25 April, 2019

ਕਿਰਿਆਚਾਰ ਕਰਹਿ ਖਟੁ ਕਰਮਾ, ਇਤੁ ਰਾਤੇ ਸੰਸਾਰੀ।। ਅੰਤਰਿ ਮੈਲੁ ਨ ਉਤਰੈ ਹਉਮੈ, ਬਿਨੁ ਗੁਰ ਬਾਜੀ ਹਾਰੀ।। ਪੰਨਾ 495

Logical Reasoning, GurParsad, Gurmat, SatGur

ਕਿਰਿਆਚਾਰ ਕਰਹਿ ਖਟੁ ਕਰਮਾ, ਇਤੁ ਰਾਤੇ ਸੰਸਾਰੀ।।  ਅੰਤਰਿ ਮੈਲੁ ਨ ਉਤਰੈ ਹਉਮੈ, ਬਿਨੁ ਗੁਰ ਬਾਜੀ ਹਾਰੀ।।  


ਜਿਹੜੇ ਧਰਮ ਦੇ ਠੇਕੇਦਾਰ ਬਣੇ ਬੈਠੇ ਨੇ ਓਹਨਾ ਨੂੰ ਇਹ ਤੁਕਾਂ ਜੋ ਸਾਫ ਸਾਫ ਲਿਖੀਆਂ ਹੋਈਆਂ ਹਨ ਦਿਸਦੀਆਂ ਕਿਉ ਨਹੀਂ? ਕਿਉ ਉਹ ਫਿਰ ਵੀ ਲੋਕਾਂ ਨੂੰ ਫਾਲਤੂ ਦੇ ਕਰਮ ਕਾਂਡਾਂ ਵਿਚ ਫਸਾਈ ਜਾ ਰਹੇ ਹਨ? ਜਾਂ ਫਿਰ ਗੁਰਬਾਣੀ ਪੜ੍ਹਨੀ ਹੀ ਨਹੀਂ ਆਉਂਦੀ ਕਿਸੇ ਨੂੰ?

ਜਦੋ ਸਾਫ ਹੀ ਲਿਖ ਕੇ ਸਮਝਾ ਦਿੱਤਾ ਕਿ ਕਰਮ ਕਾਂਡ ਜਾਂ ਦਿਖਾਵੇ ਦਾ ਧਰਮ ਕਰਨ ਨਾਲ ਕੁਝ ਪੱਲੇ ਨਹੀਂ ਪੈਣਾ ਫਿਰ ਕਿਉ ਸਿਖਾਂ ਨੂੰ ਸਵੇਰੇ ਉੱਠ ਕੇ ਨਹਾ ਧੋ ਕੇ ਪਾਠ ਕਰਨ ਦਾ ਉਪਦੇਸ਼ ਦਿੱਤਾ ਗਿਆ (ਇਹ ਉਪਦੇਸ਼ ਦਸਮ ਪਾਤਸ਼ਾਹ ਨੇ ਨਹੀਂ ਦਿੱਤਾ ਸਗੋਂ ਗੋਲਕ ਦੇ ਭੁੱਖੇ ਬੇਲੋੜੇ ਗੁਰਦਵਾਰੇ ਬਣਾਉਣ ਵਾਲੇ ਅਤੇ ਮਰਿਆਦਾ ਲਿਖਣ ਵਾਲੇ ਮਨਮੁਖਾਂ ਨੇ ਦਿੱਤਾ ਹੋਇਆ ਹੈ)। ਇਹਨਾਂ ਸਭ ਕਾਸੇ ਨਾਲ ਅੰਦਰ ਦੀ ਮੈਲੁ ਸਾਡੀ ਹਉਮੈ (Ego) ਘਟਦੀ ਨਹੀਂ ਬਲਕਿ ਹੋਰ ਵਧਦੀ ਹੈ ਕਿ ਅਸੀਂ ਧਰਮਿਕ ਹਾਂ ਅਤੇ ਧਰਮ ਦਾ ਕੰਮ ਕਰ ਰਹੇ ਹਾਂ। ਇਸ ਤਰਾਂ ਦੇ ਕਰਮ ਕਰਨ ਵਾਲੇ ਸਾਰੇ ਹੀ ਬਹੁਤ ਵੱਡੇ ਭੁਲੇਖੇ ਵਿਚ ਹਨ ਕਿ ਉਹ ਧਰਮਿਕ ਹਨ। ਇਹ ਓਹਨਾ ਦਾ ਸਿਰਫ ਵਹਿਮ ਹੀ ਹੈ। ਗੁਰਬਾਣੀ ਕਹਿੰਦੀ ਹੈ ਕਿ ਜੇਕਰ ਕੋਈ ਧਾਰਮਿਕ ਕੰਮ ਹੈ ਤਾਂ ਉਹ ਕੇਵਲ ਤੇ ਕੇਵਲ ਗੁਰ ਤੇ ਚੱਲਣਾ ਹੀ ਹੈ ਨਹੀਂ ਜੋ ਮਰਜੀ ਕਰੀ ਜਾਓ ਸਮਝਲੋ ਕਿ ਬਾਜੀ ਹਾਰ ਲਈ ਹੈ। ਗੁਰ ਕੀ ਸਿੱਖ ਹੀ ਲੈਣੀ ਹੈ ਸਿਰਫ ਤਾਂ ਹੀ ਸਿੱਖ ਬਣਾਂਗੇ।  

ਗੁਰ ਕੀ ਸਿੱਖ ਲੈਣ ਲਈ ਗੁਰਬਾਣੀ ਦਾ ਗੁਰ ਕੀ ਹੈ, ਇਹ ਸਿੱਖਣਾ ਬਹੁਤ ਜਰੂਰੀ ਹੈ। ਜੇਕਰ ਗੁਰਬਾਣੀ ਦੇ ਗੁਰ ਬਾਰੇ ਜਾਨਣਾ ਹੈ ਤਾਂ ਇਕ ਵੱਖਰੀ Post ਲਿਖੀ ਗਈ ਹੈ ਉਸਨੂੰ ਪੜ੍ਹੋ, ਉਸਦਾ Link ਹੈ...... 
What is real Gur ? ਅਸਲ ਵਿੱਚ ਗੁਰ ਕੀ ਹੈ ?

------------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...