28 May, 2019

Why is it considered to be a wrong thing to eat meat? ਮਾਸ ਖਾਣ ਨੂੰ ਪਾਪ ਕਿਉ ਮੰਨਿਆ ਜਾਣ ਲੱਗ ਪਿਆ ਹੈ?

Logical Reasoning, GurParsad, Gurmat, SatGur
Why is it considered to be a sin to eat meat? ਮਾਸ ਖਾਣ ਨੂੰ ਪਾਪ ਕਿਉ ਮੰਨਿਆ ਜਾਣ ਲੱਗ ਪਿਆ ਹੈ?

Why is it considered to be a wrong thing to eat meat? ਮਾਸ ਖਾਣ ਨੂੰ ਪਾਪ ਕਿਉ ਮੰਨਿਆ ਜਾਣ ਲੱਗ ਪਿਆ ਹੈ?


ਹਿੰਦੂ ਮੱਤ, ਸਿੱਖ ਮੱਤ ਦੀਆਂ ਕੁਝ ਸੰਸਥਾਵਾਂ ਅਤੇ ਰਾਧਾ ਸਵਾਮੀ ਆਦਿ ਵਰਗੇ ਆਪਣਾ ਨੰਗ ਲਕਾਉਣ ਲਈ ਮਾਸ ਨਾ ਖਾਣ ਦਾ ਭਰਮ ਪੈਦਾ ਕਰਦੇ ਹਨ। ਆਪਣਾ ਨੰਗ ਲਕਾਉਣ ਤੋਂ ਭਾਵ ਹੈ ਕਿ ਓਹਨਾ ਕੋਲ ਧਰਮ ਦਾ ਪੂਰਾ ਗਿਆਨ ਨਹੀਂ ਹੈ ਤਾਂ ਉਹ ਲੋਕਾਂ ਵਿਚ ਅਜਿਹੇ ਸ਼ਿਕਵੇ ਖੜੇ ਕਰਕੇ ਓਹਨਾ ਨੂੰ ਉਲਝਾਈ ਰੱਖਦੇ ਹਨ ਕਿ ਓਹਨਾ ਦਾ ਧਿਆਨ ਧਰਮ ਦੇ ਅਸਲ ਮੁੱਦੇ ਤੇ ਆਵੇ ਹੀ ਨਾ। ਜਿਵੇ ਧਰਮ ਆਤਮਿਕ ਪੱਧਰ ਦਾ ਵਿਸ਼ਾ ਹੈ, ਪਰ ਇਸ ਵਿਚ ਮਾਸ ਖਾਣਾ ਜਾਂ ਨਾ ਖਾਣਾ ਇੱਕ ਅਜਿਹਾ ਅੰਧ ਵਿਸ਼ਵਾਸ ਹੈ ਕਿ ਜਿਸਦਾ ਧਰਮ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੈ ਪਰ ਪ੍ਰਚਾਰਕਾਂ ਅਤੇ ਅਖੌਤੀ ਧਰਮੀਆਂ ਨੇ ਇਸਨੂੰ ਧਰਮ ਨਾਲ ਜੋੜ ਕੇ ਲੋਕਾਂ ਨੂੰ ਅਜਿਹਾ ਉਲਝਾਇਆ ਹੋਇਆ ਹੈ ਕਿ ਹੁਣ ਓਹਨਾ ਦਾ ਨਿਕਣਾ ਔਖਾ ਹੋ ਗਿਆ ਹੈ। ਹਿੰਦੂ ਮੱਤ, ਅਖੌਤੀ ਸਿਖਾਂ ਦੀਆਂ ਕੁਝ ਸੰਸਥਾਵਾਂ ਅਤੇ ਰਾਧਾ ਸਵਾਮੀ  ਇਸੇ ਤਰਾਂ ਹੀ ਲੋਕਾਂ ਨੂੰ ਉਲਝਾ ਰਹੇ ਹਨ, ਜਿਸਨੂੰ ਧਰਮ ਦੀ ਭਾਸ਼ਾ ਵਿਚ ਬ੍ਰਹਮ ਹੱਤਿਆ ਕਹਿੰਦੇ ਹਨ। ਗੁਰਬਾਣੀ ਵਿਚ ਇਸ ਤਰਾਂ ਦੇ ਲੋਕਾਂ ਨੂੰ 'ਅਸੰਖ ਚੋਰ ਹਰਾਮਖੋਰ' ਕਿਹਾ ਗਿਆ ਹੈ ਜੋ ਧਰਮ ਨਾਲ ਹਰਾਮਖੋਰੀ ਕਰ ਰਹੇ ਹਨ ਅਤੇ ਪਿਛੇ ਲੱਗਣ ਵਾਲੇ ਲੋਕਾਂ ਨੂੰ 'ਅਸੰਖ ਮੂਰਖ ਅੰਧਘੋਰ' ਕਿਹਾ ਹੈ ਜੋ ਅਗਿਆਨਤਾ ਵਿਚ ਅੰਨ੍ਹੇ  ਹੋ ਕੇ ਇਹਨਾਂ ਮਗਰ ਲੱਗ ਕੇ ਮੂਰਖ ਬਣ ਰਹੇ ਹਨ।

