16 April, 2019

According to Gurmat can we eat Meat? ਗੁਰਮਤਿ ਅਨੁਸਾਰ ਮਾਸ ਕੀ ਹੈ ਜਾਂ ਅਸੀਂ ਮਾਸ ਖਾ ਸਕਦੇ ਹਾਂ?

Logical Reasoning, GurParsad, Gurmat, SatGur


According to Gurmat can we eat Meat? ਗੁਰਮਤਿ ਅਨੁਸਾਰ ਮਾਸ ਕੀ ਹੈ ਜਾਂ ਅਸੀਂ ਮਾਸ ਖਾ ਸਕਦੇ ਹਾਂ? 


ਗੁਰਬਾਣੀ ਵਿਚ ਸੰਸਾਰ ਦੀ ਉਤਪਤੀ ਨੂੰ ਬਹੁਤ ਹੀ ਸਰਲ ਤਰੀਕੇ ਨਾਲ ਸਮਝਾਇਆ ਹੋਇਆ ਹੈ। ਸੰਸਾਰ ਦੀ ਉਤਪਤੀ ਲਈ ਦੋ ਚੀਜਾਂ ਮੁਖ ਹਨ, ਜੜ੍ਹ ਅਤੇ ਚੇਤਨ। ਚੇਤਨ ਜੜ੍ਹ ਨਾਲ ਮਿਲ ਕੇ ਸੰਸਾਰ ਪੈਦਾ ਹੋਇਆ ਹੈ। ਵੇਦਾਂ ਵਿਚ ਇਸ ਉਤਪਤੀ ਨੂੰ ਚਾਰ ਸ਼੍ਰੈਣੀਆਂ ਵਿਚ ਵੰਡਕੇ ਸਮਝਾਇਆ ਹੋਇਆ ਹੈ ਅਤੇ ਗੁਰਬਾਣੀ ਜੋ ਵੇਦਾਂ ਦਾ ਹੀ ਸਾਰ ਅੰਸ਼ ਹੈ, ਵੀ ਇਹਨਾਂ ਚਾਰ ਸ਼੍ਰੈਣੀਆਂ ਤੋਂ ਹੀ ਸੰਸਾਰ ਦੀ ਉਤਪਤੀ ਦਸਦੀ ਹੈ ਜੋ ਸੱਚ ਵੀ ਹੈ। 
1. ਅੰਡਜ (ਅੰਡੇ ਤੋਂ ਪੈਦਾ ਹੋਣ ਵਾਲੀਆਂ ਚੀਜਾਂ ਜਿਵੇ ਪੰਛੀ, ਮੁਰਗੇ)
2. ਜੇਰਜ (ਜੇਰ ਤੋਂ ਪੈਦਾ ਹੋਣ ਵਾਲੀਆਂ ਚੀਜਾਂ ਜਿਵੇਂ ਜਾਨਵਰ, ਮਨੁੱਖ)
3. ਸੇਧਜ (ਆਪਣੇ ਆਪ ਗਰਮਾਇਸ਼ ਜਾਂ ਗੰਦਗੀ ਤੋਂ ਪੈਦਾ ਹੋਣ ਵਾਲੀਆਂ ਚੀਜਾਂ ਜਿਵੇਂ ਗੰਡੋਏ, ਸੁੰਡ, ਗੰਦਗੀ ਵਾਲੇ ਕੀੜੇ)
4. ਉਤਭੁਜ (ਧਰਤੀ ਵਿੱਚੋ ਪੈਦਾ ਹੋਣ ਵਾਲੀਆਂ ਚੀਜਾਂ ਜਿਵੇਂ ਦਰਖਤ, ਫਸਲਾਂ)

ਅੰਡਜ ਜੇਰਜ ਉਤਭੁਜ ਸੇਤਜ ਤੇਰੇ ਕੀਤੇ ਜੰਤਾ ॥
ਏਕੁ ਪੁਰਬੁ ਮੈ ਤੇਰਾ ਦੇਖਿਆ ਤੂ ਸਭਨਾ ਮਾਹਿ ਰਵੰਤਾ ॥ 

