28 February, 2019

ਭੰਨਣ ਘੜਣ ਸਮਰਥ ਤੋਂ ਕੀ ਭਾਵ ਹੈ? What is the meaning of Bhanan Ghadan Samrath?

Logical Reasoning, GurParsad, Gurmat, SatGur


ਭੰਨਣ ਘੜਣ ਸਮਰਥ ਤੋਂ ਕੀ ਭਾਵ ਹੈ?


ਗੁਰਬਾਣੀ ਵਿਚ ਭੰਨਣ ਘੜਣ ਸਮਰਥ ਨੂੰ ਵਾਰ ਵਾਰ ਵਰਤਿਆ ਗਿਆ ਹੈ। ਇਸ ਤੁਕ ਨੂੰ ਜ਼ਿਆਦਾਤਰ ਬੇਧਿਆਨਾ ਕਰਕੇ ਹੀ ਪੜ੍ਹਿਆ ਜਾਂਦਾ ਹੈ। ਪਰ ਇਹ ਤੁਕ ਬਹੁਤ ਡੂੰਘੇ ਅਰਥ ਲੁਕੋਈ ਬੈਠੀ ਹੈ। 

ਹਰਿ ਨਾਮੁ ਗਿਆਨ ਦਾ ਉਹ ਖਜਾਨਾ ਹੁੰਦਾ ਹੈ ਜਿਹੜਾ ਸਾਨੂੰ ਅਗਿਆਨਤਾ ਦੀ ਨੀਂਦ 'ਚੋ ਜਗਾ ਕੇ ਫਿਰ ਤੋਂ ਸਾਡੇ ਗੁਣਾਂ ਨੂੰ ਹਰਾ ਕਰ ਦਿੰਦਾ ਹੈ। ਇਹ ਗਿਆਨ ਦਾ ਖਜਾਨਾ ਸਾਨੂੰ ਗੁਰ ਜਾਂ ਕਹਿ ਲਵੋ ਸਤਿਗੁਰ ਤੋਂ ਮਿਲਦਾ ਹੈ, ਅਤੇ ਗੁਰਬਾਣੀ ਦਾ ਗੁਰ ਹੈ ਵਿਚਾਰ (ਵਿਵੇਕ)। 

ਵਿਵੇਕ ਜਾਂ ਸਤਿ ਸੰਤੋਖ ਦੀ ਜੋ ਵਿਚਾਰ ਹੈ ਉਸਤੋਂ ਜਿਹੜਾ ਗਿਆਨ ਇਕੱਠਾ ਹੁੰਦਾ ਹੈ ਉਹ ਤੱਤ ਗਿਆਨ ਹੈ ਅਤੇ ਉਹ ਸੋਚ ਜਾਂ ਕਾਲ ਦੇ ਅਧੀਨ ਨਹੀਂ ਆਉਂਦਾ, ਭਾਵ ਕਿ ਉਹ ਅਕਾਲ ਹੈ। ਵੈਸੇ ਵਿਚਾਰ ਕਰਨਾ ਹੀ ਸੋਚ (ਜੀਅ) ਦੇ ਵੱਸ ਦੀ ਗੱਲ ਨਹੀਂ ਹੈ। 

ਹੁਣ ਇਹ ਤੱਤ ਗਿਆਨ ਜਿਥੇ ਇਕੱਠਾ ਹੁੰਦਾ ਹੈ ਓਥੇ ਪੁਰਾਣਾ ਸੰਸਾਰਿਕ ਗਿਆਨ ਨਹੀਂ ਟਿਕ ਸਕਦਾ। ਇਸ ਲਈ ਤੱਤ ਗਿਆਨ ਪਹਿਲਾਂ ਵਾਲੀ ਅਕਲ ਨੂੰ ਭੰਨਦਾ ਹੈ ਅਤੇ ਬੁਧਿ ਨੂੰ ਘੜ ਕੇ ਨਵੀ ਬੁਧਿ, ਗੁਰਮੁਖੀ ਬੁਧਿ ਬਣਾ ਦਿੰਦਾ ਹੈ। ਇਸਨੂੰ ਹੀ ਚੰਡੀ ਕਹਿੰਦੇ ਹਨ ਕਿਉਂਕਿ ਇਹ ਬੁਧਿ ਤੱਤ ਗਿਆਨ ਨਾਲ ਚੰਡੀ ਹੁੰਦੀ ਹੈ ਅਤੇ ਕਿਸੇ ਤੋਂ ਵੀ ਹਰਦੀ ਅਤੇ ਡਰਦੀ ਨਹੀਂ। 

ਇਹ ਭੰਨਣ ਘੜਣ ਸਮਰਥ ਇੱਕ ਗੁਣ ਹੈ ਜੋ ਤੱਤ ਗਿਆਨ ਦਾ ਹੈ। ਸਾਰ ਗਿਆਨ ਜਾਂ ਤੱਤ ਗਿਆਨ ਦਾ ਇਹ ਗੁਣ ਸੰਸਾਰਿਕ ਬੁਧਿ ਨੂੰ ਭੰਨ ਕੇ ਘੜ ਕੇ ਗੁਰਮੁਖੀ ਬੁਧਿ ਬਣਾ ਦਿੰਦਾ ਹੈ। 


------------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...