23 July, 2019

Logical Reasonings. ਗੁਰ ਵਿਚਾਰਾਂ।

Logical Reasoning, GurParsad, Gurmat, SatGur

Logical Reasonings. ਗੁਰ ਵਿਚਾਰਾਂ। 


* ਇਹ ਸਿਰ ਝੁਕਾਉਣ ਦੀ ਪ੍ਰਥਾ ਓਦੋ ਤੋਂ ਚੱਲੀ ਹੋਈ ਹੈ ਜਦੋ ਰਾਜੇ ਮੂਹਰੇ ਸਿਰ ਝੁਕਾ ਕੇ ਸਲਾਮ ਕਰਦੇ ਹੁੰਦੇ ਸੀ। ਇਸ ਸਲਾਮ ਦਾ ਇਹ ਮਤਲਬ ਹੁੰਦਾ ਸੀ ਕਿ ਤੂੰ ਸਾਡਾ ਮਾਲਕ ਹੈ ਅਤੇ ਅਸੀਂ ਤੇਰੇ ਗੁਲਾਮ ਹਾਂ, ਤੂੰ ਸਾਡੇ ਤੋਂ ਵੱਡਾ ਹੈ ਅਤੇ ਅਸੀਂ ਤੇਰੇ ਕਹਿਣ ਵਿਚ ਹਾਂ। ਸਰ ਲਈ ਸਿਰ ਝੁਕਾਉਣਾ ਇੱਕ ਸਤਿਕਾਰ ਦਾ ਪ੍ਰਤੀਕ ਹੈ। ਪਰ ਹੁਣ ਅਸੀਂ ਇਸਨੂੰ ਇੱਕ ਰਿਵਾਜ ਸਮਝ ਕੇ ਕਰ ਰਹੇ ਹਾਂ। ਇਹ ਗੱਲ ਮੰਨ ਕੇ ਨਹੀਂ ਕਿ ਕੋਈ ਸਾਡੇ ਤੋਂ ਵੱਡਾ ਹੈ ਅਤੇ ਅਸੀਂ ਓਹਦੀ ਗੱਲ ਸੁਣਨੀ ਜਾਂ ਮੰਨਣੀ ਹੈ। 

ਵੱਡਾ ਉਸਨੂੰ ਹੀ ਮੰਨਿਆ ਜਾਂਦਾ ਹੈ ਜਿਸਦੀ ਅਸੀਂ ਗੱਲ ਮੰਨਦੇ ਹੋਈਏ। ਜਦੋ ਕੋਈ ਗੱਲ ਤਾਂ ਮੰਨਣੀ ਨਹੀਂ ਫਿਰ ਸਿਰ ਝੁਕਾਉਣ ਦਾ ਕੋਈ ਫਾਇਦਾ ਨਹੀਂ। ਇਹੀ ਗੱਲ ਗ੍ਰੰਥ ਵਿਚ ਵੀ ਲਿਖੀ ਹੋਈ ਹੈ। 

ਸੀਸ ਨਿਵਾਇਐ ਕਿਆ ਥੀਐ ਜਾ ਰਿਦੈ ਕਸੁਧੇ ਜਾਹਿ ।।

* ਪਹਿਲਾਂ ਤੋਂ ਪੜ੍ਹ ਲਿਖ ਜਾਂ ਸਮਝ ਕੇ ਇਕੱਠਾ ਕੀਤਾ ਗਿਆਨ ਹੀ ਪੂਰਬ ਲਿਖਿਆ ਹੁੰਦਾ ਹੈ। ਲਿਖਿਆ ਤੋਂ ਭਾਵ ਹੈ ਸਟੋਰ ਹੋਇਆ ਹੋਇਆ ਬੁਧਿ ਵਿਚ। ਫਿਰ ਭਾਵੇ ਇਹ ਕਿਸੇ ਵੀ ਕਿਸਮ ਦਾ ਗਿਆਨ ਹੋਵੇ। ਇਸਨੂੰ ਹੀ ਬੀਜਣਾ ਕਹਿੰਦੇ ਹਨ। ਜੋ ਬੀਜਾਂਗੇ ਓਹੀ ਵੱਡਾਗੇ। ਭਾਵ ਜਿਵੇ ਦਾ ਗਿਆਨ ਇਕੱਠਾ ਕਰਾਂਗੇ ਓਵੇ ਦਾ ਹੀ ਭਵਿੱਖ ਵਿਚ ਵਰਤਾਂਗੇ। ਜੋ ਮਤਿ, ਅਕਲ ਜਾਂ ਗਿਆਨ ਅੱਜ ਇਕੱਠਾ ਕਰ ਰਹੇ ਹਾਂ ਉਹ ਅਸੀਂ ਆਪਣਾ ਭਵਿੱਖ ਬਣਾ ਰਹੇ ਹੁੰਦੇ ਹਾਂ।

