25 April, 2019

ਹਰਿ ਧਨੁ ਜਾਪੁ ਹਰਿ ਧਨੁ ਤਾਪ ਹਰਿ ਧਨੁ ਭੋਜਨ ਭਾਇਆ।। ਪੰਨਾ 495

Logical Reasoning, GurParsad, Gurmat, SatGur


ਹਰਿ ਧਨੁ ਜਾਪੁ ਹਰਿ ਧਨੁ ਤਾਪ ਹਰਿ ਧਨੁ ਭੋਜਨ ਭਾਇਆ।। ਪੰਨਾ 495


ਹਰਿ ਧਨ ਸੱਚ ਦਾ ਗਿਆਨ ਹੁੰਦਾ ਹੈ ਜੋ ਸੱਭ ਨੂੰ ਹਰ ਭਰਾ ਕਰ ਦਿੰਦਾ ਹੈ। ਸੱਚ ਦਾ ਉਹ ਗਿਆਨ ਜੋ ਸਮੇ ਦੀ ਪਹੁੰਚ ਤੋਂ ਬਾਹਰ ਅਕਾਲ ਹੁੰਦਾ ਹੈ। ਸਮੇ ਦੀ ਪਹੁੰਚ ਵਿਚ ਸੰਸਾਰਿਕ ਗਿਆਨ ਜਾਂ ਸੰਸਾਰਿਕ ਬੁਧਿ ਆਉਂਦੀ ਹੈ ਜੋ ਅਸੀਂ ਸਾਰੇ ਬਚਪਨ ਤੋਂ ਇਕੱਠਾ ਕਰਦੇ ਆ ਰਹੇ ਹਾਂ। ਸਮਾਜ ਸਾਨੂੰ ਇਹੀ ਬੁਧਿ ਇਕਠੀ ਕਰਨ ਲਈ ਪ੍ਰੇਰਦਾ ਹੈ ਜੋ ਕਾਲ ਵੱਸ ਹੈ। 

ਹਰਿ ਧਨੁ ਹੀ ਸਾਨੂ ਸੱਚ, ਸਾਡੇ ਮੂਲ ਨਾਲ ਜੋੜਦਾ ਹੈ। ਇਹੀ ਸਾਡਾ ਅਸਲੀ ਜਾਪੁ ਹੈ ਅਤੇ ਇਹੀ ਸਾਡੀ ਤਪੱਸਿਆ ਹੈ। ਅਸੀਂ ਮਨ ਜੋਤਿ ਸਰੂਪ ਹਾਂ ਨਾ ਕਿ ਦੇਹਿ ਜਾਂ ਸਰੀਰ ਹਾਂ। ਇਸ ਲਈ ਸਾਡਾ ਭੋਜਨ ਰੋਟੀ ਨਹੀਂ ਬਲਕਿ ਸੱਚ ਦਾ ਗਿਆਨ ਹੀ ਹੈ। ਜੇਕਰ ਸਾਡਾ ਭੋਜਨ ਹਰਿ ਧਨੁ ਹੈ ਤਾਂ ਹੀ ਅਸੀਂ ਵੈਸ਼ਨੂੰ ਰਹਿੰਦੇ ਹਾਂ ਅਤੇ ਵੈਸ਼ਨੂੰ ਉਪਰ ਹੀ ਉਹ ਪ੍ਰਸੰਨ ਹੁੰਦਾ ਹੈ। 
ਬੈਸਨੋ ਸੋ ਜਿਸੁ ਊਪਰਿ ਸੁਪ੍ਰਸੰਨ॥ ਬਿਸਨ ਕੀ ਮਾਇਆ ਤੇ ਹੋਇ ਭਿੰਨ॥

ਜੇਕਰ ਸਾਡਾ ਭੋਜਨ ਰੋਟੀ ਆਦਿ ਹੈ ਤਾਂ ਅਸੀਂ ਵੈਸ਼ਨੂੰ ਨਹੀਂ ਹਾਂ ਕਿਉਕਿ ਰੋਟੀ ਜਾਂ ਹੋਰ ਅਨਾਜ ਆਦਿ ਵੀ ਮਾਇਆ ਦਾ ਹੀ ਹਿੱਸਾ ਹਨ। ਬਾਕੀ ਮਾਸ ਖਾਣਾ ਜਾਂ ਨਾ ਖਾਣਾ ਤਾਂ ਗਿਆਨ ਤੋਂ ਅੰਨਿਆਂ ਜਾਂ ਅਗਿਆਨੀਆਂ ਦੀਆਂ ਗੱਲਾਂ ਬਣਾਈਆਂ ਹੋਈਆਂ ਹਨ।ਮੂਰਖ ਇਸ ਗੱਲ ਨੂੰ ਕਦੇ ਵੀ ਨਹੀਂ ਸਮਝ ਸਕਦਾ। ਜਿਸ ਕੋਲ 'ਗੁਰ ਕੀ ਮਤਿ' ਜਾਂ 'ਸਤਿਗੁਰ ਪ੍ਰਸਾਦਿ' ਹੈ ਓਹੀ ਸਮਝ ਸਕਦਾ ਹੈ ਇਸ ਗੱਲ ਨੂੰ। ਸਾਰੀ ਗੁਰਬਾਣੀ ਸਤਿਗੁਰ ਦਾ ਪ੍ਰਸਾਦਿ ਹੀ ਹੈ ਅਤੇ ਇਸਨੂੰ ਸਮਝਣ ਵਾਲੇ ਕੋਲ ਵੀ ਸਤਿਗੁਰ ਪ੍ਰਸਾਦਿ ਹੋਣਾ ਬਹੁਤ ਜਰੂਰੀ ਹੈ। ਜੇਕਰ ਸਤਿਗੁਰ ਪ੍ਰਸਾਦਿ ਜਾਂ ਸਤਿਗੁਰੂ ਨਹੀਂ ਹੈ ਤਾਂ ਗੁਰਬਾਣੀ ਪੜ੍ਹਨਾ ਸੁਣਨਾ ਅਤੇ ਵਖਿਆਨ ਕਰਨਾ ਕੱਚੀ ਗੱਲ ਹੀ ਹੋਵੇਗਾ। ਸਾਰੇ ਸਿੱਖ ਸਤਿਗੁਰ ਨੂੰ ਬਿਨਾ ਸਮਝੇ ਕੱਚੀ ਗੱਲ ਹੀ ਕਰੀ ਜਾ ਰਹੇ ਹਨ। 

ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥
ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ॥
ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ॥
ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ॥
ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥

What is real Gur ? ਅਸਲ ਵਿੱਚ ਗੁਰ ਕੀ ਹੈ ?

------------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...