18 November, 2018

ਗੁਰਬਾਣੀ ਦਾ ਅਸਲੀ ਸਤਿਕਾਰ ਕਿਵੇਂ ਹੁੰਦਾ? How would Gurbani have a real respect?

Logical Reasoning, GurParsad, Gurmat, SatGurਗੁਰਬਾਣੀ ਦਾ ਅਸਲੀ ਸਤਿਕਾਰ ਕਿਵੇਂ ਹੁੰਦਾ? How would Gurbani have a real respect?

ਗੁਰਬਾਣੀ ਦਾ ਅਸਲੀ ਸਤਿਕਾਰ ਕਿਵੇਂ ਹੁੰਦਾ? How would Gurbani have a real respect?


ਲਿਖਤ ਦਾ ਸਤਿਕਾਰ ਪੜ੍ਹਨ ਨਾਲ ਹੁੰਦਾ ਹੈ। ਪੜ੍ਹ ਕੇ ਉਸ ਤੋਂ ਕੁਝ ਸਿੱਖ ਲੈਣਾ ਅਤੇ ਉਸਤੇ ਅਮਲ ਕਰਨਾ ਹੀ ਅਸਲੀ ਸਤਿਕਾਰ ਹੁੰਦਾ ਹੈ, ਨਾ ਕਿ ਸਿਰ ਤੇ ਚੱਕੀ ਫਿਰੀ ਜਾਓ ਟੱਲੀਆਂ ਵਜਾਉਂਦੇ ਅਤੇ ਪਾਣੀ ਛਿੜਕ ਕੇ। ਇਹ ਤਾਂ ਕੋਈ ਸਤਿਕਾਰ ਨਾ ਹੋਇਆ। ਕਿਸੇ ਵਿਵੇਕੀ ਨੂੰ ਹੀ ਇਹ ਗੱਲ ਸਮਝ ਵਿਚ ਆਵੇਗੀ ਅਤੇ ਬਾਕੀ ਅੰਧ-ਵਿਸ਼ਵਾਸੀਆਂ ਦੇ ਤਾਂ ਸੂਲ ਵਾਂਗੂ ਚੁਭੁ ਇਹ ਸੱਚ। 

ਅਸੀਂ ਮੱਥਾ ਕਿਉ ਟੇਕਦੇ ਹਾਂ? ਮੱਥਾ ਟੇਕਣਾ ਤਾਂ ਕੋਈ ਸਤਿਕਾਰ ਨਾ ਹੋਇਆ। ਜੇਕਰ ਟੇਕਣਾ ਹੀ ਹੈ ਤਾਂ ਗੁਰਬਾਣੀ ਨੂੰ ਪੜ੍ਹ ਕੇ ਆਪਣੇ ਹੰਕਾਰ ਨੂੰ ਤੋੜੋ। ਮਨ ਜੋ ਆਕੀ ਹੋਇਆ ਖੜਾ ਮਨਮਰਜੀਆਂ ਕਰ ਰਿਹਾ, ਉਸਦਾ ਸਿਰ ਝੁਕਾਓ ਜੇ ਝੁਕਾਉਣਾ। ਇਹੀ ਅਸਲੀ ਮੱਥਾ ਟੇਕਣਾ ਹੁੰਦਾ ਹੈ। ਧਰਤੀ ਵਿੱਚ ਸਿਰ ਮਾਰ ਕੇ ਐਵੇ ਪਖੰਡ ਜਿਹੇ ਦਾ ਮੱਥਾ ਟੇਕਣ ਦਾ ਕੀ ਫਾਇਦਾ। ਇਸ ਗੱਲ ਬਾਰੇ ਤਾਂ ਗੁਰਬਾਣੀ ਆਪ ਹੀ ਮਨਾ ਕਰ ਰਹੀ ਕਿ

