23 November, 2018

ਵਾਹਿਗੁਰੂ ਕੀ ਹੈ? What is Waheguru?

Logical Reasoning, GurParsad, Gurmat, SatGur


ਵਾਹਿਗੁਰੂ ਕੀ ਹੈ? What is Waheguru?

ਵਾਹਿਗੁਰੂ ਕੀ ਹੈ? What is Waheguru?


ਜੇਕਰ ਇਸ ਤਰਾਂ ਕਹੀਏ ਕਿ ਜਿਸ ਕਾਰ (ਗੱਡੀ) ਦਾ ਪਹਿਲਾਂ ਜਿਕਰ ਕੀਤਾ ਸੀ ਉਹ ਕਿੰਨੀ ਸੋਹਣੀ ਹੈ, ਵਾਹ ਵਾਹ ਕਿਆ ਕਾਰ ਹੈ ਯਾਰ! ਤਾਂ ਪੜ੍ਹਨ ਵਾਲਾ ਇਸ ਸੋਚ ਵਿਚ ਪੈ ਜਾਵੇਗਾ ਕਿ ਪਹਿਲਾਂ ਕਿਸ ਕਾਰ ਦਾ ਜਿਕਰ ਕੀਤਾ ਗਿਆ ਹੈ ਜਿਸਦੀ ਇਹ ਤਰੀਫ ਹੋ ਰਹੀ ਹੈ? ਜੇਕਰ ਐਵੇ ਸੋਚੇਗਾ ਤਾਂ ਪੜ੍ਹਨ ਵਾਲਾ ਸਮਝਦਾਰ ਹੈ, ਬਿਵੇਕ ਵਾਲਾ ਹੈ। ਪਰ ਜੇਕਰ ਐਵੇ ਨਹੀਂ ਸੋਚਦਾ ਕੇਵਲ ਹਾਂ ਵਿਚ ਹਾਂ ਮਿਲਾ ਕੇ ਐਵੇ ਹੀ ਝੂਠੀ ਤਰੀਫ ਮੰਨ ਲੈਂਦਾ ਹੈ ਤਾਂ ਫਿਰ ਉਹ ਮੂਰਖ ਹੈ। ਇਸ ਤਰਾਂ ਦਾ ਮੂਰਖ ਜਿਸ ਤਰਾਂ ਦੇ ਅੱਜ ਕੱਲ ਦੇ ਸਿੱਖ ਬਣ ਗਏ ਹਨ ਜੋ ਬਿਨਾਂ ਗੁਰੂ ਨੂੰ ਸਮਝੇ ਅਤੇ ਦਿਖੇ ਬਿਨਾਂ ਹੀ ਵਾਹਿਗੁਰੂ ਵਾਹਿਗੁਰੂ ਕਹਿ ਕਹਿ ਕੇ ਗੁਰੂ ਦੀ ਝੂਠੀ ਤਰੀਫ ਕਰਦੇ ਰਹਿੰਦੇ ਹਨ।

ਬਾਬਾ ਨਾਨਕ ਜਾਂ ਹੋਰ ਦਸ ਮਹਾਨ ਸ਼ਖਸ਼ੀਅਤਾਂ ਗੁਰੂ ਨਹੀਂ ਹਨ ਗੁਰੂ ਤਾਂ ਇਕੋ ਹੀ ਹੈ ਜੋ ਅੱਜ ਵੀ ਸਾਰੀ ਕਾਇਨਾਤ ਚਲਾ ਰਿਹਾ ਹੈ ਅਤੇ ਜੋ ਸੰਸਾਰ ਦੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਇਕ ਹੀ ਰਹੂਗਾ।

ਆਦਿ ਅੰਤ ਏਕੇ ਅਵਤਾਰਾ, ਸੋਈ ਗੁਰੂ ਸਮਝਿਯਹੁ ਹਮਾਰਾ॥

ਵਾਹਿਗੁਰੂ ਸ਼ਬਦ ਸਾਡੇ ਗੁਰੂ ਦੀ ਹੀ ਤਰੀਫ ਹੈ। ਸਾਡੇ ਗੁਰੂ ਨੂੰ ਬਿਨਾ ਜਾਣੇ ਉਸਦੀ ਤਰੀਫ ਕਰਨਾ ਉਸਨੂੰ ਫੁੱਦੂ ਬਣਾਉਣਾ ਹੈ ਅਤੇ ਅਸੀਂ ਸਾਰੇ ਹੀ ਸਾਡੇ ਗੁਰੂ ਨੂੰ ਫੁੱਦੂ ਬਣਾ ਰਹੇ ਹਾਂ। ਪਰ ਜਦੋ ਉਸ ਗੁਰੂ ਨੂੰ ਜਾਣ ਲਿਆ ਜਾਂ ਸਮਝ ਲਿਆ ਤਾਂ ਫਿਰ ਆਪ ਹੀ ਸਾਡੇ ਮੂੰਹ ਵਿੱਚੋ ਉਸ ਲਈ ਵਾਹ ਨਿਕਲ ਜਾਣੀ, ਮੂੰਹ ਵਿੱਚੋ ਨਹੀਂ ਤਾਂ ਸਾਡਾ ਅੰਦਰ ਤਾਂ ਉਸਦੀ ਵਾਹ ਵਾਹ ਕਰਦਾ ਹੀ ਰਹੇਗਾ। ਇਹੀ ਸਾਡੇ ਗੁਰੂ ਦੀ ਖਾਸੀਅਤ ਹੈ ਅਤੇ ਅਸਲੀ ਤਰੀਫ।


------------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...