Logical Reasoning, GurParsad, Gurmat, SatGur
ਭੁੱਲੀ ਹੋਈ ਗੱਲ ਜਾਂ ਸਮਝ ਦਾ ਦੋਬਾਰਾ ਯਾਦ ਆ ਜਾਣਾ ਜਾਂ ਬੇਧਿਆਨੀ ਕਿਸੇ ਗੱਲ ਨੂੰ ਵਿਚਾਰ ਕੇ ਧਿਆਨ ਵਿਚ ਲਿਆਉਣਾ ਸਿਮਰਨ (Remind) ਹੁੰਦਾ ਹੈ।
ਇਸ ਗੱਲ ਦੇ ਭੁਲੇਖੇ ਪਾਏ ਹੋਏ ਹਨ ਕਿ ਵਾਹਿਗੁਰੂ ਵਾਹਿਗੁਰੂ ਦਾ ਰੱਟਣ ਜਾਂ ਪਾਠ ਪੜ੍ਹਨਾ ਸਿਮਰਨ ਨਹੀਂ ਹੁੰਦਾ। ਹਉਮੈ ਨੂੰ ਤਿਆਗ ਕੇ ਜੇਕਰ ਗੁਰਬਾਣੀ ਵਿਚਾਰੀ ਜਾਵੇ ਤਾਂ ਇਸ ਗੁਰ ਨਾਲ ਆਪ ਹੀ ਸਮਝ ਆ ਜਾਂਦੀ ਹੈ ਕਿ ਭੁੱਲੀ ਹੋਈ ਸਮਝ ਜਾਂ ਗੱਲ ਦਾ ਦੋਬਾਰਾ ਯਾਦ ਆਉਣਾ ਸਿਮਰਨ ਹੁੰਦਾ ਹੈ।
ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਸਿਮਰਨ ਕਰਨਾ ਕਿਸ ਗੱਲ ਦਾ ਜਾਂ ਸਮਝ ਦਾ ਹੈ। ਇਸ ਸਵਾਲ ਦਾ ਜਵਾਬ ਸੁਖਮਨੀ ਸਾਹਿਬ ਦੀ ਪਹਿਲੀ ਅਸ਼ਟਪਦੀ ਵਿਚ ਹੀ ਹੈ ਅਤੇ ਗੁਰਬਾਣੀ ਵਿਚ ਵਾਰ ਵਾਰ ਦੱਸਿਆ ਹੈ।
ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥
ਪ੍ਰਭ ਹੁੰਦਾ ਹੈ ਸਾਡਾ ਮੂਲ, ਸਾਡਾ ਅਸਲ, ਸਾਡੀ ਜੜ੍ਹ। ਇਹ ਸਮਝ ਨਹੀਂ ਹੈ ਸਾਨੂੰ, ਅਸੀਂ ਭੁੱਲ ਗਏ ਹਾਂ। ਸਾਡਾ ਸਭ ਦਾ ਮੂਲ ਇਕ ਹੀ ਹੈ। ਅਸੀਂ ਸਾਰੇ same ਹਾਂ ਪਰ ਪੜ੍ਹਨ ਜਾਂ ਸੁਣਨ ਨਾਲ ਇਹ ਗੱਲ ਸਮਝ ਨਹੀਂ ਆ ਰਹੀ। ਬਸ ਇਸੇ ਗਲ ਜਾਂ ਸਮਝ ਨੂੰ ਸਮਝਣਾ ਹੈ ਭਾਵ ਹੀ ਸਿਮਰਨ ਕਰਨਾ ਹੈ। ਫਿਰ ਸਾਰੇ ਡਰ ਦੁੱਖ ਸੁਖ ਤਕਲੀਫ਼ਾਂ ਸਮਝ ਆ ਜਾਣੀਆਂ ਕਿ ਇਹ ਜ਼ੋਰ ਸਭ ਗੱਲਾਂ artificial ਨੇ।
ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥
ਜਿਨੀ ਆਤਮੁ ਚੀਨਿਆ ਪਰਮਾਤਮੁ ਸੋਈ॥ (ਚੀਨਿਆ =ਜਾਣਿਆ)
ਮੂਲ ਨ ਬੂਝਹਿ ਆਪਣੀ ਸੇ ਪਸੂਆ ਸੇ ਢੋਰ ਜੀਓ॥
ਕਰਤੂਤਿ ਪਸੂ ਕੀ ਮਾਨਸ ਜਾਤ।। ਲੋਕ ਪਚਾਰਾ ਕਰੈ ਦਿਨੁ ਰਾਤ।।
ਅਸੀਂ ਹੈਗੇ ਤਾਂ ਇਨਸਾਨ ਹਾਂ ਪਰ ਕੰਮ ਪਸ਼ੂਆਂ ਵਾਲੇ ਹੀ ਹਨ ਕਿਉਕਿ ਦਿਨ ਰਾਤ ਲੋਕ ਦੁਨੀਆਦਾਰੀ ਵਿਚ ਉਲਝੇ ਰਹਿੰਦੇ ਹਨ ਅਤੇ ਦੂਜਿਆਂ ਨੂੰ impress (ਪਰਚਾਉਣ ਵਿਚ) ਕਰਨ ਵਿਚ ਲੱਗੇ ਰਹਿੰਦੇ ਹਨ ਤਾਂ ਕਿ ਅਸੀਂ ਲੋਕਾਂ ਦੀ ਨਿਗਾਹ ਵਿਚ ਵਧੀਆ ਬਣੇ ਰਹੀਏ। ਆਪ ਖਾਣਾ ਪੀਣਾ 'ਤੇ ਜਵਾਕ ਪਾਲਕੇ ਸਮਝਦੇ ਹਾਂ ਬਹੁਤ ਵੱਡਾ ਕੰਮ ਕਰ ਰਹੇ ਹਾਂ ਪਰ ਖਾਣ ਪੀਣ ਅਤੇ ਆਪਣੇ ਜਵਾਕ ਤਾਂ ਪਸ਼ੂ ਵੀ ਪਾਲਦੇ ਹੀ ਹਨ ਫਿਰ ਤਾਂ ਸਾਡਾ ਤੇ ਓਹਨਾ ਦਾ ਕੋਈ ਫਰਕ ਨਾ ਹੋਇਆ। ਫਰਕ ਇਹ ਹੋਣਾ ਚਾਹੀਦਾ ਸੀ ਕਿ ਸਾਨੂ ਸਾਡੀ ਅਸਲੀਅਤ ਦੀ ਸਮਝ ਲੈਣ ਲਈ ਖੋਜ ਕਰਨੀ ਚਾਹੀਦੀ ਸੀ। ਆਪਣੀ ਅਸਲੀਅਤ ਦਾ ਗਿਆਨ ਲੈਣਾ ਚਾਹਿਆ ਸੀ। ਜੋ ਕੋਈ ਨੀ ਲੈ ਰਿਹਾ। ਜੋ ਕਰ ਰਿਹਾ ਓਹੀ ਇਨਸਾਨ, ਨਹੀਂ ਹੋਰ ਸਾਰੇ ਇਨਸਾਨ ਹੋ ਕੇ ਵੀ ਪਸ਼ੂ ਹੀ ਹਨ।
ਬਸ ਆਪਣਾ ਆਪ ਹੀ ਪਛਾਣਨਾ ਇਹੀ ਸਿਮਰਨ ਕਰਨਾ।
ਏਹ ਕਿਨੇਹੀ ਦਾਤਿ ਆਪਸ ਤੇ ਜੋ ਪਾਈਐ ॥
ਪ੍ਰਭ ਕਾ ਸਿਮਰਨ ਇਕ ਅਜਿਹੀ ਦਾਤਿ ਹੈ ਜੋ ਅਸੀਂ ਆਪ ਹੀ ਆਪ ਤੋਂ ਪ੍ਰਾਪਤ ਕਰ ਸਕਦੇ ਹਾਂ।
------------
ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...
ਸਿਮਰਨ ਕੀ ਹੁੰਦਾ ਹੈ? What is Simran?