26 December, 2018

ਅਸਲੀ ਦਾਨ। Real Donation.

Logical Reasoning, GurParsad, Gurmat, SatGur

ਅਸਲੀ ਦਾਨ। Real Donation.


ਗੁਰ ਕੀ ਸੇਵਾ ਸਬਦੁ ਵੀਚਾਰੁ।।

ਸਾਰੀ ਗੁਰਬਾਣੀ ਹੀ ਸਤਿਗੁਰ ਤੋਂ ਮਿਲਿਆ ਪ੍ਰਸਾਦਿ ਭਾਵ ਸਤਿਗੁਰ ਦਾ ਗਿਆਨ ਜਾਂ ਕਹਿ ਲਵੋ ਸਤਿਗੁਰ ਦੀ ਸਿਖਿਆ ਹੀ ਹੈ। ਸਤਿਗੁਰ ਤੋਂ ਜੋ ਵੀ ਸਿਖਿਆ ਉਸਨੂੰ ਅੱਗੇ ਦੇਣਾ ਹੀ ਅਸਲੀ ਦਾਨ ਹੈ। 

ਗੁਰਬਾਣੀ ਨੂੰ ਜੇ ਅਸਲੀ ਮੱਥਾ ਟੇਕਣਾ ਤਾਂ ਸਿਰ ਧਰਤੀ 'ਚ ਮਾਰਨ ਦਾ ਕੋਈ ਫਾਇਦਾ ਨਹੀ ਨਾ ਹੀ ਇਕੱਲਾ ਪੜ੍ਹਨ ਦਾ, ਸਾਰੀ ਗੁਰਬਾਣੀ ਨੂੰ ਪੜ੍ਹ ਕੇ ਵਿਚਾਰੋ, ਖੋਜ ਕਰੋ, ਫਿਰ ਆਪ ਹੀ ਸਭ ਕੁਝ ਪਤਾ ਲੱਗ ਜਾਂਦਾ। ਜੋ ਪਤਾ ਲਗਦਾ ਉਸਨੂੰ ਫਿਰ ਦੂਜੇ ਨੂੰ ਦੱਸਣਾ ਹੀ ਅਸਲੀ ਦਾਨ ਹੁੰਦਾ। 

ਪੈਸੇ ਜਾਂ ਸੰਸਾਰਿਕ ਪਸਤੂਆ ਦੇਣਾ ਤਾਂ ਮਦਦ ਕਰਨਾ ਹੁੰਦਾ ਦਾਨ ਨਹੀਂ। 

ਕਬੀਰ ਮੇਰਾ ਮੁਝ ਮਹਿ ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ ॥ 
ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ ॥203॥

ਜਦੋ ਸਾਡਾ ਆਪਣਾ ਕੁਝ ਹੈ ਹੀ ਨਹੀਂ ਸਾਰਾ ਕੁਝ ਤਾਂ ਕਰਤੇ ਦਾ (ਪ੍ਰਭ ਦਾ) ਵਰਤ ਰਹੇ ਹਨ। ਉਸਤੋਂ ਮੰਗਿਆ ਹੀ ਖਾ ਪੀ ਅਤੇ ਪਹਿਨ ਰਹੇ ਹਾਂ, ਫਿਰ ਮੰਗਵੀਂ ਚੀਜ ਨੂੰ ਅੱਗੇ ਦੇਣਾ ਤਾਂ ਕੋਈ ਦਾਨ ਨਾ ਹੋਇਆ। ਅਸੀਂ ਸਾਰੇ ਉਸਦੇ ਹਾਂ। ਮੈ ਉਸਦੀ ਇਕ ਧਿਰ ਉਸਦੀ ਦਿੱਤੀ ਹੋਈ ਚੀਜ ਉਸਦੀ ਹੀ ਕਿਸੇ ਦੂਜੀ ਧਿਰ ਨੂੰ ਦੇ ਦੇਵਾ ਤਾਂ ਇਹ ਇਕ ਕਿਸਮ ਦੀ ਮਦਦ ਹੀ ਹੈ ਜੋ ਪ੍ਰਭ ਦੀ ਆਗਿਆ ਨਾਲ ਹੀ ਹੋ ਰਹੀ ਹੈ। 

ਭੀਖ ਵਿਚ ਮਿਲੀ ਚੀਜ ਨੂੰ ਦੇਣਾ ਦਾਨ ਨਹੀਂ ਅਖਵਾਉਂਦਾ। ਸਾਡੀ ਕਮਾਈ ਸਤਿਗੁਰ ਤੋਂ ਮਿਲੀ ਸਿਖਿਆ ਹੀ ਹੁੰਦੀ ਹੈ। ਉਸਨੂੰ ਅੱਗੇ ਦੇਣਾ ਹੀ ਅਸਲ ਦਾਨ ਹੈ। 

ਕਿਸੇ ਨੂੰ ਨਹੀਂ ਹਜ਼ਮ ਤਾਂ ਨਾ ਸਹੀ ਪਰ ਸੱਚ ਤਾਂ ਸੱਚ ਹੀ ਹੈ। 

------------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...