ਹੈ ਉਸਨੂੰ ਛੱਡੇ ਤੇ ਜਦੋ ਗੁਰ ਕੀ ਮਤਿ ਲੈਨੇ ਹਾਂ ਉਹ ਮਤਿ ਵਿਚ ਜੋ ਉਪਦੇਸ਼ ਹੁੰਦਾ ਹੈ ਓਹੀ ਸ਼ਬਦ ਗੁਰੂ ਹੁੰਦਾ ਹੈ। 

ਅੱਖਰੀ ਅਰਥ

ਸ਼ਬਦ - ਉਪਦੇਸ਼, ਸਿੱਖਿਆ

ਗੁਰਬਾਣੀ ਵਿਚ ਹੀ ਸਭ ਗੱਲਾਂ ਦੇ ਅਰਥ ਲੁਕੇ ਹਨ ਇਹ ਸਾਨੂੰ ਇਕੱਲੇ ਪੜ੍ਹੇ ਤੇ ਹੀ ਪਤਾ ਨਹੀਂ ਲੱਗਣਾ ਇਸਨੂੰ ਖੋਜਣਾ ਪੈਣਾ ਹੈ। ਇਕੱਲੇ 5 ਬਾਣੀਆ ਤਕ ਹੀ ਸੀਮਿਤ ਨਾ ਰਹੋ, ਸਗੋਂ ਸਾਰੀ ਗੁਰਬਾਣੀ ਖੋਜੋ। ਪਤਾ ਨਹੀਂ ਕਿਸ ਤੁਕ ਵਿਚ ਕੀ ਅਰਥ ਲੁਕਿਆ ਹੋਵੇ, ਇਹ ਤਾਂ ਧਿਆਨ ਨਾਲ ਪੜ੍ਹ ਕੇ ਖੋਜਣ ਨਾ ਹੀ ਲੱਭਣਗੇ। ਗੁਰਬਾਣੀ ਸਾਨੂੰ ਸਭ ਕੁਝ ਸਿਖਾਉਂਦੀ ਹੈ ਬਸ ਲੋੜ ਹੈ ਇਸਨੂੰ ਸੁਰਤਿ ਨਾਲ ਪੜ੍ਹ ਕੇ ਖੋਜ ਦੀ ਨਾ ਕਿ ਇਸਨੂੰ ਸਿਰ ਉੱਤੇ ਚੱਕ ਕੇ ਘੰਟਿਆਂ ਵਜਾਉਂਦੇ ਫਿਰੀ ਜਾਓ ਜਾਂ ਫਿਰ ਸਿਰਫ ਮੱਥੇ ਟੇਕਦੇ। ਚਾਹੇ ਕਿਸੇ ਦੇ ਗੋਡੇ ਲੱਗੇ ਚਾਹੇ ਲੱਗੇ ਗਿੱਟੇ ਪਰ ਸੱਚ ਤਾਂ ਸੱਚ ਹੀ ਹੈ। 

ਇਹ ਸਾਡੀ ਆਪਣੀ ਮਰਜੀ ਹੈ ਅਸੀਂ ਕਿੱਧਰ ਨੂੰ ਲੱਗਣਾ ਹੈ, ਚਾਹੇ ਦੁਨੀਆ ਦੀ ਭੀੜ ਵਿਚ ਰਲ਼ ਦੁਨੀਆਦਾਰੀ ਵਿਚ ਲੱਗੇ ਰਹੀਏ ਚਾਹੇ ਆਪਣੀ ਵੱਛੀ ਵੱਗ ਵਿੱਚੋ ਬਾਹਰ ਕਰਕੇ ਆਪਣੇ ਆਪ ਨੂੰ ਖੋਜਣ ਦੇ ਰਾਹ ਤੇ ਤੁਰ ਪਾਈਏ। ਜੋ ਕੁਝ ਵੀ ਕਰਦਾ ਉਹ ਕਰਦਾ ਤਾਂ ਕਰਤਾ ਹੀ ਹੈ। ਜੇ ਸਰੀਰ ਵਿਚ ਕਰਤਾ ਨਾ ਹੋਵੇ ਫਿਰ ਤਾਂ ਇਹ ਸਰੀਰ ਹਿੱਲੇ ਵੀ ਨਾ ਮਿੱਟੀ ਦਾ ਪੁਤਲਾ। ਬਸ ਇਹ ਸਮਝ ਲਵੋ ਕਿ ਕਰਤਾ ਹੀ ਪੁਠੀ ਮਤਿ ਵਿਚ ਪੈ ਕੇ ਭਰਮ ਵਿਚ ਫਸਿਆ ਬੈਠਾ ਹੈ। ਸਰੀਰ ਅਤੇ ਪਰਿਵਾਰ ਦੇ ਮੋਹ ਵਿਚ ਉਲਝਿਆ ਬੈਠਾ ਹੈ। ਜਿਸ ਦਿਨ ਅਲਝਾਵਾ ਛੱਡ ਦੇਵੇਗਾ ਉਸ ਦਿਨ ਸਭ ਕੁਝ ਸਮਝ ਆ ਜਾਣਾ ਹੈ ਆਪ ਹੀ। 

ਪਾਇ ਕੁਹਾੜਾ ਮਾਰਿਆ ਗਾਫਲਿ ਅਪੁਨੈ ਹਾਥਿ ॥
ਏਹ ਕਿਨੇਹੀ ਦਾਤਿ ਆਪਸ ਤੇ ਜੋ ਪਾਈਐ।।
ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਐ ॥

--------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲੁ ਸੋਇਆ...