19 April, 2019

ਮੈ ਇਹ ਸੰਸਾਰੀ ਸਿੱਖੀ ਕਿਉ ਛੱਡੀ? Why did I leave this worldly Sikhi?

Logical Reasoning, GurParsad, Gurmat, SatGur

ਮੈ ਇਹ ਸੰਸਾਰੀ ਸਿੱਖੀ ਕਿਉ ਛੱਡੀ?


ਗੁਰਬਾਣੀ ਖੋਜਦਿਆ ਖੋਜਦਿਆ ਜਿਸ ਦਿਨ ਗੁਰਮਤਿ ਦੀ ਸਮਝ ਪੈ ਗਈ ਉਸ ਦਿਨ ਇਹ ਸੰਸਾਰੀ ਝੂਠੀ ਸਿੱਖੀ ਛੱਡ ਦਿੱਤੀ ਸੀ, ਜੋ ਛੱਡਣੀ ਜਰੂਰੀ ਵੀ ਸੀ ਕਿਉਕਿ ਗੁਰਬਾਣੀ ਹੀ ਇਹ ਸਿਖਾਉਂਦੀ ਹੈ ਕਿ ਭਾਂਡੇ ਨੂੰ ਧੋ ਮਾਂਝ ਕੇ ਸਾਫ ਕਰਕੇ ਹੀ ਨਵਾਂ ਦੁੱਧ ਪਵਾਈ ਦਾ ਹੈ। ਨਹੀਂ ਤਾਂ ਨਵਾਂ ਦੁੱਧ ਵੀ ਖਰਾਬ ਹੋ ਸਕਦਾ ਹੈ। ਇਸ ਲਈ ਬੁਧਿ ਵਿਚੋਂ ਝੂਠਾ ਅਤੇ ਨਕਲੀ ਧਰਮ ਕੱਢਣਾ ਬਹੁਤ ਜਰੂਰੀ ਸੀ। 

ਗੁਰਬਾਣੀ ਨੂੰ ਜੇਕਰ ਸੁਰਤਿ ਨਾਲ ਪੜ੍ਹ ਕੇ ਵਿਚਾਰਿਆ ਜਾਵੇ ਤਾਂ ਇਹ ਸਭ ਕੁਝ ਸਿੱਖਾਂ ਦਿੰਦੀ ਹੈ। ਪਰ ਭੇਖੀ ਤੇ ਲੋਭੀ ਹੋ ਚੁੱਕੇ ਬਾਬਿਆਂ ਦੇ ਪੱਟੇ ਸਿਖਾਂ ਨੂੰ ਤਾਂ ਅਜੇ ਤੱਕ ਇਹ ਵੀ ਪਤਾ ਨਹੀਂ ਲਗਿਆ ਕਿ ਮੱਥਾ ਕਿਸਨੂੰ ਟੇਕਣਾ ਹੈ, ਕੀ ਮੰਗਣਾ ਹੈ ਅਤੇ ਕਿਵੇਂ ਮੰਗਣਾ ਹੈ? ਬਸ ਐਵੇ ਪੱਥਰਾਂ, ਇੱਟਾਂ ਦੀਆਂ ਇਮਾਰਤਾਂ ਨੂੰ ਗੁਰਦੁਆਰਾ ਕਹਿ ਕੇ ਲੋਹੇ ਦੇ ਬਖਸੇ ਵਿਚ ਪੈਸੇ ਪਾ ਕੇ ਹੇਠਾਂ ਧਰਤੀ ਵਿਚ ਟੱਕਰਾਂ ਮਾਰਦੇ ਫਿਰੀ ਜਾਂਦੇ ਨੇ, ਅਸਲੀਅਤ ਨੂੰ ਜਾਨਣ ਦੀ ਕੋਈ ਕੋਸ਼ਿਸ਼ ਵੀ ਨੀ ਕਰ ਰਿਹਾ। ਇਹ ਗੁਰ+ਦੁਆਰਾ ਭਾਵ ਗੁਰ ਦਾ ਦਰਵਾਜਾ ਪਾਉਣਾ ਸੌਖੀ ਜਿਹੀ ਗੱਲ ਆ ਕਿਤੇ? ਜੇ ਕਿਸੇ ਨੂੰ ਗੁਰ ਦਾ ਪਤਾ ਹੋਵੇ ਕਿ ਗੁਰਬਾਣੀ ਦਾ ਗੁਰ ਕੀ ਹੈ, ਫਿਰ ਤਾਂ ਦਰਵਾਜਾ ਵੀ ਲਾਭ ਲਵੇ ਕੋਈ। ਪਰ ਜਿਨ੍ਹਾਂ ਚਿਰ ਗੁਰ ਹੀ ਨੀ ਪਤਾ ਗੁਰ ਦੁਆਰਾ ਕਿਥੋਂ ਮਿਲਜੂ ਕਿਸੇ ਨੂੰ?