ਸਰ ਨਿਵਾਇ ਕਿਆ ਥੀਐ ਜਾ ਜੀਅ ਕੁਸੁਧੇ ਜਾਇ।।

ਮਨੁੱਖਾ ਜਨਮ ਲੈਣ ਦਾ ਅਸਲ ਮਕਸਦ ਤਾਂ ਆਪਣੇ ਆਪ ਨੂੰ ਪਛਾਣ ਕੇ ਆਪਣੇ ਮੂਲ ਵਿਚ ਮਿਲਣਾ ਹੈ ਆਪਣੇ ਪ੍ਰਭ ਨਾਲ, ਜਿਸਦਾ ਉਪਦੇਸ਼ ਦੇ ਰਹੀ ਹੈ ਗੁਰਬਾਣੀ। ਇਸਤੋਂ ਬਿਨ੍ਹਾਂ ਹੋਰ ਸਾਰੇ ਕੰਮ ਪੁੱਠੇ ਹਨ, ਕੁਸੁਧੇ ਹਨ। ਇਹੀ ਇਸ ਤੁਕ ਦਾ ਅਰਥ ਹੈ ਕਿ ਫਿਰ ਸਿਰ ਝੁਕਾ ਕੇ ਮੱਥਾ ਟੇਕਣ ਦਾ ਕੀ ਫਾਇਦਾ ਜਦੋ ਸਿਧੇ ਪਾਸੇ ਤਾਂ ਜਾਣਾ ਨਹੀਂ ਜਿਧਰ ਨੂੰ ਗੁਰਬਾਣੀ ਕਹਿ ਰਹੀ, ਮਨ ਤਾਂ ਪੈਸੇ ਪਿਛੇ ਜਾਂ ਸੰਸਾਰਿਕ ਵਡਿਆਈ ਦੇ ਕੁਸੁਧੇ ਪਾਸੇ ਜਾ ਰਿਹਾ।

ਇਹ ਸਾਰਾ ਕੁਝ ਵਿਚਾਰਨ ਤੋਂ ਬਾਅਦ ਇਹ ਸਮਝ ਵਿਚ ਆਉਂਦਾ ਹੈ ਕਿ ਸਾਡਾ ਅਸਲੀ ਸਿਰ ਸਾਡਾ ਮਨ ਹੈ ਅਤੇ ਉਸਨੂੰ ਝੁਕਾਉਣਾ ਹੈ ਗੁਰਬਾਣੀ ਦੇ ਉਪਦੇਸ਼, ਉਸਦੀ ਸਿਖਿਆ ਮੂਹਰੇ। ਇਹੀ ਅਸਲੀ ਮੱਥਾ ਟੇਕਣਾ ਹੁੰਦਾ ਹੈ। 

ਇਸ ਤਰਾਂ ਸੰਸਾਰੀ ਮੱਥਾ ਟੇਕਣ ਜਾਂ ਸਿਰ ਤੇ ਚੱਕ ਕੇ ਝੂਠਾ ਜਿਹਾ ਸਤਿਕਾਰ ਕਰਨਾ ਤਾਂ ਕੋਈ ਧਰਮ ਦਾ ਕੰਮ ਨਾ ਹੋਇਆ। ਧਰਮ ਦਾ ਕੰਮ ਤਾਂ ਸੱਚ ਬਾਰੇ ਗਿਆਨ ਲੈਣਾ ਹੈ, ਸਾਡੇ ਅਸਲ ਬਾਰੇ, ਸਾਡੇ ਮੂਲ ਬਾਰੇ ਗਿਆਨ ਲੈਣਾ। ਜੋ ਕਿ ਸਤਿਗੁਰ ਤੋਂ ਮਿਲਦਾ ਹੈ। ਇਹੀ ਸਤਿਗੁਰ ਦੀ ਸੇਵਾ ਹੈ ਤੇ ਸਤਿਗੁਰ ਦੀ ਹੀ ਸੇਵਾ ਸਫਲ ਹੈ, ਬਾਕੀ ਹੋਰ ਦੀ ਤਾਂ ਸੇਵਾ ਵੀ ਨਾਕਾਰੀ ਗਈ ਹੈ।

ਇਹ ਅਸੀਂ ਕੀ ਕਰ ਰਹੇ ਹਾਂ, ਕਿਸ ਪੰਥ ਤੇ ਚਲ ਰਹੇ ਹਾਂ? ਕਿਸਨੇ ਕਿਹਾ ਸਾਨੂੰ ਅਜਿਹਾ ਕਰਨ ਨੂੰ? ਇਹ ਕਿਹੋ ਜਹੀਆਂ ਲੋਕ-ਰੀਤਾਂ ਅਪਣਾ ਲਈਆਂ ਹਨ ਅਸੀਂ? ਕਿਸਨੇ ਸਿਖਿਆ ਦਿਤੀ ਸਾਨੂੰ ਅਜਿਹਾ ਕਰਨ ਦੀ? ਇਹ ਕਿਵੇਂ ਦੇ ਸਿੱਖ ਬਣਗੇ ਅਸੀਂ? ਸਿੱਖ ਤਾਂ ਸਤਿਗੁਰ ਦਾ ਹੁੰਦਾ। ਉਹ ਤਾਂ ਕੇਵਲ ਤੇ ਕੇਵਲ ਸਤਿਗੁਰ ਤੋੰ ਸਿਖਿਆ ਲੈ ਸਕਦਾ, ਅਤੇ ਸਤਿਗੁਰ ਤਾਂ ਸੱਭ ਦੇ ਅੰਦਰ ਵੱਸਦਾ ਹੈ, ਬਸ ਲੋੜ ਹੈ ਵਿਚਾਰਨ ਦੀ। 