ਇਸ ਲਈ ਸਾਨੂੰ ਦੁਨਿਆਵੀ ਗਿਆਨ ਛੱਡ ਕੇ ਸਿਰਫ ਗੁਰ ਕਿ ਮਤਿ ਭਾਵ ਗੁਰਮਤਿ ਇਕਠੀ ਕਰਨ ਬਾਰੇ ਹੀ ਕਿਹਾ ਗਿਆ ਹੈ। ਗੁਰਮਤਿ ਜੋ ਤੱਤ ਗਿਆਨ ਦਾ ਭੰਡਾਰ ਹੁੰਦਾ ਹੈ ਓਹੀ ਨਾਮ ਹੈ। ਇਸ ਲਈ ਜੇਕਰ ਨਾਮ ਬੀਜਾਂਗੇ ਤੇ ਨਾਮ ਹੀ ਵੱਡਾਗੇ। 

* ਅਸੀਂ ਕੁਝ ਹੈ ਹੀ ਨਹੀਂ। ਪਰ ਅਸੀਂ ਆਪਣਾ ਵਜੂਦ ਸਮਝ ਕੇ ਬਹੁਤ ਵੱਡੇ ਭੁੱਲੇਖੇ ਵਿਚ ਹਾਂ। ਐਸਾ ਭੁਲੇਖਾ ਜੋ ਬਿਲਕੁਲ ਖਾਲੀ ਹੈ। ਅਸੀਂ ਅਸਲ ਵਿਚ ਕੁਝ ਹੋਰ ਹਾਂ ਜੋ ਸਭ ਦਾ same ਹੀ ਹੈ। 

ਜੋ ਭੁਲੇਖਾ ਪਾਲੀ ਬੈਠੇ ਹਾਂ ਉਹ ਸਿਰਫ ਇਕ ਭਰਮ ਹੀ ਹੈ ਜੋ ਜਨਮ ਤੋਂ 3-4 ਸਾਲ ਬਾਅਦ ਸਥਾਪਿਤ ਹੋਣਾ ਸ਼ੁਰੂ ਹੋਇਆ ਜਿਸਨੂੰ ਅਸੀਂ ਸੋਝੀ ਸੰਭਲਣਾ ਕਹਿੰਦੇ ਹਾਂ। ਸੋਝੀ ਉਹ ਹੁੰਦੀ ਹੈ ਜੋ ਅਸੀਂ ਸੰਸਾਰਿਕ ਮਤਿ ਜਾਂ ਬੁਧਿ ਇਕਠੀ ਕਰਨੀ ਸ਼ੁਰੂ ਕਰ ਦਿੰਨੇ ਹਾਂ। ਬਸ ਫਿਰ ਉਸੇ ਬੁਧਿ ਨੂੰ ਵਰਤ ਕੇ ਉਮਰ ਲੰਘਾਂਦੇ ਜਾਂਦੇ ਹਨ ਅਤੇ ਨਾਲ ਦੀ ਨਾਲ ਹੋਰ ਬੁਧਿ ਇਕਠੀ ਹੁੰਦੀ ਰਹਿੰਦੀ ਹੈ। ਇਹ ਸਾਰੀ ਬੁਧਿ ਜਾਂ ਮਤਿ ਭੁਲੇਖੇ ਦੀ ਮਤਿ ਹੈ। ਇਸ ਭੁਲੇਖੇ ਦੀ ਮਤਿ ਪੱਲੇ ਕੁਝ ਨਹੀਂ ਹੈ। ਇਸਨੇ ਤਾਂ ਕੇਵਲ ਭੁਲੇਖੇ ਨੂੰ ਹੋਰ ਵਧਾਈ ਜਾਣਾ ਹੈ ਅਤੇ ਦੁਖਾਂ ਫਿਕਰਾਂ ਦੇ ਅਹਿਸਾਸ ਤੋਂ ਬਿਨਾ ਹੋਰ ਕੁਝ ਨਹੀਂ ਦੇਣਾ।  ਪਰ ਜਦੋ ਉਸ ਸਾਡੇ ਅਸਲ (ਪ੍ਰਭ) ਨੇ ਸਾਨੂੰ ਭੁਲੇਖੇ ਦੀ ਮਤਿ ਨੂੰ ਸਵਾਰਨਾ ਤਾਂ ਕੋਈ ਕਾਣ ਨਹੀਂ ਛੱਡਣੀ। ਜਦੋ ਗੁਰਮਤਿ ਨਾਲ ਭਰਮ ਦੂਰ ਹੋਣਾ ਤਾਂ ਪੁਰਾਣੀ ਸੰਸਾਰਿਕ ਬੁਧਿ ਨੇ ਆਪਣੇ ਆਪ ਹੀ ਗਾਇਬ ਹੋ ਜਾਣਾ। 

