15 May, 2019

ਅਸੀਂ ਮੱਥਾ ਕਿਉ ਟੇਕਦੇ ਹਾਂ? Why do we Bow Head?

Logical Reasoning, GurParsad, Gurmat, SatGur


ਅਸੀਂ ਮੱਥਾ ਕਿਉ ਟੇਕਦੇ ਹਾਂ? Why do we Bow Head?


ਅੱਜ ਜੇਕਰ ਕੋਈ ਗੈਰ ਸਿੱਖ ਜਾਂ ਗੈਰ ਭਾਰਤੀ ਮੈਨੂੰ ਪੁਛੇ ਕਿ ਤੁਸੀਂ ਗਰੰਥ ਨੂੰ ਮੱਥਾ ਕਿਉ ਟੇਕਦੇ ਹੋ? ਗੁਰਦੁਆਰੇ ਕਿਉ ਜਾਂਦੇ ਹੋ ਜਾਂ ਇਹ ਕਿਉ ਬਣਾਏ ਗਏ? ਸਿੱਖ ਕਿਹਨੂੰ ਕਹਿੰਦੇ ਹਨ? ਤਾਂ ਅੱਜ ਤੋਂ ਕੁਝ ਸਾਲ ਪਹਿਲਾਂ ਮੇਰਾ ਜਵਾਬ ਓਹੀ ਹੋਣਾ ਸੀ ਜੋ ਕਿਸੇ ਆਮ ਸਿੱਖ ਪਰਿਵਾਰ ਵਿਚ ਪੈਦਾ ਹੋਏ ਮੁੰਡੇ ਦਾ ਹੋ ਸਕਦਾ ਹੈ, ਜੋ ਓਹਨੂੰ ਪਰਿਵਾਰ ਜਾਂ ਸਮਾਜ ਤੋਂ ਪ੍ਰਭਾਵਿਤ ਹੋਈ ਸੋਚ ਤੋਂ ਮਿਲਣਾ ਸੀ। ਪਰ ਅੱਜ ਗੁਰਬਾਣੀ ਦਾ 3-4 ਸਾਲ ਅਧਿਐਨ ਕਰਨ ਤੋਂ ਬਾਅਦ ਮੇਰਾ ਨਜਰੀਆ ਇਹਨਾਂ ਸਵਾਲਾਂ ਪ੍ਰਤੀ ਬਿਲਕੁਲ ਬਦਲ ਚੁੱਕਿਆ ਹੈ।  

ਗਰੰਥ ਨੂੰ ਮੱਥਾ ਟੇਕਣ ਦੀ ਪ੍ਰਥਾ ਸ਼ੁਰੂ ਤੋਂ ਨਹੀਂ ਪਈ ਹੋਈ ਸੀ ਬਲਕਿ ਇਹ ਤਾਂ ਗੁਰੂ ਕਾਲ ਤੋਂ ਕਾਫੀ ਸਮਾਂ ਬਾਅਦ ਸ਼ੁਰੂ ਹੋਈ ਜਦੋ ਕੁਝ ਲਾਲਚੀਆਂ ਨੇ ਹਿੰਦੂ ਮਤਿ ਤੋਂ ਪ੍ਰਭਾਵਿਤ ਹੋ ਕੇ ਓਸੇ ਰਸਤੇ ਉੱਤੇ ਤੁਰਨਾ ਸ਼ੁਰੂ ਕਰ ਦਿੱਤਾ ਅਤੇ ਗਰੰਥ ਨੂੰ ਮੂਹਰੇ ਰੱਖ ਕੇ ਉਸਦੀ ਆਢ ਵਿਚ ਪੈਸੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਓਹਨਾ ਇਕੱਠੇ ਹੋਏ ਪੈਸਿਆਂ ਵਿੱਚੋ ਕੁਝ ਹਿੱਸਾ ਭਲਾਈ ਦੀ ਰਸੋਈ  ਤੇ ਲਗਾ ਦਿੰਦੇ ਹਨ, ਜਿਹਨੂੰ ਲੰਗਰ ਕਹਿੰਦੇ ਹਨ ਅਤੇ ਬਹੁਤ ਹਿੱਸਾ ਆਪ ਖਾਣ ਲਈ ਰੱਖਦੇ ਹਨ। ਲੰਗਰ ਦੀ ਮਦਦ ਨਾਲ ਚੋਰੀ ਲੁਕ ਜਾਂਦੀ ਹੈ। ਇਹ Charity ਇਕਠੀ ਕਰਨ ਦੀ ਲੋੜ ਤਾਂ ਓਦੋ ਪਈ ਸੀ ਜਦੋ ਸੱਚ ਦੇ ਰਾਹ ਤੇ ਚਲਦੇ ਚਲਦੇ ਕਈ ਵਿਰੋਧੀ ਤਾਕਤਾਂ ਨਾਲ ਲੜਨ ਲਈ ਫੌਜ ਦਾ ਨਿਰਮਾਣ ਕਰਨਾ ਪੈ ਗਿਆ ਸੀ। ਬਸ ਓਹੀ ਲੋੜ ਫਿਰ Democracy ਆਉਣ ਤੇ ਆਦਤ ਬਣ ਕੇ ਗਲੇ ਵਿਚ ਹੱਡੀ ਬਣ ਕੇ ਫਸ ਗਈ। 

