20 March, 2019

ਗਿਆਨ ਰਾਉ ਜਬ ਸੇਜੈ ਆਵੇ ਤ ਨਾਨਕ ਭੋਗੁ ਕਰੇਈ।। ਪੰਨਾ 359

Logical Reasoning, GurParsad, Gurmat, SatGur

ਗਿਆਨ ਰਾਉ ਜਬ ਸੇਜੈ ਆਵੇ ਤ ਨਾਨਕ ਭੋਗੁ ਕਰੇਈ।। ਪੰਨਾ 359


ਗੁਰਬਾਣੀ ਵਿਚ ਜਿਥੇ ਕਿਤੇ ਵੀ ਇਸਤਰੀ ਲਿੰਗ ਵਿਚ ਲਿਖਿਆ ਗਿਆ ਹੈ ਉਸਦਾ ਮਤਲਬ ਬੁਧਿ ਹੈ ਨਾ ਕਿ ਕੋਈ ਸੰਸਾਰੀ ਇਸਤਰੀ ਅਤੇ ਉਸਦਾ ਪਤੀ ਜਿਸ ਨਾਲ ਉਸਨੇ ਭੋਗ (sex) ਕਰਨਾ ਹੈ ਉਹ ਗਿਆਨ ਹੁੰਦਾ ਹੈ। 

ਜੋ ਕਿਸੇ ਆਮ ਵਿਅਕਤੀ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਹੋਵੇ ਤੇ ਉਹ ਕਿਸੇ ਹੋਰ ਨੂੰ ਦੱਸਣ ਦੀ ਕੋਸ਼ਿਸ਼ ਕਰੇ ਤਾਂ ਉਸਦੀ ਗੱਲ ਸ਼ਾਇਦ ਹੀ ਕੋਈ ਮੰਨਣ ਨੂੰ ਤਿਆਰ ਹੋਵੇ ਪਰ ਇਥੇ ਆਸਾ ਰਾਗ ਵਿਚ ਤਾਂ ਸਾਫ ਹੀ ਲਿਖਿਆ ਮਿਲ ਗਿਆ ਕਿ
ਗਿਆਨ ਰਾਜਾ ਜਦੋ ਬਿਸਤਰੇ ਤੇ ਆ ਗਿਆ ਤਾਂ ਨਾਨਕ ਕਹਿੰਦਾ ਬੁਧਿ ਉਸ ਨਾਲ ਭੋਗ ਕਰਦੀ ਹੈ।

ਸੂਹੀ ਰਾਗ ਜੋ ਤਕਰੀਬਨ ਸਾਰਾ ਹੀ ਇਸਤਰੀ ਲਿੰਗ ਵਿਚ ਲਿਖਿਆ ਗਿਆ ਹੈ ਉਸ ਵਿਚ ਵਰਤੇ ਕੁਚੱਜੀ, ਦੁਰਾਚਾਰੀ, ਔਗਣਵੰਤੀ ਸ਼ਬਦ ਸੰਸਾਰੀ ਬੁਧਿ ਲਈ ਵਰਤੇ ਗਏ ਹਨ ਜਿਸਨੂੰ ਉਸਦੇ ਅਸਲੀ ਪਤੀ ਜੋ ਸੱਚ ਦਾ ਗਿਆਨ ਹੈ, ਬਾਰੇ ਨਹੀਂ ਪਤਾ ਅਤੇ ਉਹ ਸੰਸਾਰਿਕ ਵਿਕਾਰਾਂ ਵਿਚ ਫਸੀ ਬੈਠੀ ਹੈ ਆਪਣੇ ਪਤੀ ਨੂੰ ਛੱਡ ਕੇ।

ਗੁਰਬਾਣੀ ਇਕ ਬੁਝਾਰਤ ਹੈ ਤੇ ਇਸ ਬੁਝਾਰਤ ਦੇ ਭੇਦ ਵਿਚਾਰਨ ਨਾਲ ਹੀ ਖੁੱਲ੍ਹਣੇ ਨੇ, ਕਿਉਕਿ ਵਿਚਾਰਨਾ ਹੀ ਗੁਰਬਾਣੀ ਨੂੰ ਬੁੱਝਣ ਦਾ ਗੁਰ ਹੈ।

---------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲੁ ਸੋਇਆ...