09 December, 2018

ਅਸਲ ਵਿਚ ਸਿਮਰਨ ਕੀ ਹੁੰਦਾ ਹੈ ? What is Simran actually?

Logical Reasoning, GurParsad, Gurmat, SatGur


ਅਸਲ ਵਿਚ ਸਿਮਰਨ ਕੀ ਹੁੰਦਾ ਹੈ ? What is Simran actually?


ਗੁਰਬਾਣੀ ਵਿਚ ਦੱਸੇ ਗਏ ਅਤੇ ਅਸਲ ਵਿਚ ਸਿਮਰਨ ਦਾ ਮਤਲਬ ਹੁੰਦਾ ਹੈ ਕਿਸੇ ਭੁੱਲੀ ਹੋਈ ਚੀਜ ਜਾਂ ਗੱਲ ਦਾ ਦੋਬਾਰਾ ਯਾਦ ਆ ਜਾਣਾ ਜਾਂ ਬੇਧਿਆਨੀ ਕਿਸੇ ਗੱਲ ਨੂੰ ਵਿਚਾਰ ਕੇ ਧਿਆਨ ਵਿਚ ਲਿਆਉਣਾ 

ਅਸਲ ਵਿਚ ਸਾਡਾ ਸਾਰਿਆਂ ਦਾ ਜੋ ਮੂਲ ਹੈ, ਜੋ ਸਾਡਾ ਅਸਲ ਹੈ, ਉਹ ਇਕ ਹੀ ਹੈ। ਜਿਵੇ ਸੋਨਾ ਇਕ ਹੀ ਹੁੰਦਾ ਹੈ ਅਤੇ ਉਸਦੇ ਵੱਖ ਵੱਖ ਗਹਿਣੇ ਬਣ ਜਾਂਦੇ ਹਨ, ਅਤੇ ਜੇਕਰ ਗਹਿਣਿਆਂ ਨੂੰ ਢਾਲ ਦਿੱਤਾ ਜਾਵੇ ਉਹ ਫਿਰ ਤੋਂ ਸੋਨਾ ਹੀ ਰਹਿ ਜਾਂਦਾ ਹੈ। ਇਹੀ ਭਰਮ ਹੈ। ਬਸ ਭਰਮ ਕਰਕੇ ਟੁਕੜੇ ਟੁਕੜੇ ਹੋਏ ਮਹਿਸੂਸ ਕਰਦੇ ਹਾਂ। ਸਾਡਾ ਜਨਮ ਹੀ ਭਰਮ ਕਰਕੇ ਹੋਇਆ ਹੈ। 

ਜਿਸ ਦਿਨ ਸਾਨੂੰ ਸਾਡੇ ਮੂਲ ਦਾ ਪਤਾ ਲੱਗ ਗਿਆ, ਉਸਦਾ ਗਿਆਨ ਹੋ ਗਿਆ ਤਾਂ ਸਾਡਾ ਭਰਮ ਚੱਕਿਆ ਜਾਣਾ ਤੇ ਇਹ ਜਨਮ ਮਰਨ ਦਾ ਚੱਕਰ ਖਤਮ ਹੋ ਜਾਣਾ। ਬਸ ਸਾਨੂੰ ਸਾਡੇ ਮੂਲ ਬਾਰੇ ਦੋਬਾਰਾ ਯਾਦ ਆ ਜਾਣਾ ਹੀ ਸਿਮਰਨ ਹੁੰਦਾ ਹੈ। ਜੋ ਅਸਲੀ ਸਿਮਰਨ ਹੈ। ਮਾਲਾ ਲੈ ਕੇ ਵਾਹਿਗੁਰੂ ਵਾਹਿਗੁਰੂ ਜਾਂ ਰਾਮ ਰਾਮ ਕਰਨਾ ਸਿਮਰਨ ਨਹੀਂ ਹੁੰਦਾ। ਇਹ ਤਾਂ ਅਗਿਆਨੀਆਂ ਦਾ ਤੇ ਪਾਖੰਡੀਆਂ ਦਾ ਨਕਲੀ ਸਿਮਰਨ ਬਣਾਇਆ ਹੋਇਆ ਹੈ ।

ਸਾਨੂੰ ਸਾਡੇ ਮੂਲ ਦਾ ਗਿਆਨ ਸਤਿਗੁਰ ਦੀ ਸਿਖਿਆ ਤੋਂ ਮਿਲਣਾ । ਸਤਿਗੁਰ ਦੀ ਅਕਲ ਹੀ ਗੁਰਮਤਿ ਹੁੰਦੀ ਅਤੇ ਇਸ ਅਕਲ ਨੂੰ ਸਿੱਖਣ ਵਾਲਾ ਹੀ ਅਸਲੀ ਸਿੱਖ ਹੈ ।

------------


ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...