ਜੇਕਰ ਵਿਵੇਕ ਨਾਲ ਸੋਚੀਏ ਤਾਂ ਇਹੀ ਸਮਝ ਵਿਚ ਆਉਂਦਾ ਹੈ ਕਿ ਜੇ ਅਸੀਂ ਇਸੇ ਰਸਤੇ ਤੇ ਹੀ ਤੁਰਨਾ ਸੀ, ਫਿਰ ਤਾਂ ਪਹਿਲਾਂ ਵਾਲੇ ਮੰਦਰ ਹੀ ਠੀਕ ਸੀ, ਇਹ ਗੁਰਦੁਆਰੇ ਬਣਾਉਣ ਦੀ ਕੀ ਲੋੜ ਪੈ ਗਈ ਸੀ? ਸ਼ਾਇਦ ਗੁਰਦੁਆਰੇ ਤਾਂ 'ਗੁਰ ਕੀ ਸਿਖਿਆ' ਦੇਣ ਲਈ ਸਕੂਲ ਬਣਾਏ ਸੀ ਪਰ ਹੁਣ ਇਹ ਮੰਦਰਾਂ ਵਾਂਗੂੰ ਮੱਥਾ ਟੇਕਣ ਅਤੇ ਮੁਫ਼ਤ ਦੀ ਰਸੋਈ ਖਾਤਰ ਹੀ ਰਹਿ ਗਏ ਹਨ। 

ਕਿਸੇ ਵੀ ਸਿੱਖ ਪਰਿਵਾਰ ਵਿਚ ਜੰਮੇ ਪਲੇ ਅਤੇ ਅੱਜ ਕੱਲ ਦੇ ਸਿੱਖ ਪੰਥ ਨਾਲ ਸੰਬੰਧ ਰੱਖਣ ਵਾਲੇ ਨੂੰ ਜੇਕਰ ਪੁੱਛਿਆ ਜਾਵੇ ਕਿ ਸਿੱਖ ਕੌਣ ਹੁੰਦਾ ਹੈ ਤਾਂ ਉਸਦਾ ਇਹੀ ਜਵਾਬ ਹੋਵਗਾ ਕਿ ਉਹ ਜਿਸਨੇ ਦਾਹੜੀ ਕੇਸ ਰੱਖੇ ਹੋਣ ਅਤੇ ਅੰਮ੍ਰਿਤ ਛਕਿਆ ਹੋਵੇ। ਪਰ ਜੇਕਰ 'ਗੁਰ ਕੀ ਮਤਿ' ਤੋਂ ਪੁੱਛਿਆ ਜਾਵੇ ਤਾਂ ਪਤਾ ਲੱਗੇਗਾ ਕਿ, 'ਉਹ ਹਰੇਕ ਜੋ 'ਗੁਰ ਕੀ ਸਿਖਿਆ' ਲੈ ਰਿਹਾ ਹੈ ਅਤੇ ਉਸ ਤੇ ਚੱਲ ਰਿਹਾ ਹੈ ਉਹ ਸਿੱਖ ਹੈ।' ਫਿਰ ਭਾਵੇ ਉਸਨੇ ਵਾਲ ਰੱਖੇ ਹੋਣ ਜਾਂ ਕੱਟੇ ਹੋਣ ਇਸਦਾ ਧਰਮ ਨਾਲ ਕੋਈ ਸੰਬਧ ਨਹੀਂ ਹੈ। ਗੁਰਮਤਿ ਦਾ 'ਗੁਰ' ਵਿਚਾਰ ਹੈ। ਵਿਚਾਰ ਕੇ ਵਿਵੇਕ ਨਾਲ ਕਿਸੇ ਵੀ ਗੱਲ ਦੀ ਅਸਲੀਅਤ ਨੂੰ ਜਾਨਣਾ ਸਿੱਖੀ ਹੈ ਅਸਲੀ। ਬਾਕੀ ਜੋ ਅੱਜ ਕੱਲ ਆਮ ਤੌਰ ਤੇ ਹੋ ਰਿਹਾ ਹੈ ਸਾਡੇ ਆਲੇ ਦੁਆਲੇ ਉਹ ਹਿੰਦੂਵਾਦ ਹੀ ਹੈ ਇੱਕ ਨਵੇਂ ਭੇਖ ਵਿਚ। ਇਸ ਤਰਾਂ ਸਮਝ ਲਵੋ ਕਿ ਗਧੇ ਨੇ ਸ਼ੇਰ ਦੀ ਖੱਲ ਪਾ ਕੇ ਸ਼ੇਰ ਬਣਨ ਦੀ ਕੋਸ਼ਿਸ਼ ਕੀਤੀ ਹੋਈ ਹੈ। ਪਤਾ ਤਾਂ ਲੱਗ ਹੀ ਜਾਣਾ ਹੈ ਜਦੋ ਉਹ ਬੋਲੇਗਾ। 

------------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...