23 June, 2019

Real Money vs Dupicate Money. ਸਾਚਾ ਧਨੁ ਗੁਰਮਤੀ ਪਾਏ।। ਪੰਨਾ 665

Logical Reasoning, GurParsad, Gurmat, SatGur

Real Money vs Dupicate Money. ਸਾਚਾ ਧਨੁ ਗੁਰਮਤੀ ਪਾਏ।। ਪੰਨਾ 665  


ਸਾਨੂੰ ਬਚਪਨ ਤੋਂ ਹੀ ਮਾਂ ਬਾਪ ਤੋਂ ਅਤੇ ਸਮਾਜ ਤੋਂ ਗਲਤ ਸਿਖਿਆ ਮਿਲੀ ਹੋਈ ਹੈ। ਅਸੀਂ ਓਹੀ ਇਕਠੀ ਕਰਦੇ ਆਏ ਹਾਂ ਤੇ ਓਹੀ ਵਰਤੀ ਜਾ ਰਹੇ ਹਾਂ। ਇਹ ਸਮਾਜ ਜਾਂ ਮਾਂ ਬਾਪ ਵੀ ਵਿਚਾਰੇ ਕੀ ਕਰਨ, ਓਹਨਾ ਸਭ ਕੋਲ ਵੀ ਇਹੀ ਸਿਖਿਆ ਇਕਠੀ ਹੋਈ ਹੋਈ ਹੈ। ਇਹ ਇਕ ਅਜੀਬ ਜਿਹੀ ਗੱਲ ਹੈ ਜਿਸਦਾ ਭੇਦ ਕਿਸੇ ਨੂੰ ਨਹੀਂ ਆ ਰਿਹਾ। ਪੜ੍ਹਨ ਵਾਲੇ ਨੂੰ ਭਾਵੇਂ ਇਹ ਗੱਲ ਪਾਗਲ ਲੱਗੇ ਪਰ ਇਹ ਸੱਚ ਹੈ। ਮੈਨੂੰ ਵੀ ਸ਼ਾਇਦ ਨਾ ਪਤਾ ਲਗਦਾ ਜੇਕਰ ਮੈ ਵੀ ਗੁਰਬਾਣੀ ਪੜ੍ਹਕੇ ਨਾ ਵਿਚਰਦਾ। 

ਤੁਸੀਂ ਬਸ ਇਸ ਤਰਾਂ ਸਮਝ ਲਵੋ ਕਿ ਇਕ Currency ਜਾਂ ਨੋਟ ਨਕਲੀ ਹੈ ਸਾਰੇ ਉਸਨੂੰ ਹੀ ਵਰਤ ਰਹੇ ਹਨ, ਪਰ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ ਕਿ ਉਹ ਨਕਲੀ ਹੈ। ਪਤਾ ਤਾਂ ਲੱਗੇ ਜੇਕਰ ਕਿਸੇ ਨੂੰ ਅਸਲੀ ਨੋਟ ਦੀਆਂ ਨਿਸ਼ਾਨੀਆਂ ਦਾ ਪਤਾ ਹੋਵੇ। ਜਦੋ ਅਸਲੀ ਦਾ ਪਤਾ ਲਗ ਗਿਆ ਨਕਲੀ ਨਾਲ ਦੀ ਨਾਲ ਹੀ ਪਛਾਣਿਆ ਜਾਣਾ।
ਗੁਰਮੁਖਿ ਖੋਟੇ ਖਰੇ ਪਛਾਣੁ ॥

ਅਸਲੀ ਨੋਟ ਦੀਆਂ ਨਿਸ਼ਾਨੀਆਂ ਗੁਰਬਾਣੀ ਦੱਸ ਰਹੀ ਹੈ। ਪਰ ਤ੍ਰਾਸਦੀ ਇਹ ਹੈ ਕਿ ਉਸਨੂੰ ਕੋਈ ਵਿਚਾਰ ਹੀ ਨਹੀਂ ਰਿਹਾ। ਜਿਵੇ ਦਾ ਬਚਪਨ ਤੋਂ ਸਿੱਖੀਆ ਬਸ ਓਸੇ ਤਰਾਂ ਇਕ ਭੇੜ ਚਾਲ ਵਿਚ ਲੱਗੇ ਝੂਠਿਆਂ ਦੇ ਬਣਾਏ ਝੂਠੇ ਧਰਮ ਅਤੇ ਉਸਦੇ ਭੇਖ ਦੇ ਭੁਲੇਖਿਆਂ ਵਿਚ ਫੱਸੇ ਹੋਏ ਹਾਂ। 

ਸਭ ਕੁਝ ਪਤਾ ਕੀਤਾ ਜਾ ਸਕਦਾ ਸਭ ਨੂੰ ਸੱਚ ਪਤਾ ਲਗ ਸਕਦਾ। ਪਤਾ ਲੱਗ ਸਕਦਾ ਕਿ ਇਹ ਸੰਸਾਰੀ ਸਿਖਿਆ ਅਸਲੀ ਧਨ ਨਹੀਂ ਬਲਕਿ ਨਕਲੀ ਹੈ। ਅਸਲੀ ਧਨ ਤਾਂ ਗੁਰ ਕੀ ਮੱਤ, ਭਾਵ ਵਿਚਾਰ ਵਾਲੀ ਮੱਤ, ਭਾਵ ਗੁਰਮੱਤ ਹੈ। ਬਸ ਲੋੜ ਹੈ ਖਾਲੀ ਮਨ ਨਾਲ ਗੁਰਬਾਣੀ ਪੜ੍ਹ ਕੇ ਵਿਚਾਰਨ ਦੀ ਕਿ ਗੁਰਬਾਣੀ ਅਸਲ ਵਿਚ ਕਹਿ ਕੀ ਰਹੀ ਹੈ। 
ਪੜ੍ਹਿਆਂ ਨਾਹੀਂ ਭੇਦ ਬੁਝਿਆਂ ਪਾਵਣਾ ।।

ਗੁਰਬਾਣੀ ਦਾ ਗੁਰ ਜਿਸ ਨਾਲ ਗੁਰਬਾਣੀ ਨੂੰ ਬੁਝਿਆ ਜਾਣਾ ਹੈ ਉਹ ਵਿਵੇਕ ਵਿਚਾਰ ਹੈ। ਵਿਸਥਾਰ ਨਾਲ ਪੜ੍ਹਨ ਲਈ ਪੜ੍ਹੋ......
What is real Gur ? ਅਸਲ ਵਿੱਚ ਗੁਰ ਕੀ ਹੈ ?

--------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲੁ ਸੋਇਆ...

ਗੁਰ ਵਿਚਾਰਾਂ। Logical Reasonings

Logical Reasoning, GurParsad, Gurmat, SatGur