15 February, 2019

ਰਹਿਤ ਕੀ ਹੈ ਸਿੱਖ ਦੀ ? What is rehat (Lesson) of the sikh?

Logical Reasoning, GurParsad, Gurmat, SatGur


ਰਹਿਤ ਕੀ ਹੈ ਸਿੱਖ ਦੀ ? What is rehat (Lesson) of the sikh?


ਅੱਜ ਗਉੜੀ ਸੁਖਮਨੀ ਪੰਨਾ 283 ਤੇ ਪੜ੍ਹਦੇ ਸਮੇ ਜਦੋ ਇਕ ਤੁਕ ਨੂੰ ਵੀਚਾਰਿਆ ਤਾਂ ਉਸ ਵਿੱਚੋ ਇਹ ਸਮਝ ਆਈ ਕਿ ਇਕ ਸਿੱਖ ਦੀ ਰਹਿਤ ਕੀ ਹੋਣੀ ਚਾਹੀਦੀ ਹੈ। 

ਸਚੁ ਕਰਣੀ ਸਚੁ ਤਾ ਕਿ ਰਹਿਤ ॥
ਸਚੁ ਹਿਰਦੈ ਸਤਿ ਮੁਖਿ ਕਹਤ ॥

ਇਹੀ ਸਾਡੀ ਕਰਨੀ ਹੈ ਤੇ ਇਹੀ ਸਾਡੀ ਰਹਿਤ ਹੈ ਕਿ ਜੋ  'ਆਦਿ ਸਚੁ' ਪ੍ਰਭ ਹੈ (ਸਾਡਾ ਮੂਲ, ਸਾਡਾ ਅਸਲ ਸਭ ਦਾ) ਉਸ ਬਾਰੇ ਹੀ ਸੋਚਣਾ ਹੈ ਤੇ ਉਸ ਬਾਰੇ ਹੀ ਕਹਿਣਾ ਹੈ। 

ਇਹੀ ਸੱਚੀ ਰਹਿਤ ਹੈ ਹੋਰ ਸਭ ਕੱਚੀਆਂ ਗੱਲਾਂ ਲਿਖੀਆਂ ਹੋਈਆਂ ਨੇ ਬਆਦ ਵਿਚ। ਮਰਿਆਦਾ ਦਾ ਕਿਤੇ ਵੀ ਜਿਕਰ ਨਹੀਂ ਆਉਂਦਾ ਗੁਰਬਾਣੀ ਵਿਚ। ਗੁਰਮਤਿ ਵਿਚ ਕੋਈ ਮਰਿਆਦਾ ਨਹੀਂ ਸਿਰਫ ਰਹਿਤ ਜੋ ਸਾਨੂ ਲਿਖ ਕੇ ਦੱਸੀ ਗਈ ਹੈ। ਹੋਰ ਵੀ ਕਿਤੇ ਰਹਿਤ ਬਾਰੇ ਦੱਸਿਆ ਹੋਇਆ ਹੋ ਸਕਦਾ ਗੁਰਬਾਣੀ ਵਿਚ। ਪਰ ਅੱਜ ਇਸਤੇ ਧਿਆਨ ਪਿਆ ਤਾਂ ਇਹ ਗਿਆਨ ਦਾ ਮੋਤੀ ਮਿਲ ਗਿਆ। 

ਪਾਠ ਤਾਂ ਸਾਰੇ ਹੀ ਕਰਦੇ ਨੇ ਪਰ ਓਹਦਾ ਫਲ ਕਿਸੇ ਨੂੰ ਨੀ ਮਿਲ ਰਿਹਾ। ਇਸਦਾ ਮਤਲਬ ਕੁਝ ਨਾ ਕੁਝ ਗਲਤ ਹੋ ਰਿਹਾ। ਪਾਠ ਕਰਨ 'ਤੇ ਗਿਆਨ ਫਲ ਮਿਲਣਾ ਚਾਹੀਦਾ, ਜੇ ਉਹ ਮਿਲ ਰਿਹਾ ਤਾਂ ਠੀਕ ਨਹੀਂ ਪਾਠ ਪੜ੍ਹਿਆ ਜਾਂ ਕੀਤਾ ਬੇਕਾਰ ਹੈ। ਹਰੇਕ ਤੁਕ ਨੂੰ ਪੜ੍ਹ ਕੇ ਵਿਚਾਰਨਾ ਹੈ ਕਿ ਉਹ ਤੁਕ ਕੀ ਸਮਝਾ ਰਹੀ ਹੈ। ਬਸ ਉਹ ਸਮਝ ਹੀ ਇਕਠੀ ਕਰਨੀ ਹੈ ਫਿਰ ਤਾਂ। 

ਮਾਰਗਿ ਮੋਤੀ ਬੀਥਰੇ ਅੰਧਾ ਨਿਕਸਿਓ ਆਇ ॥

ਇਹ ਗੁਰਬਾਣੀ ਨਹੀਂ ਹੈ ਇਹ ਉਹ ਅਨੋਖੀ ਸਮਝ ਦਾ ਰਸਤਾ ਹੈ ਜਿਸ ਰਸਤੇ ਤੇ ਮੋਤੀ ਬਿਖੇਰ ਕੇ ਰਾਖੇ ਹੋਏ ਹਨ ਜਿਹਨਾਂ ਨੂੰ ਅਸੀਂ ਵਿਚਾਰਕੇ ਇਕੱਠੇ ਕਰਨਾ ਹੈ। ਅੰਨ੍ਹੇ ਹੋ ਕੇ ਇਕੱਲਾ ਪੜ੍ਹ ਕੇ ਹੀ ਨਹੀਂ ਨਿਕਲ ਜਾਣਾ। 

------------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...