* ਹਰਿ ਆਪ ਨਿਰੰਕਾਰ ਹੈ ਪਰ ਪੰਜ ਤੱਤਾਂ ਦੀ ਇਸ ਰਚਨਾ ਜਿਸਨੂੰ ਸਰੀਰ ਜਾਂ ਪਿੰਡ ਕਹਿੰਦੇ ਹਨ ਵਿਚ ਜਾਨ ਪਾ ਦਿੰਦਾ ਹੈ। ਇਹੀ ਨੁਕਤਾ ਸਮਝਣ ਵਾਲਾ ਹੈ ਬੱਸ। ਉਸਦਾ ਆਪਣਾ ਕੋਈ ਰੂਪ ਨਹੀਂ ਪਰ ਉਹ ਰੂਪ ਬਣਾ ਦਿੰਦਾ ਹੈ। ਰੂਪ ਹੀ ਨਜ਼ਰ ਆਉਂਦਾ ਹੈ। 


ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ ॥

* ਗੁਰੁ ਪਰਮੇਸਰੁ ਉਹ ਹੈ ਜੋ ਪ੍ਰਤੱਖ ਹੈ, ਇਸ ਦੁਨੀਆ ਦੀ ਸੋਝੀ ਹੀ ਹੈ ਉਹ। ਇਹ ਹਮੇਸ਼ਾ ਨਹੀਂ ਰਹਿੰਦੀ। ਸਭ ਕੁਝ ਖਤਮ ਹੋ ਜਾਣ ਨਾਲ ਇਹ ਵੀ ਸੁੰਨ ਵਿਚ ਚਲੀ ਜਾਂਦੀ ਹੈ। ਜਿਵੇ ਦੀਵਾ ਬਲਿਆ ਤਾਂ ਲਾਟ ਹੈ ਪਰ ਜਦੋ ਬੁਝ ਗਿਆ ਫਿਰ ਲਾਟ ਵੀ ਅਲੋਪ ਹੋ ਜਾਂਦੀ ਹੈ। ਪਰ ਇਸਦਾ ਮਤਲਵ ਇਹ ਨਹੀਂ ਕਿ ਅੱਗ ਮੁੱਕ ਗਈ। ਅੱਗ ਬਲਣ ਦੇ ਤਾਪਮਾਨ ਤੇ ਉਹ ਫਿਰ ਬਲ ਪਵੇਗੀ। 