ਅਸਲ ਵਿਚ ਇਹ ਨਕਲੀ ਸਿੱਖੀ ਹੈ ਜੋ ਫੈਲਾਈ ਹੋਈ। ਗੁਰਬਾਣੀ ਜੋ ਸਤਿਗੁਰ ਦਾ ਹੀ ਗਿਆਨ ਹੈ (ਸਤਿਗੁਰ ਪ੍ਰਸਾਦਿ) ਤਾਂ ਕੁੱਝ ਹੋਰ ਹੀ ਕਹਿ ਰਹੀ ਹੈ ਜੋ ਆਪ ਪੜ੍ਹੇ ਤੇ ਪਤਾ ਲਗਦਾ ਹੈ ਅਤੇ ਅਸੀਂ ਕੁਝ ਹੋਰ ਹੀ ਕਰੀ ਜਾ ਰਹੇ ਹਾਂ। ਕਿਉ ਤੇ ਕਿਸਨੇ ਸਾਨੂੰ ਸਿਰਫ ਸੀਮਿਤ ਗੁਰਬਾਣੀ ਦਾ ਪਾਠ ਕਰਨ ਤੱਕ ਹੀ ਸਿੰਗੋਡ ਕੇ ਰੱਖ ਦਿੱਤਾ, ਦਸਮ ਪਾਤਸ਼ਾਹ ਨੇ ਤਾਂ ਕੋਈ ਨੀ ਕਿਹਾ ਅਜਿਹਾ ਕਰਨ ਨੂੰ, ਇਹ ਤਾਂ ਬਾਅਦ ਵਿਚ ਭਰਮ ਫੈਲਾਏ ਗਏ। ਕਿਉ ਅਜਿਹਾ ਕੀਤਾ ਗਿਆ? ਕੀ ਤਾਂ ਵੀ ਇਹ ਲੋਕ ਸਾਰੀ ਗੁਰਬਾਣੀ ਨਾ ਪੜ੍ਹ ਲੈਣ ਤੇ ਅਸਲੀ ਸਿਖਿਆ ਨਾ ਸਿੱਖ ਲੈਣ ਕਿਤੇ। ਇਹੀ ਕਾਰਨ ਹੋਇਆ ਫਿਰ ਤਾਂ। 

ਜਿਵੇਂ ਪਹਿਲਾਂ ਪੰਡਤ ਨੇ ਆਮ ਤੇ ਛੋਟੀਆਂ ਜਾਤਾਂ ਨੂੰ ਵੇਦ ਪੜ੍ਹਨ ਤੇ ਮੰਦਰ ਵਿੱਚ ਆਉਣ ਤੋਂ ਰੋਕਿਆ ਹੋਇਆ ਸੀ। ਇਹ ਤਾਂ ਫਿਰ ਭਾਰਤ ਦੇ ਇਤਿਹਾਸ ਵਿਚ ਹੁੰਦਾ ਹੀ ਆ ਰਿਹਾ ਹੈ। ਹੁਣ ਇਹ ਕੰਮ ਸੀ ਖੱਤਰੀਆਂ ਦੇ ਜੋ ਰਣਜੀਤ ਸਿੰਘ ਦੇ ਰਾਜ ਸਮੇਂ ਸਿੱਖ ਬਣਗੇ ਸੀ। ਜਾਂ ਫਿਰ ਪ੍ਰਿਥੀਚੰਦੀਆਂ ਦੀ ਸਿਖਿਆ ਤੇ ਚੱਲਣ ਵਾਲਿਆਂ ਨੇ ਅਜਿਹਾ ਕੀਤਾ ਜੋ ਅੱਜ ਵੀ ਅੰਮ੍ਰਿਤਸਰ ਤੋਂ ਅਜਿਹੀ ਹੀ ਸਿੱਖੀ ਫੈਲਾ ਰਹੇ ਹਨ, ਜਿਹਨਾਂ ਨੇ ਇਕ ਜੜ੍ਹ ਰੂਪ ਇਮਾਰਤ ਨੂੰ ਹਰਿਮੰਦਰ ਦਾ ਨਾਮ ਦੇ ਦਿੱਤਾ ਜਦੋ ਕਿ ਗੁਰਬਾਣੀ ਤਾਂ ਮਨੁੱਖਾ ਸਰੀਰ ਨੂੰ "ਹਰਿ ਕਾ ਮੰਦਿਰ" ਕਹਿ ਰਹੀ ਹੈ 
ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ॥
ਜਾਂ ਫਿਰ ਡੇਰੇ ਵਾਲਿਆਂ ਭੇਖੀ ਸੰਤਾਂ ਨੇ ਜਿਹਨਾਂ ਨੇ ਬਾਣਾਂ ਪਾ ਕੇ ਸਿੱਖੀ ਵਿੱਚ ਦਾਖਲ ਹੋ ਕੇ ਆਪਣੇ ਡੇਰੇ ਚਲਾਉਣੇ ਸੀ। ਇਹਨਾ ਸਾਰਿਆ ਨੇ ਆਮ ਲੋਕਾਂ ਨੂੰ ਪਖੰਡ ਤੇ ਅੰਧਵਿਸ਼ਵਾਸ ਦੀ ਸਿਖਿਆ ਦੇ ਕੇ ਕਿਸੇ ਹੋਰ ਹੀ ਰਸਤੇ ਉੱਤੇ ਤੋਰ ਦਿੱਤਾ।