ਬਾਬੇ ਨਾਨਕ ਦੀ ਨਜ਼ਰ ਵਿਚ ਅਸੀਂ ਸਾਰੇ ਹੀ ਮਾਸਾਹਾਰੀ ਹਾਂ, ਇਥੇ ਕੋਈ ਵੀ ਸ਼ਾਕਾਹਾਰੀ ਨਹੀਂ ਹੋ ਸਕਦਾ, ਕਿਉਕਿ ਸਰੀਰ ਪਾਲਣ ਲਈ ਕੁਝ ਨਾ ਕੁਝ ਤਾਂ ਖਾਣਾ ਹੀ ਪੈਣਾ ਹੈ ਅਤੇ ਅਸੀਂ ਜੋ ਵੀ ਖਾਨੇ ਹਾਂ ਉਹ ਸਭ ਮਾਸ ਹੀ ਹੈ ਅਲੱਗ ਅਲੱਗ ਕਿਸਮ ਵਿਚ। ਹਰ ਇੱਕ ਚੀਜ ਪਾਣੀ ਤੋਂ ਪੈਦਾ ਹੋਈ ਹੋਈ ਹੈ ਅਤੇ ਆਦਮੀ ਜਿਉਂਦੇ ਜੀ ਇਹ ਸਭ ਨਹੀਂ ਛੱਡ ਸਕਦਾ। ਜਦੋ ਸਾਡਾ ਗਿਆਨ ਹੀ ਐਨਾ ਹੋ ਜਾਵੇਗਾ ਕਿ ਅਸੀਂ ਆਪਣੇ ਆਪ ਬਾਰੇ ਜਾਣ ਜਾਵਾਗੇ ਕਿ ਅਸੀਂ ਸਰੀਰ ਨਹੀਂ ਹਾਂ ਬਲਕਿ ਉਹ ਸੱਚ ਹਾਂ ਜੋ ਇਸ ਸਰੀਰ ਨੂੰ ਚਲਾ ਰਿਹਾ ਹੈ ਫਿਰ ਇਹ ਸਰੀਰ (ਮਾਇਆ) ਆਪਣੇ ਆਪ ਹੀ ਸਾਡੇ ਤੋਂ ਅਲੱਗ ਹੋ ਜਾਣਾ, ਉਸ ਸਮੇ ਅਸੀਂ ਵੈਸ਼ਨੋ ਹੋ ਜਾਣਾ। 

ਬੈਸਨੋ ਸੋ ਜਿਸੁ ਊਪਰਿ ਸੁਪ੍ਰਸੰਨ ॥ ਬਿਸਨ ਕੀ ਮਾਇਆ ਤੇ ਹੋਇ ਭਿੰਨ ॥ 

ਧਰਮ ਦਾ ਸਿਰਫ ਤੇ ਸਿਰਫ ਇੱਕ ਹੀ ਕਰਮ ਹੈ ਜੋ ਕਿ ਆਤਮਿਕ ਪੱਧਰ ਤੇ ਹੁੰਦਾ ਹੈ ਸਰੀਰ ਨਾਲ ਉਸਦਾ ਕਿ ਸੰਬੰਧ ਹੀ ਨਹੀਂ ਹੈ। ਉਹ ਗੁਰ ਕੀ ਸੇਵਾ ਭਾਵ ਸਤਿਗੁਰ ਕੀ ਸੇਵਾ ਹੈ ਜੋ ਕਿ ਸ਼ਬਦ ਵਿਚਾਰ ਹੁੰਦੀ ਹੈ ਜਿਸਨੂੰ ਆਮ ਭਾਸ਼ਾ ਵਿਚ ਵਿਚਾਰਨਾ ਜਾਂ ਆਤਮਿਕ ਚਿੰਤਨ ਜਾਂ ਵਿਵੇਕ ਵਿਚਾਰ ਕਹਿੰਦੇ ਹਨ।

