25 December, 2018

ਅਸਲੀ ਖਾਲਸਾ ਕੌਣ? Who is real Khalsa?

Logical Reasoning, GurParsad, Gurmat, SatGur

ਅਸਲੀ ਖਾਲਸਾ ਕੌਣ? Who is real Khalsa?


ਖਾਲਸਾ ਉਹ ਨਹੀਂ ਜੋ ਵੱਡੀ ਸਾਰੀ ਟੋਕਰੇ ਜਿੰਡੀ ਪੱਗ ਬੰਨੀ ਫਿਰਦਾ ਹੋਵੇ ਉਸ ਉੱਤੇ 5-7 ਲੋਹੇ ਦੇ ਕੜੇ ਲਗਾਈ। ਨਹੀਂ ਜੀ ਸ਼ਾਇਦ ਅਸੀਂ ਸਮਝਣ ਵਿਚ ਗਲਤੀ ਕਰਗੇ ਉਹ ਤਾਂ ਸਿਰਫ ਉਸ ਸਮੇ dress ਸੀ ਫੌਜ ਦੀ। ਅੱਜ ਕੱਲ ਅਸੀਂ ਉਹ dress ਤਾਂ ਰੱਖਲੀ ਪਰ ਖਾਲਸੇ ਦਾ ਅਸਲੀ ਕੰਮ ਭੁੱਲ ਗਏ, ਜਾਂ ਸ਼ਾਇਦ ਉਹ ਕਰਨਾ ਔਖਾ ਹੈ ਤਾਂ ਭੁਲਾਤਾ। 

ਅਸਲੀ ਖਾਲਸਾ ਜਾਂ ਕਹਿ ਲਵੋ ਖਾਲਸੇ ਦਾ ਅਸਲ ਕੰਮ ਤਾਂ ਸੱਚ ਦਾ ਪ੍ਰਚਾਰ ਕਰਨਾ ਤੇ ਸੱਚ ਨੂੰ ਅੱਗੇ ਲੈਕੇ ਆਉਣਾ ਹੈ। ਇਹ ਖਾਲਸੇ ਦੀ ਜੁੰਮੇਬਾਰੀ ਬਣਦੀ ਹੈ ਕਿ ਉਹ ਚੁੱਪ ਨਾ ਬੈਠੇ ਅਤੇ ਝੂਠ ਦਾ ਵਿਰੋਧ ਕਰਕੇ ਦੂਜਿਆਂ ਨੂੰ ਸੱਚ ਦੱਸੇ। ਫਿਰ ਭਾਵੇ ਉਸਦੇ ਜਿੰਨੇ ਦੁਸ਼ਮਣ ਬਣਦੇ ਬਣੀ ਜਾਣ, ਲੜਾਈ ਲੜਨੀ ਪੈਂਦੀ ਹੈ ਉਹ ਵੀ ਲੜੇ ਸਿਰਫ defence ਖਾਤਰ, ਕਿਸੇ ਉੱਤੇ ਕਬਜਾ ਕਰਨ ਖਾਤਰ ਨਹੀਂ।

ਖਾਲਸੇ ਅੰਦਰ ਚੰਡੀ ਦਾ ਪ੍ਰਵੇਸ਼ ਹੁੰਦਾ ਹੈ, ਉਸ ਅੰਦਰ ਚੰਡੀ ਪ੍ਰਗਟ ਹੋਈ ਹੁੰਦੀ ਹੈ। ਚੰਡੀ ਉਹ ਬੁਧਿ ਨੂੰ ਕਹਿੰਦੇ ਹਨ ਜੋ ਸਤਿਗੁਰ ਦੀ ਸਿਖਿਆ ਨਾਲ ਚੰਡੀ ਹੋਵੇ। 

ਚੰਡੀ ਦਾ ਅਸਲੀ ਅਰਥ ਜਾਂ ਕਹਿ ਲਵੋ ਅਸਲੀ ਰਿਭਾਸ਼ਾ ਗੋਬਿੰਦ ਸਿੰਘ ਜੀ ਨੇ ਦਿੱਤੀ ਹੋਈ ਹੈ। ਓਹ ਚੰਡੀ ਬਾਰੇ ਲਿਖਦੇ ਨੇ  

ਪ੍ਰਮੁਦ ਕਰਨ ਸਭ ਭੈ ਹਰਨ ਨਾਮ ਚੰਡਕਾ ਜਾਸ॥

ਉਹ ਜੋ ਗਿਆਨ ਵਧਾ ਦੇਵੇ ਅਤੇ ਸਾਰੇ ਡਰ ਚੱਕ ਦੇਵੇ ਚੰਡੀ ਉਹ ਸਮਝ ਜਾਂ ਬੁਧਿ ਹੁੰਦੀ ਹੈ। ਅਜਿਹੀ ਬੁਧਿ ਅਸਲ ਖਾਲਸੇ ਅੰਦਰ ਹੁੰਦੀ ਹੈ। ਅਜਿਹੀ ਬੁਧਿ ਹੀ ਸੱਚ ਦਾ ਅਸਲ ਪ੍ਰਚਾਰ ਕਰ ਸਕਦੀ ਹੈ। 

ਇਹ ਬੁਧਿ ਸੱਚ ਦੀ ਵਿਚਾਰ ਕਰਨ ਤੋਂ ਬਾਅਦ ਮਿਲਦੀ ਹੈ ਅਤੇ ਉਹ ਸੱਚ ਦੀ ਵਿਚਾਰ ਜਾਂ ਤਾਂ ਆਪ ਕਰ ਲਵੋ ਜਾਂ ਸਾਰੀ ਗੁਰਬਾਣੀ ਦੇ ਰੂਪ ਵਿਚ ਸਾਨੂ ਪਹਿਲਾਂ ਹੀ ਕਰਕੇ ਦੇ ਦਿੱਤੀ। ਲੋੜ ਹੈ ਵਿਚਾਰਕੇ ਪੜ੍ਹਨ ਦੀ ਅਤੇ ਉਸਤੋਂ ਸਿੱਖਣ ਦੀ। ਨਾ ਕਿ ਝੂਠੇ ਮੱਥੇ ਟੇਕਣ ਦੀ ਅਤੇ ਸਿਰ ਤੇ ਚੁੱਕੀ ਫਿਰਨ ਦੀ। 

------------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...