ਥਾਪਿਆ ਨਾ ਜਾਇ ਕੀਤਾ ਨ ਹੋਇ ।। ਆਪੇ ਆਪਿ ਨਿਰੰਜਨੁ ਸੋਇ ।। 
ਸਾਫ ਹੀ ਤਾਂ ਲਿਖਿਆ ਹੋਇਆ ਹੈ ਗੁਰਬਾਣੀ ਵਿਚ ਨਾਲੇ ਪਹਿਲੀ ਹੀ ਬਾਣੀ ਵਿਚ ਕਿ ਨਾ ਪਰਮੇਸ਼ਰ ਸਥਾਪਿਤ ਕੀਤਾ ਜਾ ਸਕਦਾ ਨਾ ਬਣਾਇਆ ਜਾ ਸਕਦਾ, ਬਸ ਉਹ ਆਪ ਹੀ ਆਪਣੇ ਆਪ ਦੁਆਰਾ ਹੈ। ਫਿਰ ਅਸੀਂ ਉਸ ਗਰੰਥ ਨੂੰ ਹੀ ਕਿਵੇਂ ਪੂਜਣਾ ਸ਼ੁਰੂ ਕਰ ਸਕਦੇ ਹਾਂ ਜੋ ਸਾਨੂੰ ਇਹ ਸਭ ਕੁਝ ਸਿੱਖਾਂ ਰਿਹਾ ਹੈ। ਐਵੇ ਕਮਲੇ ਲੋਕ ਪਾਣੀ ਛਿੜਕਦੇ ਟੱਲੀਆਂ ਵਜਾਉਂਦੇ ਚੱਕੀ ਫਿਰ ਰਹੇ ਨੇ ਝੂਠਾ ਸਤਿਕਾਰ ਕਰਦੇ, ਵੀ ਜੇਕਰ ਕੋਈ ਅੰਦਰ ਸਤਿਕਾਰ ਹੈ ਗੁਰਬਾਣੀ ਦਾ ਤਾਂ ਉਸਦੀ ਮੰਨੋ ਜੋ ਉਹ ਕਹਿ ਰਹੀ, ਉਸਤੋਂ ਕੁਝ ਸਿੱਖੋ। ਕੁਝ ਸਿੱਖ ਕੇ ਹੀ ਸਿੱਖ ਬਣੋਗੇ ਨਾ, ਟੱਲੀਆਂ ਵਜਾਉਣ ਨਾਲ ਤਾਂ ਨਹੀਂ ਬਣਨ ਲੱਗੇ। 

ਬਿਣ ਬੋਲਿਆ ਸਭ ਕਿਛ ਜਾਣਦਾ ਕਿਸ ਆਗੇ ਕੀਜੇ ਅਰਦਾਸ ।। 
ਇਹ ਝੂਠੇ ਸਿੱਖ ਕਿਥੋਂ ਮੰਨਦੇ ਨੇ ਗੁਰਬਾਣੀ ਨੂੰ, ਇਹ ਤਾਂ ਮੂੰਹ ਅੱਡ ਅੱਡ ਸਵੇਰ ਸ਼ਾਮ ਤਾਂ ਵੀ ਅਰਦਾਸਾਂ ਕਰਦੇ ਨੇ ਭਾਵੇ ਗੁਰਬਾਣੀ ਲੱਖ ਮਨਾ ਕਰਦੀ ਹੋਵੇ। ਇਹਨਾਂ ਭੋਲਿਆ ਨੂੰ ਇਹ ਨੀ ਪਤਾ ਕਿ ਇਹ ਜਿਹੜੀ ਅਰਦਾਸ ਕਰਦੇ ਨੇ ਉਹ ਤਾਂ ਸਾਰੀ ਹੀ ਗੁਰਮਤਿ ਦੇ ਵਿਰੁੱਧ ਹੈ, ਜੋ ਕੁਝ ਮਨਮੁਖਾਂ ਨੇ 1931 ਵਿਚ ਲਿਖੀ ਸੀ ਤੇ 1945 ਵਿਚ ਲਾਗੂ ਕੀਤੀ ਸੀ। 

ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰ ਦੁਖਾਂ ਕੈ ਦੁਖੁ॥ 
ਸੰਸਾਰੀ ਸਿੱਖ ਕਿਉ ਨਹੀਂ ਮੰਨ ਰਹੇ ਗੁਰਬਾਣੀ ਦੀ ਇਸ ਤੁਕ ਨੂੰ। ਜਦੋ ਸਾਨੂੰ ਉਪਦੇਸ਼ ਹੈ ਕਿ ਅਸੀਂ ਉਸ ਤੋਂ ਬਿਨਾ ਕੁਝ ਮੰਗ ਹੀ ਨਹੀਂ ਸਕਦੇ ਕਿਉਕਿ ਇਹੀ ਇਕੋ ਇਕ ਰਸਤਾ ਸੰਸਾਰੀ ਦੁਖਾਂ ਤੋਂ ਬਚਣ ਦਾ। ਤਾਂ ਅਸੀਂ ਸਾਰੇ ਹੋਰ ਪਰਿਵਾਰਿਕ ਅਤੇ ਘਰੇਲੂ ਮੰਗਾਂ ਜਾਂ ਫਿਰ ਪੈਸੇ ਮੰਗ ਕੇ ਕਿਉ ਦੁੱਖ ਮੁੱਲ ਲੈ ਰਹੇ ਹਾਂ। ਨਾਲੇ ਪਤਾ ਹੈ ਕਿ ਉਸਨੂੰ ਤਾਂ ਬਿਨਾ ਬੋਲੇ ਤੇ ਹੀ ਪਤਾ ਲੱਗ ਜਾਂਦਾ ਹੈ ਬਸ ਨੀਅਤ ਵਿਚ ਹੋਣਾ ਚਾਹੀਦਾ। ਇਸ ਲਈ ਸਾਡੀ ਨੀਅਤ ਵਿਚ ਸਿਰਕ ਇੱਕ ਓਹੀ ਹੋਣਾ ਚਾਹੀਦਾ ਉਸਤੋਂ ਇਲਾਵਾ ਹੋਰ ਦੂਜਾ ਰੱਖਣਾ ਦੁਖਾਂ ਨੂੰ ਆਪ ਸੱਦਾ ਦੇਣਾ ਹੈ। ਸ਼ਾਇਦ ਇਸੇ ਕਰਕੇ ਹੀ ਅੱਜ ਦੇ ਨਕਲੀ ਸਿੱਖ ਤੜਫ ਰਹੇ ਹਨ ਅਤੇ ਦਿਲ ਦੀਆਂ ਬਿਮਾਰੀਆਂ ਵਿਚ ਜਕੜੇ ਜਾ ਰਹੇ ਹਨ। 

ਸਾਨੂੰ ਕਿਉ ਨਹੀਂ ਕਿਸੇ ਨੇ ਸਿਖਇਆ ਇਹ ਸਭ? ਕਿਸੇ ਪ੍ਰਚਾਰਕ ਜਾਂ ਬਾਬੇ ਦਾ ਫਰਜ਼ ਨਹੀਂ ਬਣਦਾ ਸੀ ਕਿ ਆਪ ਗੁਰਬਾਣੀ ਪੜ੍ਹ ਵਿਚਾਰ ਕੇ ਸਾਨੂੰ ਇਹ ਸਭ ਦਸਦਾ। ਜਾਂ ਫਿਰ ਇਸ ਤਰਾਂ ਕਰਨ ਨਾਲ ਉਸਦੀ ਸੰਗਤ ਘਟਦੀ ਸੀ ਅਤੇ ਕਮਾਈ ਵੀ? ਜਾਂ ਫਿਰ ਕਿਸੇ ਨੂੰ ਆਪ ਨੂੰ ਹੀ ਨਹੀਂ ਪਤਾ ਲਗਿਆ?

ਸਮਝ ਨੀ ਆਉਂਦੀ ਕਿ ਕਿਉ ਸਾਰੇ ਅੰਨ੍ਹੇ ਹੋਈ ਫਿਰਦੇ ਨੇ, ਕਿਉ ਕਿਸੇ ਨੂੰ ਗੁਰਬਾਣੀ ਵਿਚ ਸਾਫ ਸਾਫ ਲਿਖਿਆ ਦਿਸ ਨਹੀਂ ਰਿਹਾ। ਜਾਂ ਫਿਰ ਜਾਣ ਬੁੱਝ ਕੇ ਹਰਾਮੀ ਹੋ ਕੇ ਦੇਖ ਹੀ ਨਹੀਂ ਰਹੇ। 

ਜੋ ਤੁਸੀਂ ਕਰ ਰਹੇ ਹੋ, ਸਿੱਖ ਰਹੇ ਹੋ ਓਹੀ ਤੁਸੀਂ ਭਵਿਖ ਵਿੱਚ ਵਰਤਣਾ ਹੈ। ਇਸਨੂੰ ਹੀ ਲੇਖ ਲਿਖਣਾ ਕਹਿੰਦੇ ਹਨ। ਲੇਖ future ਹੀ ਹੁੰਦਾ ਹੈ। ਅਸੀਂ ਸਾਰੇ ਆਪਣਾ future ਭਾਵ ਲੇਖ ਆਪ ਲਿਖਦੇ ਹਾਂ। ਮੈਂ ਪਿਛਲੇ 4 ਸਾਲ ਤੋਂ ਗੁਰਬਾਣੀ ਤੇ ਖੋਜ ਕਰ ਰਿਹਾ ਜਿਸਦੇ result ਵਿਚ ਅੱਜ ਬੈਠਾ ਆਹ ਲਿਖ ਰਿਹਾ ਹਾਂ। ਇਹ ਸਭ ਕੁਝ ਅੱਜ ਜੋ ਹੋ ਰਿਹਾ ਉਹ ਮੈ past ਵਿਚ ਆਪ ਲਿਖਿਆ ਹੈ। 

-----------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...