ਅੰਡਜ ਜੇਰਜ ਸੇਤਜ ਕੀਨੀ ॥ ਉਤਭੁਜ ਖਾਨਿ ਬਹੁਰਿ ਰਚਿ ਦੀਨੀ ॥

ਇਹਨਾਂ ਚਾਰ ਤਰੀਕਿਆਂ (ਖਾਣੀਆਂ) ਨਾਲ ਹੀ ਸੰਸਾਰ ਪੈਦਾ ਹੋਇਆ ਹੈ ਅਤੇ ਅੱਗੇ ਵੱਧ ਰਿਹਾ ਹੈ। ਗੁਰਮਤਿ ਵਿਚਾਰਧਾਰਾ ਅਨੁਸਾਰ ਇਕ ਹੀ ਚੇਤਨ ਇਹਨਾਂ ਚਾਰ ਤਰੀਕਿਆਂ ਵਿਚ ਵਿਚਰ ਰਿਹਾ ਹੈ ਅਤੇ ਆਪਣੇ ਆਪ ਦੀ ਸਮਝ ਜਾਂ ਬੁਧਿ ਦੀ ਤਰੱਕੀ ਕਰਦਾ ਕਰਦਾ ਮਨੁੱਖਤਾ ਜੀਵਨ ਦੇ ਆਖਰੀ ਚਰਨ ਵਿਚ ਆ ਜਾਂਦਾ ਹੈ ਅਤੇ ਇਥੇ ਆ ਕੇ ਜੋ ਇਸਨੂੰ ਵਿਚਾਰਨ ਦੀ ਆਪਣੀ ਆਜ਼ਾਦੀ ਮਿਲਦੀ ਹੈ ਤਾਂ ਇਹ ਉਸਨੂੰ ਅਗਿਆਨਤਾ ਵਿਚ ਗ਼ਲਤ ਤਰੀਕੇ ਨਾਲ ਵਰਤ ਰਿਹਾ ਹੈ ਅਤੇ ਇਸ ਤਰੱਕੀ ਦੇ ਸਫ਼ਰ ਦੀ ਆਖਰੀ ਪੌੜੀ ਤੇ ਫਸ ਜਾਂਦਾ ਹੈ। ਗੁਰਮਤਿ ਵਿਚਾਰਧਾਰਾ ਇਸ ਆਖਰੀ ਪੌੜੀ ਤੋਂ ਅੱਗੇ ਜਾਣ ਦਾ ਹੀ ਗਿਆਨ ਕਰਵਾਉਂਦੀ ਹੈ ਜਿਸਨੂੰ ਅਸੀਂ ਸਿਰਫ ਮੱਥਾ ਟੇਕਣ ਤੱਕ ਜਾਂ ਧੂਫ ਬੱਤੀ ਕਰਨ ਤੱਕ ਹੀ ਸੀਮਤ ਕਰ ਲਿਆ ਹੈ। 

ਚੇਤਨ ਦੀ ਤਰੱਕੀ ਦੇ ਇਸ ਸਫ਼ਰ ਵਿਚ ਜਿੰਨੇ ਵੀ ਸਰੀਰ ਮਿਲੇ ਹਨ ਚਾਹੇ ਉਹ ਦਰਖਤ ਫਸਲਾਂ ਗੰਡੋਆ ਪੰਛੀ ਪਸ਼ੂ ਬਾਂਦਰ ਅਤੇ ਅਖੀਰ ਤੇ ਮਨੁੱਖ, ਇਹ ਸਾਰੇ ਸਰੀਰ ਵਧਦੇ ਹਨ ਜਿਸ ਲਈ ਇਸਨੂੰ ਸ਼ਕਤੀ ਦੀ ਲੋੜ ਪੈਂਦੀ ਹੈ ਅਤੇ ਉਹ ਸ਼ਕਤੀ ਲੈਣ ਲਈ ਇਹ ਜੀਵ ਖਾਂਦੇ ਪੀਂਦੇ ਹਨ। ਇਸ ਖਾਣੇ ਜਾਂ ਭੋਜਨ ਦਾ ਪ੍ਰਬੰਧ ਵੀ ਕੁਦਰਤ ਨੇ ਇਹਨਾਂ ਦਾ ਇਕ ਦੂਜੇ ਦਾ ਸਰੀਰ ਹੀ ਕਰ ਦਿੱਤਾ ਹੈ। ਇਹ ਇਕ ਦੂਜੇ ਨੂੰ ਆਪ ਹੀ ਖਾਂਦੇ ਰਹਿੰਦੇ ਹਨ ਅਤੇ ਵਧਦੇ ਫੁੱਲਦੇ ਰਹਿੰਦੇ ਹਨ। ਇਹ ਤਾ ਕੁਦਰਤ ਦਾ ਨਿਯਮ ਹੀ ਹੈ ਇਸ ਵਿਚ ਕੋਈ ਪਾਪ ਜਾਂ ਪੁੰਨ ਨਹੀਂ ਹੁੰਦਾ। 
ਜੀਆ ਕਾ ਆਹਾਰੁ ਜੀਅ ਖਾਣਾ ਏਹੁ ਕਰੇਇ ॥