* ਜਿਧਰ ਜਿਧਰ ਵੀ ਕਿਸੇ ਨੇ ਆਪਣੀ ਸੁਰਤਿ ਨੂੰ ਲਾਇਆ ਹੈ ਉਧਰ ਉਧਰ ਹੀ ਸਾਰੇ ਲੱਗੇ ਹੋਏ ਹਨ। ਜਿਤੁ ਜਿਤੁ ਓਹਨਾ ਦੇ ਇਕੱਠੇ ਕੀਤੇ ਗਿਆਨ ਨੇ ਲਾਇਆ ਸਭ ਲੱਗੇ ਹੋਏ ਹਨ। 

* ਸਾਡੇ ਇਸ ਜਨਮ ਵਿਚ ਕੋਈ ਸਰੀਰਕ ਕਰਮ ਦਾ ਫਲ ਨਹੀਂ ਮਿਲਦਾ, ਨਾ ਹੀ ਕਿਸੇ ਪਿਛਲੇ ਜਨਮ ਦਾ ਇਸ ਚ ਮਿਲ ਰਿਹਾ। ਫਲ ਤਾਂ ਸਿਰਫ ਬਚਪਨ ਤੋਂ ਪਿਛਲੇ ਇਕੱਠੇ ਕੀਤੇ ਗਿਆਨ ਅਨੁਸਾਰ ਮਿਲਣਾ ਜੋ ਇਸੇ ਜਨਮ ਦੇ ਹੁੰਦੇ ਹਨ। ਸਾਰੀ ਜਿੰਦਗੀ ਵਿਚ ਜੋ ਇੱਛਾ ਜਾਂ ਸੁਪਨਾ ਅਧੂਰਾ ਰਹਿ ਗਿਆ ਤਾਂ ਮਰਨ ਸਮੇ ਜੇਕਰ ਉਸਦਾ ਖਿਆਲ ਆ ਗਿਆ ਤਾਂ ਉਸਨੂੰ ਪੂਰਾ ਕਰਨ ਲਈ ਉਸ ਨਾਲ ਸੰਬੰਧਤ ਸ਼੍ਰੇਣੀ ਵਿਚ ਜਨਮ ਹੁੰਦਾ ਹੈ ਅਗਲਾ। ਮਰਨ ਸਮੇ ਦਾ ਖਿਆਲ ਮਹੱਤਵਪੂਰਨ ਹੈ। ਉਸ ਸਮੇ ਕੋਈ ਅਜਿਹਾ ਖਿਆਲ ਨਹੀਂ ਹੋਣਾ ਚਾਹੀਦਾ। ਇਹੀ ਚੱਕਰ ਵਿਚੋਂ ਗਿਆਨ ਕੱਢਦਾ ਹੈ। ਜੋ ਬੀਜਦੇ ਹਾਂ ਭਾਵ ਗਿਆਨ ਇਕੱਠਾ ਕਰਦੇ ਰਹਿਨੇ ਹਾਂ ਉਹ ਇਥੇ ਹੀ ਵੱਢਦੇ ਹਾਂ। ਇਸੇ ਲਈ ਕੋਈ ਪੁੰਨ ਪਾਪ ਨਹੀਂ ਹੁੰਦਾ। ਸਿਫ਼ ਜੋ ਸਿੱਖੋਂਗੇ ਓਹੀ ਕਰੋਗੇ। 

