Logical Reasoning, GurParsad, Gurmat, SatGur
ਸਾਡੇ ਸਮਾਜ ਦੀ ਇੱਕ ਸਿਖਿਆ ਉਹ ਹੈ ਜੋ ਸਾਨੂੰ ਸਾਡੇ ਆਪਣਿਆਂ ਨੂੰ ਵੱਧ ਪਿਆਰ ਅਤੇ ਬੇਗਾਨਿਆ ਨੂੰ ਪਰਾਇਆ ਸਮਝਣ ਦੀ ਸੇਧ ਦੇ ਰਹੀ ਹੈ ਅਤੇ ਦੂਜੇ ਪਾਸੇ ਇਸੇ ਸਮਾਜ ਦਾ ਇੱਕ ਅਹਿਮ ਵਰਗ ਇਕ ਮਤਿ ਨੂੰ ਸਮਰਪਿਤ ਉਸ ਗ੍ਰੰਥ ਦੀ ਪੂਜਾ ਕਰਦਾ ਹੈ, ਉਸ ਗ੍ਰੰਥ ਨੂੰ ਸਭ ਕੁਝ ਮਨਦਾ ਹੈ ਜਿਸ ਵਿਚ ਆਪਣੇ ਪਰਾਏ ਦੇ ਭੇਦ ਨੂੰ ਨਾਕਾਰਿਆ ਗਿਆ ਹੈ ਅਤੇ ਇਥੋਂ ਤੱਕ ਆਪਣੇ ਮਾਂ -ਪਿਓ ਤੇ ਸਗੇ ਭੈਣ-ਭਰਾ ਨੂੰ ਵੀ ਨਾ ਮੰਨਣ ਦੀ ਗੱਲ ਕਹੀ ਗਈ ਹੈ। ਕੁਝ ਲੋਕ ਇਹ ਕਹਿ ਕੇ ਇਸ ਗੱਲ ਦਾ ਵਿਰੋਧ ਕਰ ਸਕਦੇ ਹਨ ਕਿ ਸਾਡਾ ਸਮਾਜ ਆਪਣਿਆਂ ਨੂੰ ਵੱਧ ਪਿਆਰ ਅਤੇ ਬੇਗਾਨਿਆ ਨੂੰ ਪਰਾਇਆ ਸਮਝਣ ਦੀ ਸੇਧ ਨਹੀਂ ਦਿੰਦਾ ਪਰ ਇਹ ਸੱਚ ਹੈ।
ਅਸਲ ਵਿਚ ਇਹ ਆਪਣਾ ਬੇਗਾਨਾ ਸਗਾ ਪਰਾਇਆ ਕੁਝ ਨਹੀਂ ਹੁੰਦਾ ਸਿਰਫ ਸਾਡੇ ਮੰਨਣ ਤੇ ਹੈ। ਅਸੀਂ ਜੇਕਰ ਆਪ ਕਿਸੇ ਨੂੰ ਆਪਣਾ ਮੰਨਦੇ ਹਾਂ ਤਾਂ ਇਹ ਸਭ ਰਿਸ਼ਤੇ ਹਨ। ਕੋਈ ਮਾਂ-ਪਿਓ ਕਿਸੇ ਵੀ ਬੇਗਾਨੇ ਨੂੰ ਆਪਣਾ ਪੁੱਤ ਮੰਨ ਲਵੇ ਅਤੇ ਉਸਨੂੰ ਆਪਣੇ ਪੁੱਤ ਵਾਂਗ ਹੀ ਪਿਆਰ ਕਰੇ ਅਤੇ ਆਪਣੀ ਜਾਇਦਾਦ ਵੀ ਦੇਵੇ ਤਾਂ ਉਹ ਵੀ ਪੁੱਤ ਹੀ ਬਣ ਜਾਵੇਗਾ। ਇਸਦੇ ਉਲਟ ਜੇਕਰ ਆਪਣੇ ਪੁੱਤ ਨੂੰ ਕੁਝ ਨਾ ਦੇਵੇ ਤਾਂ ਉਹ ਵੀ ਦੁਸ਼ਮਣ ਬਣ ਜਾਂਦੇ ਹਨ। ਇਹ ਸਭ ਮੋਹ ਆਪਣੇ ਸਵਾਰਥ ਕਰਕੇ ਹਨ। ਵਿਚਾਰ ਕੇ ਦੇਖੋਗੇ ਤਾਂ ਸਭ ਸਮਝ ਆ ਜਾਵੇਗਾ। ਗੁਰਬਾਣੀ ਵੀ ਇਹੀ ਸਿਖਾਉਂਦੀ ਹੈ। ਪਰ ਕੋਈ ਖੁੱਲ ਕੇ ਦਸ ਨਹੀਂ ਰਿਹਾ ਡਰਦਾ। ਪਤਾ ਨਹੀਂ ਕਿਉ? ਕਿਸ ਗੱਲ ਦਾ ਡਰ ਹੈ ਸਭ ਨੂੰ। ਸ਼ਾਇਦ ਜੋ ਓਹਨਾ ਨੇ ਬਚਪਨ ਤੋਂ ਸਿਖਿਆ ਉਸਤੋਂ ਝੂਠੇ ਪੈ ਰਹੇ ਹਨ।
ਸਭ ਰਿਸ਼ਤਿਆਂ ਨੂੰ ਨਾਕਾਰ ਦੇਣ ਦਾ ਮਤਲਬ ਇਹ ਨਹੀਂ ਕਿ ਸਭ ਨਾਲ ਬੁਰੇ ਬਣ ਜਾਵੋ। ਬਲਕਿ ਸਭ ਨੇ ਹੀ ਆਪਣਾ ਬਣ ਜਾਣਾ ਫਿਰ ਤਾਂ। ਸਾਰੀ ਦੁਨੀਆ ਹੀ ਆਪਣੀ ਸਗੀ ਹੋ ਜਾਣੀ। ਸਭ ਬਰਾਬਰ।
ਇਸ ਬਾਰੇ ਕਰਨਾ ਤੇ ਸੋਚਣਾ ਤਾ ਸੌਖਾ ਹੋ ਸਕਦਾ ਪਰ ਇਸ ਤਰਾਂ ਦਾ ਬਣਨਾ ਬਹੁਤ ਕਠਿਨ ਹੈ। ਇਸੇ ਲਈ ਗੁਰਮਤਿ ਨੂੰ ਮੰਨਣਾ 'ਗਾਖੜੀ ਕਾਰ' ਹੈ ਕੋਈ ਵਿਰਲਾ ਹੀ ਕਰ ਸਕਦਾ। ਵਾਲ ਰੱਖ ਕੇ ਪੱਗ ਤਾਂ ਕੋਈ ਵੀ ਬੰਨ ਸਕਦਾ, ਪਰ ਇਸ ਰਸਤੇ ਤੇ ਚਲਣਾ ਔਖਾ ਹੈ।
--------
ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲੁ ਸੋਇਆ...
According to Gurmat, How should relationships be? ਗੁਰਮਤਿ ਅਨੁਸਾਰ ਰਿਸ਼ਤੇ ਕਿਵੇਂ ਦੇ ਹੋਣੇ ਚਾਹੀਦੇ ਹਨ?