ਗੁਰ ਕੀ ਸੇਵਾ ਸਬਦੁ ਵੀਚਾਰੁ ॥

ਸਤਿਗੁਰੁ ਜਿਨੀ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥ 

ਸਿੱਖ ਮੱਤ ਵਿਚ ਇੱਕ ਹੀ ਕੰਮ ਕਰਨ ਨੂੰ ਕਿਹਾ ਗਿਆ ਹੈ ਉਹ ਇਹ ਕਿ ਗੁਰ ਤੋਂ ਹੀ ਸਿਖਿਆ ਲੈਣੀ, ਵਿਵੇਕ ਤੋਂ ਹੀ ਗਿਆਨ ਲੈਣਾ, ਵਿਚਾਰ ਕੇ ਅਸਲੀਅਤ ਨੂੰ ਜਾਨਣਾ।

ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤੁ ਲਾਇ ॥

ਸਿਰਫ ਇਹੀ ਇੱਕੋ ਇੱਕ ਕਰਮ ਹੈ ਕਿਸੇ ਵੀ ਮੱਤ ਦਾ ਅਸਲ ਵਿਚ। ਬਾਕੀ ਇਸ ਤੋਂ ਇਲਾਵਾ ਹੋਰ ਸਾਰੇ ਨਕਲੀ ਹਨ, ਪਾਖੰਡ ਅਤੇ ਅੰਧਵਿਸ਼ਵਾਸ ਹਨ। ਇਹੀ ਅਸਲੀ ਕਰਮ ਹੈ। ਇਹੀ ਅਸਲੀ ਸੇਵਾ ਹੈ। ਸੇਵਾ ਉਸ ਕਰਮ ਨੂੰ ਕਹਿੰਦੇ ਹਨ ਜਿਸਦਾ ਫਲ ਮਿਲਦਾ ਹੀ ਮਿਲਦਾ ਹੈ। ਸੇਵਾ ਵਿਚ ਗਿਆਨ ਰੂਪੀ ਫਲ ਮਿਲਣਾ ਲਾਜਮੀ ਹੈ, ਜੇਕਰ ਕੋਈ ਵੀ ਸੇਵਾ ਕਰਨ ਤੇ ਗਿਆਨ ਫਲ ਨਾ ਮਿਲੇ ਤਾਂ ਉਹ ਧਰਮ ਦਾ ਕਰਮ ਨਹੀਂ ਪਾਖੰਡ ਜਾਂ ਕੋਈ ਸੰਸਾਰਿਕ ਕੰਮ ਹੀ ਹੈ, ਭਾਵੇ ਉਹ ਕਿਸੇ ਗੁਰਦੁਆਰੇ ਵਿਚ ਝਾੜੂ ਲਗਾਉਣਾ ਹੋਵੇ, ਧਾਰਮਿਕ ਇਮਾਰਤ ਦਾ ਕੰਮ ਜਾਂ ਲੰਗਰ ਹਾਲ ਵਿਚ ਕੋਈ ਕੰਮ ਹੀ ਕਿਉ ਨਾ ਹੋਵੇ। ਇਹ ਮੇਰੇ ਆਪਣੇ ਵਿਚਾਰ ਨਹੀਂ ਹਨ ਇਹ ਗੁਰ ਤੋਂ ਮਿਲੀ ਸਿਖਿਆ ਹੈ, ਜੋ ਗੋਬਿੰਦ ਸਿੰਘ ਜੀ ਨੇ ਵੀ ਲਿਖੇ ਹੋਈ ਹੈ। ਉਹ ਧਰਮ ਜਾਂ ਸੇਵਾ ਫੋਕੀ ਹੈ ਪਾਖੰਡ ਹੈ ਜਿਸਤੋ ਕੋਈ ਫਲ ਨਹੀਂ ਮਿਲਦਾ।

ਸਭ ਕਰਮ ਫੋਕਟ ਜਾਨ ॥ ਸਭ ਧਰਮ ਨਿਹਫਲ ਮਾਨ ॥
ਬਿਨ ਏਕ ਨਾਮ ਅਧਾਰ ॥ ਸਭ ਕਰਮ ਭਰਮ ਬਿਚਾਰ ॥

ਫੋਕਟ ਕਰਮ ਨਿਹਫਲ ਹੈ ਸੇਵ॥੨॥ (ਮਹਲਾ ੫, ਪੰਨਾ ੧੧੬0)

ਅਸੀਂ ਸਿੱਖ ਸੱਚ ਦੇ ਗੁਰ ਭਾਵ ਸਤਿਗੁਰ ਦੇ ਬਣਨਾ ਹੈ ਨਾ ਕਿ ਕਿਸੇ ਬੰਦੇ ਜਾਂ ਗ੍ਰੰਥ ਦੇ। ਇਹ ਗੱਲ ਸੁਣਨ ਵਿਚ ਬਹੁਤ ਕੌੜੀ ਹੈ ਪਰ ਸਾਡੀ ਹਉਮੈ ਨੂੰ ਭੰਨਣ ਦੇ ਸਮਰੱਥ ਹੈ। 

--------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲੁ ਸੋਇਆ...