26 May, 2019

ਗੁਰਬਾਣੀ ਅਕੱਥ ਕਥਾ, ਇੱਕ ਵੱਖਰੀ ਕਹਾਣੀ ਕਿਵੇਂ ਹੈ? How Gurbani is a different and unreadable story?

Logical Reasoning, GurParsad, Gurmat, SatGur

ਗੁਰਬਾਣੀ ਅਕੱਥ ਕਥਾ, ਇੱਕ ਵੱਖਰੀ ਕਹਾਣੀ ਕਿਵੇਂ ਹੈ? How Gurbani is a different and unreadable story?

ਇਹ ਕਹਾਣੀ ਕੁਝ ਵੱਖਰੀ ਹੈ। ਇਸਨੂੰ ਸੁਣਾਇਆ ਨਹੀਂ ਜਾ ਸਕਦਾ ਨਾ ਹੀ ਇਕੱਲੇ ਪੜ੍ਹੇ ਤੇ ਸਮਝ ਆਉਣੀ ਹੈ। ਪੜ੍ਹ ਕੇ ਵਿਵੇਕ ਨਾਲ ਬੁੱਝਣਾ ਪੈਣਾ ਕਿ ਜੋ ਲਿਖਿਆ ਉਸਨੂੰ ਲਿਖਣ ਦਾ ਕਾਰਨ ਕੀ ਸੀ? 
ਪੜ੍ਹਿਆਂ ਨਾਹੀਂ ਭੇਦ ਬੁਝਿਆਂ ਪਾਵਣਾ ।।
ਰਾਜਾ ਰਾਮ ਕਕਰੀਆ ਬਰੇ ਪਕਾਏ ਕਿਨੈ ਬੂਝਨਹਾਰੈ ਖਾਏ॥  
ਕੀ ਸਮਝਾਉਣਾ ਚਾਹੁੰਦੇ ਸੀ ਉਹ ਲਿਖਣ ਵਾਲੇ? ਇਸ ਸੰਸਾਰਿਕ ਭਾਸ਼ਾ ਨੂੰ ਵਰਤ ਕੇ ਕਿਸ ਨਾ ਦਿਖਣ ਵਾਲੇ ਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਕ ਵੱਖਰੀ ਕਿਸਮ ਦੇ ਗੁਰ ਨਾਲ? ਇਸ ਸਭ ਕਾਸੇ ਦਾ ਭੇਦ ਉਸ ਗੁਰ ਵਿਚ ਹੀ ਦਸਗੇ ਜਾਂ ਲਿਖ ਗਏ ਜੋ ਵਾਰ ਵਾਰ ਲਿਖਿਆ ਹੋਇਆ ਹੈ। ਬਦਕਿਸਮਤੀ ਨਾਲ ਕਿਸੇ ਨੂੰ ਸਮਝ ਨਹੀਂ ਆ ਰਿਹਾ ਜਾਂ ਕੋਈ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰ ਰਿਹਾ। ਸਮਝ ਆ ਵੀ ਜਾਵੇ ਜੇ ਕੋਈ ਪੁਰਾਣਾ ਸਿਖਿਆ ਹੋਇਆ ਸਭ ਕੁਝ ਭੁੱਲ ਕੇ ਸੁਰਤ ਨਾਲ ਪੜ੍ਹੇ ਅਤੇ ਗੁਰ ਤੋਂ ਨਵਾਂ ਸਿੱਖੇ।


