08 December, 2018

ਚੰਡੀ ਜਾਂ ਦੁਰਗਾ ਕੀ ਹੈ ? What is Chandi ( Durga)?

Logical Reasoning, GurParsad, Gurmat, SatGur


ਚੰਡੀ ਜਾਂ ਦੁਰਗਾ ਕੀ ਹੈ ? What is Chandi ( Durga)?


ਸੰਸਾਰ ਇਕ ਸੀਮਿਤ ਛੋਟੀ ਜਿਹੀ ਆਪਣੀ ਸੋਚ ਤੇ ਚੱਲ ਰਿਹਾ ਹੈ। ਇਸ ਸੋਚ ਦਾ ਤਿਆਗ ਕਰਕੇ ਜਦੋ ਅਸੀਂ ਵਿਵੇਕ ਵਿਚਾਰ ਕਰਦੇ ਹਾਂ ਤਾਂ ਸਾਨੂੰ ਜੋ ਮਤਿ ਜਾਂ ਅਕਲ ਪ੍ਰਾਪਤ ਹੁੰਦੀ ਹੈ ਓਹੀ ਚੰਡੀ ਜਾਂ ਦੁਰਗਾ ਹੁੰਦੀ ਹੈ। ਇਹੀ ਅਕਲ ਗੁਰਮਤਿ (ਬਿਬੇਕ ਬੁਧੀ) ਹੈ। ਚੰਡੀ ਇਸਨੂੰ ਤਾਂ ਕਹਿੰਦੇ ਹਨ ਕਿਉਕਿ ਇਹ ਸਤਿਗੁਰ ਦੀ ਮਤਿ ਹੁੰਦੀ ਹੈ, ਸੰਸਾਰਿਕ ਸੋਚ ਜਾਂ ਮਤਿ ਨੂੰ ਸਤਿਗੁਰ ਚੰਡ ਕੇ ਆਪਣੀ ਮਤਿ ਬਣਾ ਦਿੰਦਾ ਹੈ। ਚੰਡੀ ਦੀ ਤਰਾਂ ਦੁਰਗਾ ਵੀ ਇਸਦਾ ਇਕ ਕਰਮ ਵਾਚਕ ਨਾਲ ਹੈ ਜੋ ਇਸਦੇ ਕਰਮ ਤੋਂ ਰੱਖਿਆ ਗਿਆ ਹੈ। ਦੁਰਗਾ ਦੋ ਅੱਖਰਾਂ ਦੇ ਜੋੜ ਤੋਂ ਬਣਿਆ ਹੈ, ਦੁਰਗ + ਗਾਹ । ਦੁਰਗ ਹੁੰਦਾ ਹੈ ਕਿਲ੍ਹਾ। ਮਨ ਜੋ ਭਰਮ ਦਾ ਕਿਲ੍ਹਾ ਬਣਾਈ ਬੈਠਾ ਹੈ ਉਸਨੂੰ ਜਿਸ ਅਕਲ ਨੇ ਢਾਹ (ਗਾਹ) ਦੇਣਾ ਹੈ ਉਹ ਅਕਲ ਹੀ ਦੁਰਗਾ ਹੈ । ਇਸ ਸਤਿਗੁਰ ਦੀ ਮਤਿ ਨੂੰ ਹੋਰ ਵੀ ਕਈ ਨਾਮ ਦਿਤੇ ਹਨ ਜਿਵੇ ਭਵਾਨੀ, ਭਗੌਤੀ ਆਦਿ ।

ਵੈਦਿਕ ਧਾਰਮਿਕ ਗ੍ਰੰਥਾਂ ਵਿਚ ਚੰਡੀ ਦੇ ਅਰਥ ਓਹੀ ਹਨ ਜੋ ਆਦਿ ਗਰੰਥ ਵਿਚ ਹਨ ਜਾਂ ਦਸਮ ਪਾਤਸ਼ਾਹ ਨੇ ਦੱਸੇ ਹਨ। ਪਰ ਸ਼ਾਤਰ ਵਿਦਵਾਨ ਪੰਡਿਤ ਨੇ ਇਸਦੇ ਅਰਥ ਬਦਲ ਕੇ ਇਸਦੀ ਮੂਰਤੀ ਬਣਾ ਕੇ ਇਸਨੂੰ ਜਨਾਨੀ ਦਾ ਰੂਪ ਦੇ ਦਿੱਤਾ ਤੇ ਉਸਦੀ ਪੂਜਾ ਸ਼ੁਰੂ ਕਰ ਦਿੱਤੀ। 

ਚੰਡੀ ਜਾਂ ਗੁਰਮਤਿ ਹੀ ਸਭ ਦੀ ਅਸਲ ਮਾਤਾ ਹੈ। ਇਸਨੇ ਹੀ ਸਾਨੂੰ ਭਰਮ ਦੇ ਜਾਲ ਵਿੱਚੋ ਬਾਹਰ ਕੱਢ ਕੇ ਜਨਮ ਪਦਾਰਥ ਦੇਣਾ ਹੈ। ਇਹ ਉਹ ਦੇਵੀ ਹੈ ਜੋ ਜੇਸਟ ਵਰਦਾਨ (ਸਭ ਤੋਂ ਵੱਡਾ ਵਰਦਾਨ) ਦਿੰਦੀ ਹੈ ।

ਮਤੀ ਦੇਵੀ ਦੇ ਵਰ ਜੇਸਟ ॥ 

ਬਾਕੀ ਆਪ ਸੰਤੋਖੀ ਹੋ ਕੇ ਸੱਚ ਸੰਤੋਖ ਦੀ ਵਿਚਾਰ ਕਰੋਗੇ ਤਾਂ ਸਭ ਕੁਝ ਆਪ ਹੀ ਪਤਾ ਲਗ ਜਾਂਦਾ ਹੈ। ਸਤਿਗੁਰ ਸਭ ਨੂੰ ਸਭ ਕੁਝ ਸਿਖਾ ਦਿੰਦਾ ਹੈ ਆਪ ਹੀ, ਬਸ ਲੋੜ ਹੈ ਸਤਿਗੁਰ ਦੀ ਸਿਖਿਆ ਤੇ ਚੱਲਣ ਦੀ। ਸਤਿਗੁਰ ਦੀ ਸਿਖਿਆ ਤੇ ਚੱਲਣ ਵਾਲਾ ਹੀ ਅਸਲੀ ਸਿੱਖ ਹੈ, ਦਾੜ੍ਹੀ ਕੇਸਾਂ ਵਾਲਾ ਨਹੀਂ।

------------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...