* ਜਿਸ ਸੇਵਕ ਨੂੰ ਉਸਦਾ ਅਸਲ ਭਾਵ ਪ੍ਰਭ ਚੰਗਾ ਲਗਦਾ ਹੈ, ਭਾਉਂਦਾ ਹੈ ਫਿਰ ਉਸ ਹਾਲਤ ਵਿਚ ਪ੍ਰਭ ਦਾ ਉਹ ਮਾਨੁਖ ਖਾਸ ਹੋ ਜਾਂਦਾ ਹੈ ਅਤੇ ਸੱਚ ਦੇ ਗਿਆਨ ਪ੍ਰਾਪਤੀ ਦੀ ਗਤੀ ਪਾਉਂਦਾ ਹੈ। ਸੇਵਕ ਨੂੰ ਪ੍ਰਭ ਚੰਗਾ ਲੱਗਣਾ ਜਰੂਰੀ ਹੈ ਪ੍ਰਭ ਦੇ ਤਾਂ ਸਾਰੇ ਹੀ ਆਪਣੇ ਨੇ ਪਰ ਖਾਸ ਓਹੀ ਹੋਵੇਗਾ। ਪ੍ਰਭ ਵੀ ਫਿਰ ਉਸੇ ਤੇ ਕਿਰਪਾ ਕਰਦਾ ਹੈ। ਕਿਰਪਾ ਵੀ ਸਿਰਫ਼ ਸੇਵਾ ਕਰਨ ਦੀ ਕਰਦਾ ਹੈ। ਸੇਵਾ ਉਹ ਨਹੀਂ ਹੁੰਦੀ ਜੋ ਜੁੱਤੀਆਂ ਸਾਫ ਕਰਨਾ ਜਾਂ ਝਾੜੂ ਮਾਰਨ ਦੀ ਜਾਂ ਫਿਰ ਲੰਗਰ ਵਿਚ ਜੂਠੇ ਭਾਂਡੇ ਮਾਂਜਣ ਦੀ, ਇਹ ਤਾਂ ਸਾਰੇ ਕੰਮ ਹਨ। ਗੁਰਮਤਿ ਵਿਚ ਸੇਵਾ ਤੋਂ ਭਾਵ ਹੈ ਜਦੋ ਸੱਚ ਦਾ ਗਿਆਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨਾ ਅਤੇ ਕਿਰਪਾ ਨਾਲ ਇਹ ਪਰੇਪਤ ਹੋ ਜਾਂਦਾ ਹੈ। ਫਿਰ ਇਹ ਸੱਚ ਦੀ ਕਹਾਣੀ ਜਾਂ ਬੁਝਾਰਤ ਸਮਝ ਆਉਣ ਲੱਗ ਪੈਂਦੀ ਹੈ ਜਿਹੜੀ ਕਿ ਅਗਿਆਨਤਾ ਜਾਂ ਭਰਮ ਦੇ ਭੂਲੇਖੇ ਵਿਚ ਅਲਝੀ ਪਈ ਹੈ। ਸੱਚ ਨੂੰ ਜਾਨਣ ਦਾ Interest ਪੈਦਾ ਹੋ ਜਾਣਾ ਹੀ ਕਿਰਪਾ ਹੋਣਾ ਹੁੰਦੀ ਹੈ ਫਿਰ ਸਤਿਗੁਰ ਮਿਲਦਾ ਹੈ ਜੋ ਸਾਰੇ ਭਰਮ ਦੇ ਪਰਦੇ ਖੋਲ ਦਿੰਦਾ ਹੈ। ਸਤਿਗੁਰ ਸੱਚ ਦੇ ਗਿਆਨ ਨੂੰ ਪ੍ਰਾਪਤ ਕਰਨ ਦਾ ਤਰੀਕਾ ਜਾਂ ਨੁਕਤਾ ਹੈ। 