ਕਈ ਜਨਮ ਭਏ ਕੀਟ ਪਤੰਗਾ ॥ 
ਕਈ ਜਨਮ ਗਜ ਮੀਨ ਕੁਰੰਗਾ ॥ 
ਕਈ ਜਨਮ ਪੰਖੀ ਸਰਪ ਹੋਇਓ ॥ 
ਕਈ ਜਨਮ ਹੈਵਰ ਬ੍ਰਿਖ ਜੋਇਓ ॥ ੧॥ 
ਮਿਲੁ ਜਗਦੀਸ ਮਿਲਨ ਕੀ ਬਰੀਆ॥
ਚਿੰਰਕਾਲ ਇਹ ਦੇਹ ਸੰਜਰੀਆ॥

ਚੇਤਨ ਜੋ ਵੀ ਸਰੀਰ ਧਾਰਨ ਕਰਦਾ ਹੈ ਉਹ ਜਿਸਦਾ ਬਣਿਆ ਹੁੰਦਾ ਹੈ ਉਸਨੂੰ ਮਾਸ ਹੀ ਕਹਿੰਦੇ ਹਨ ਫਿਰ ਚਾਹੇ ਉਹ ਦਰਖਤ, ਫਸਲਾਂ ਹੋਣ ਜਾਂ ਫਿਰ ਪਸ਼ੂ, ਮੁਰਗੇ। 

ਅਸੀਂ ਸਾਰੇ ਜੋ ਵੀ ਖਾਂਦੇ ਹਾਂ ਮਾਸ ਹੀ ਖਾਂਦੇ ਹਾਂ ਚਾਹੇ ਕੁਝ ਵੀ ਖਾਈਏ, ਜਿਸ ਤੋਂ ਮਾਸ ਹੀ ਬਣਦਾ ਹੈ। ਅਸੀਂ ਬਚਪਨ ਤੋਂ ਜੋ ਵੀ ਖਾਦਾ ਉਸਦਾ ਮਾਸ ਹੀ ਬਣਿਆ ਹੈ ਤਾਂ ਹੀ ਇਕ 2-3 kg ਦਾ ਬੱਚਾ ਵਧ ਫੁੱਲ ਕੇ ਲਗਪਗ 60-80 kg ਦਾ ਆਦਮੀ ਬਣ ਜਾਂਦਾ ਹੈ। 

ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ॥ 
ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ॥

ਇਸ ਸੰਸਾਰ ਵਿਚ ਜੋ ਵੀ ਕੁਝ ਹੈ ਉਹ ਪਹਿਲਾਂ ਤੋਂ same ਹੀ ਹੈ। ਨਾ ਕੁਝ ਘੱਟ ਰਿਹਾ ਨਾ ਵੱਧ ਰਿਹਾ, ਨਾ ਕੁਝ ਬਾਹਰੋਂ ਕਿਤੋ ਆ ਰਿਹਾ ਨਾ ਜਾ ਰਿਹਾ, ਬਸ forms ਬਦਲ ਰਹੀਆਂ ਨੇ। 

ਜੋ ਕਿਛੁ ਪਾਇਆ ਸੁ ਏਕਾ ਵਾਰ ॥ ਕਰਿ ਕਰਿ ਵੇਖੈ ਸਿਰਜਣਹਾਰੁ ॥

ਨਾ ਕਿਛੁ ਆਵਤ ਨਾ ਕਿਛੁ ਜਾਵਤ ਸਭੁ ਖੇਲੁ ਕੀਓ ਹਰਿ ਰਾਇਓ ॥

ਨਾ ਕੋ ਆਵੈ ਨਾ ਕੋ ਜਾਵੈ ਗੁਰਿ ਦੂਰਿ ਕੀਆ ਭਰਮੀਜਾ ਹੇ ॥

ਨਾ ਕਛੁ ਆਇਬੋ ਨਾ ਕਛੁ ਜਾਇਬੋ ਰਾਮ ਕੀ ਦੁਹਾਈ ॥

-----------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...