ਹਰਿ ਹਰਿਜਨ ਦੁਈ ਏਕ ਹੈ ਬਿਬ ਬਿਚਾਰ ਕਛੁ ਨਾਹਿ॥
ਜਲ ਤੇ ਉਪਜ ਤਰੰਗ ਜਿਉਜਲ ਹੀ ਬਿਖੈ ਸਮਾਹਿ ॥ 
ਇੱਕ ਹਰਿ ਖੇਡ ਖੇਡ ਰਿਹਾ ਅਤੇ ਖੇਡ ਖੇਡਣ ਕਰਕੇ ਮਲੀਨ ਹੋ ਗਿਆ। ਇੱਕ ਹਰਿ ਚੰਗਾ ਵੀ ਹੈ। ਕੌਣ ਕੀ ਸਮਝੇ ਕਿ ਇਹ ਸਭ ਕਿਵੇਂ ਕੀ ਕੀ ਹੈ? ਇਹ ਤਾਂ ਇੱਕ ਨਿਰਾਲੀ ਕਹਾਣੀ ਹੈ ਜਿਸਦਾ ਕਥਨ ਨਹੀਂ ਕੀਤਾ ਜਾ ਸਕਦਾ। ਪਰ ਜੇਕਰ ਕੋਈ ਕਥਨ ਕਰਨ ਦੀ ਕੋਸ਼ਿਸ਼ ਵੀ ਕਰੂਗਾ ਤਾਂ ਉਸਨੂੰ ਪਾਗਲ ਸਮਝਿਆ ਜਾਵੇਗਾ। ਸਾਡੇ ਸਾਹਮਣੇ ਹੀ ਹੈ ਸਭ ਕੁਝ ਪਰ ਸਾਨੂ ਸਮਝ ਨਹੀਂ ਆ ਰਿਹਾ। ਬਹੁਤ ਨੇੜੇ ਖੜੇ ਹਾਂ ਪਰ ਸਾਨੂੰ ਦਿਸ ਨਹੀਂ ਰਿਹਾ। ਇੱਕ ਪਰਦਾ ਹੈ ਸਾਡੇ ਅਤੇ ਸੱਚ ਦੇ ਵਿਚਾਲੇ, ਝੂਠ ਦਾ ਪਰਦਾ। ਇਸ ਪਰਦੇ ਦਾ ਬਾਬੇ ਨਾਨਕ ਨੇ ਜਪੁਜੀ ਸਾਹਿਬ ਵਿਚ ਜਿਕਰ ਕਰਕੇ ਸਵਾਲ ਖੜਾ ਕੀਤਾ ਵੀ ਹੈ ਪਰ ਕੋਈ ਬੁਝ ਹੀ ਨਹੀਂ ਰਿਹਾ ਬਸ ਸਵੇਰ ਸ਼ਾਮ ਪੜ੍ਹ ਕੇ ਖਾਨਾਪੂਰਤੀ ਕਰਨ ਦੀ ਇਕ ਭੇੜ ਚਾਲ ਬਣੀ ਹੋਈ ਹੈ ਜੋ ਸਾਰੇ ਚੱਲੀ ਜਾਂਦੇ ਹਨ।
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥

ਇਹ ਪਰਦਾ ਤਾਂ ਪਿਆ ਕਿਉਕਿ ਸਾਨੂੰ ਗਲਤ ਸਿਖਿਆ ਮਿਲ ਰਹੀ ਹੈ। ਇਹ ਵਿੱਦਿਆ ਨਹੀਂ ਅਵਿੱਦਿਆ ਹੈ। ਅਵਿੱਦਿਆ ਲੈਂਦੇ ਰਹਾਂਗੇ ਤਾਂ ਵਿਵੇਕ ਖਤਮ ਹੁੰਦਾ ਜਾਵੇਗਾ। 
ਮਾਧੋ, ਅਵਿੱਦਿਆ ਹਿਤ ਕੀਨ ਵਿਵੇਕ ਦੀਪ ਮਲੀਨ || 
ਬਾਹਰ ਟੱਕਰਾਂ ਮਾਰਦੇ ਫਿਰਦੇ ਹਾਂ, ਚਿੱਟੇ ਪੱਥਰ ਨਾਲ ਬਣੀਆਂ ਇਮਾਰਤਾਂ ਵਿਚ। ਬਾਹਰੋਂ ਸਮਾਜ 'ਚੋ ਤਾਂ ਦੂਜੀ ਅਵਿੱਦਿਆ ਹੀ ਮਿਲਣੀ ਹੈ। ਅਸਲੀ ਸਿਖਿਆ ਤਾਂ ਗੁਰ ਤੋਂ ਮਿਲਦੀ ਹੈ। ਇਹੀ 'ਗੁਰ ਕੀ ਮਤਿ' ਹੈ, ਗੁਰਮਤਿ ਹੈ। ਸੱਚ ਦੇ ਗੁਰ ਤੋਂ ਬਿਨਾ ਕੁਝ ਹੱਥ ਨਹੀਂ ਆਉਣਾ। ਗੁਰ ਨਾਲ ਸਾਨੂ ਆਪਣੇ ਆਪ ਦਾ ਗਿਆਨ ਹੋਣਾ ਹੈ ਅਤੇ ਹਉਮੈ ਚਲੀ ਜਾਣੀ ਹੈ। 
ਅੰਤਰਿ ਮੈਲੁ ਨ ਉਤਰੈ ਹਉਮੈ, ਬਿਨੁ ਗੁਰ ਬਾਜੀ ਹਾਰੀ ॥

ਗੁਰਬਾਣੀ ਦਾ ਗੁਰ ਜਿਸ ਨਾਲ ਗੁਰਬਾਣੀ ਨੂੰ ਬੁਝਿਆ ਜਾਣਾ ਹੈ ਉਹ ਵਿਵੇਕ ਵਿਚਾਰ ਹੈ। ਵਿਸਥਾਰ ਨਾਲ ਪੜ੍ਹਨ ਲਈ ਪੜ੍ਹੋ......
What is real Gur ? ਅਸਲ ਵਿੱਚ ਗੁਰ ਕੀ ਹੈ ?

--------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲੁ ਸੋਇਆ...