ਕੋਈ ਸਾਧਾਰਨ ਜਿਹਾ ਆਮ ਆਦਮੀ ਕਦ ਸਾਰੀ ਗੁਰਬਾਣੀ ਧਿਆਨ ਨਾਲ ਵਿਚਾਰ ਕੇ ਪੜ੍ਹਦਾ ਹੈ? ਸਭ ਸਿੱਖ ਤਾਂ ਲੋਭੀ ਬਣਾ ਕੇ ਰੱਖ ਦਿੱਤੇ, ਕਿਸ ਕੋਲ ਐਨਾ ਸਮਾਂ ਕਿ ਕੋਈ ਗੁਰਬਾਣੀ ਦਾ ਅਧਿਐਨ ਕਰ ਸਕੇ? ਇਹ ਤਾਂ ਜੋ ਪੜ੍ਹ ਲਿਖ ਗਿਆ ਤੇ ਜਿਸ ਅੰਦਰ ਸੱਚ ਨੂੰ ਖੋਜਣ ਦੀ ਭੁੱਖ ਹੈ ਓਹੀ ਗੁਰਬਾਣੀ ਨੂੰ ਪੜ੍ਹਦਾ ਅਤੇ ਇਸਦਾ ਅਧਿਐਨ ਕਰਦਾ ਹੈ। ਫਿਰ ਅੱਖਾਂ ਖੁਲਦੀਆਂ ਕਿ ਇਹ ਤਾਂ ਸਾਰੀ ਖੇਡ ਹੀ ਪਲਟੀ ਪਈ ਹੈ। ਪੁਠਾ ਗੇੜਾ ਦਿੱਤਾ ਪਿਆ ਹੈ ਇਕ ਮਹਾਨ ਸਿਖਿਆ ਨੂੰ। ਫਿਰ ਉਸਨੂੰ ਸਮਝ ਨਹੀਂ ਆਉਂਦੀ ਕਿ ਇਹ ਸਾਰਾ ਜੱਗ ਅੰਨਾ ਹੋ ਕੇ ਪੁੱਠੇ ਰਸਤੇ ਤੇ ਕਿਉ ਤੁਰੀ ਜਾ ਰਿਹਾ। 

ਕੂੜ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕ ਭੇਦ ਨਾ ਪਾਇਓ।।

ਹੁਣ ਬਿੱਲੀ ਥੈਲੇ ਚੋ ਬਾਹਰ ਆਏ ਚੁੱਕੀ ਹੈ। ਹੁਣ ਸਤਿਗੁਰ ਦੀ ਸਿੱਖੀ ਨੂੰ ਵਧਣ ਤੋਂ ਕੋਈ ਨਹੀਂ ਰੋਕ ਸਕਦਾ। ਕੋਈ ਪਖੰਡ ਸੱਚ ਮੂਹਰੇ ਟਿਕ ਨਹੀਂ ਸਕਦਾ। ਅਸਲ ਗਿਆਨ ਜੋ ਸੱਚ ਦਾ ਉਹ ਤਾਂ ਹੁਣ ਬਾਹਰ ਆ ਹੀ ਜਾਣਾ। ਹੁਣ ਸਮਾਂ ਚੰਡੀ ਦਾ ਆਉਣਾ ਹੈ।

------------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...