* ਜੋ ਸੰਸਾਰੀ ਬੁਧਿ ਹੈ ਇਹ ਜਿਸ ਗਿਆਨ ਨੂੰ ਇਕੱਠਾ ਕਰਦੀ ਹੈ ਉਹ ਕਾਲ ਹੈ। ਉਸਨੇ ਖਤਮ ਹੋ ਜਾਣਾ ਸਰੀਰ ਨਾਲ ਹੀ। ਬਿਬੇਕ ਵਾਲੀ ਬੁਧਿ ਵਿਚਾਰ ਤੋਂ ਬਾਅਦ ਸੱਚ ਇਕੱਠਾ ਕਰਦੀ ਹੈ, ਇਹ ਸੱਚ ਦਾ ਗਿਆਨ ਅਕਾਲ ਹੈ, ਜਿਸਨੇ ਕਦੇ ਮਰਨਾ ਨਹੀਂ। ਸਾਡਾ ਵਜੂਦ ਕੁਝ ਨਹੀਂ ਹੈ ਅਸੀਂ ਸਿਰਫ ਓਹੀ ਹਾਂ ਜੋ ਬਚਪਨ ਤੋਂ ਇਕੱਠਾ ਕੀਤਾ ਹੈ ਬੁਧਿ ਨੇ। ਜੋ ਸਿਖਿਆ ਲਈ ਹੈ ਆਪ, ਸਮਾਜ ਅਤੇ ਮਾਪਿਆਂ ਤੋਂ। ਇਸ ਗੱਲ ਨੂੰ ਸਮਝ ਕੇ ਜੇਕਰ ਕਾਲ ਗਿਆਨ ਨੂੰ ਛੱਡ ਕੇ ਅਕਾਲ ਗਿਆਨ ਇਕੱਠਾ ਕਰਨ ਲੱਗ ਜਾਵਾਗੇ ਫਿਰ ਸਾਡੀ ਮੌਤ ਨਹੀਂ ਹੋਵੇਗੀ। ਅੰਮ੍ਰਿਤ ਹੋ ਜਾਣਾ। ਇਹ ਅਕਾਲ ਗਿਆਨ ਹੀ ਅੰਮ੍ਰਿਤ ਹੈ, ਅ+ਮ੍ਰਿਤ। ਲਿਖਣ ਵਾਲੇ ਨੂੰ ਤਾਂ ਇਸ ਗੱਲ ਦੀ ਸਮਝ ਲੱਗ ਗਈ ਤਾਂ ਲਿਖੀ ਰਿਹਾ ਪਰ ਪੜ੍ਹਨ ਵਾਲੇ ਨੂੰ ਪੜ੍ਹ ਕੇ ਸਮਝ ਨਹੀਂ ਆਵੇਗਾ। ਪੜ੍ਹ ਕੇ ਉਸਨੇ ਵਿਚਾਰਨਾ ਅਤੇ ਬੁਝਣਾ ਹੈ, ਫਿਰ ਪਤਾ ਲਗੇਗਾ ਉਸਨੂੰ। ਪਤਾ ਨਹੀਂ ਕਿੰਨਾ ਸਮਾਂ ਲੱਗੇ। 

* ਜਦੋ ਸਾਡਾ ਕੁਝ ਹੈ ਹੀ ਨਹੀਂ ਸਾਡੇ ਵਿਚ ਤਾਂ ਸਾਡਾ ਕੋਈ ਭੇਖ ਕਿਵੇਂ ਹੋ ਸਕਦਾ ਹੈ ? ਸਾਡਾ ਕੁਝ ਹੈ ਹੀ ਨਹੀਂ ਹੈ ਸਾਡੇ ਕੋਲ ਤਾਂ ਸਾਡੀ ਕਿਸ ਤੇ ਮਲਕੀਅਤ ਹੋ ਸਕਦੀ ਹੈ ? ਜਿਸ ਚੀਜ ਤੇ ਸਾਡਾ ਹੱਕ ਹੈ ਬੀਜਣਾ ਤੇ, ਉਹ ਅਸੀਂ ਭਰਮ ਵਿਚ ਗਲਤ ਬੀਜ ਰਹੇ ਹਾਂ। ਬੀਜਣਾ ਸਾਡੇ ਹੱਥ ਵਿਚ ਹੈ। ਬੀਜਣਾ ਗਿਆਨ ਇਕੱਠਾ ਕਰਨਾ ਜਾਂ ਸਿੱਖਣਾ ਹੁੰਦਾ ਹੈ। ਗਿਆਨ ਇਕੱਠਾ ਕਰਨ ਤੇ ਸਾਡਾ ਹੱਕ ਹੈ ਅਤੇ ਇਹ ਸਾਡੇ ਤੇ ਹੈ ਕਿ ਅਸੀਂ ਕਿਹੜਾ ਗਿਆਨ ਇਕੱਠਾ ਕਰਦੇ ਹਾਂ ਸੱਚ ਦਾ ਜਾਂ ਝੂਠ ਦਾ। ਇਕੱਠਾ ਕੀ ਕਰਨਾ ਸੀ ਅਤੇ ਕਰੀ ਕੀ ਜਾ ਰਹੇ ਹਾਂ। 

--------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲੁ ਸੋਇਆ...