Who are sikh? ਅਸਲ ਵਿੱਚ ਸਿੱਖ ਕੌਣ ਹੈ?
ਸਿੱਖ ਸ਼ਬਦ ਸੰਸਕ੍ਰਿਤ ਦੇ ਸ਼ਬਦ ਸ਼ਿਸ਼ ਤੋਂ ਬਣਿਆ ਹੈ, ਜਿਸਦਾ ਮਤਲਬ ਹੁੰਦਾ ਹੈ ਸਿੱਖਣ ਵਾਲਾ | ਦੁਨੀਆ ਵਿਚ ਕੋਈ ਵੀ ਨਵੀ ਗੱਲ ਜਾਂ ਚੀਜ ਸਿੱਖਣ ਵਾਲਾ ਸਿੱਖ ਹੁੰਦਾ ਹੈ |
ਪਰ ਜੇਕਰ ਧਰਮ ਦੇ ਮਾਮਲੇ ਵਿਚ ਸਿੱਖ ਸ਼ਬਦ ਨੂੰ ਵਿਚਾਰੀਏ ਤਾਂ ਸਿੱਖੀ ਇਕ ਵਿਚਾਰਧਾਰਾ ਹੈ ਜੋ 13ਵੀ ਸਦੀ ਵਿਚ ਕਬੀਰ ਜੀ ਨੇ ਪ੍ਰਗਟ ਕੀਤੀ ਸੀ ਅਤੇ ਉਸ ਵਿਚਾਰਧਾਰਾ ਤੇ ਚੱਲਣ ਵਾਲਾ ਵਿਅਕਤੀ ਸਿੱਖ ਅਖਵਾਉਂਦਾ ਹੈ |
ਹੁਣ ਜੋ ਪਰਿਭਾਸ਼ਾ ਸਿੱਖ ਦੀ SGPC ਵਾਲੇ ਦੇ ਰਹੇ ਹਨ ਉਹ ਪਤਾ ਨਹੀਂ ਓਹਨਾ ਨੇ ਕਿਸ ਤੋਂ ਸਿੱਖੀ ਹੈ, ਉਹ ਤਾਂ ਬਿਲਕੁਲ ਹੀ ਗੁਰਮਤਿ ਦੇ ਉਲਟ ਹੈ |
ਕਬੀਰ ਜੀ ਤੇ ਹੋਰ ਭਗਤਾਂ ਦੀ ਚਲਾਈ ਹੋਈ ਵਿਚਾਰਧਾਰਾ ਜੋ ਅੱਗੇ ਜਾ ਕੇ ਨਾਨਕ ਜੀ ਨੇ ਵੀ ਅਪਣਾਈ, ਉਸ ਅਨੁਸਾਰ ਸ਼ਿਸ਼ ਨੇ ਸਿਖਿਆ ਆਪਣੇ ਸਤਿਗੁਰ ਤੋ ਲੈਣੀ ਹੈ (ਗੁਰਮਤਿ ਲੈਣ ਦਾ ਗੁਰ ਜੋ ਕਿ ਸਤਿਗੁਰ ਹੈ, ਸੱਤ ਸੰਤੋਖ ਦੀ ਵਿਚਾਰ ਹੁੰਦਾ ਹੈ) |
ਸੱਤ ਸੰਤੋਖ ਦੀ ਵਿਚਾਰ ਕਰਨ ਤੇ ਜੋ ਗਿਆਨ ਪ੍ਰਾਪਤ ਹੋਵੇਗਾ ਉਸਤੇ ਚੱਲਣ ਵਾਲਾ ਹੀ ਅਸਲੀ ਸਿੱਖ ਹੁੰਦਾ ਹੈ |
ਇਸ ਲਈ ਸਤਿਗੁਰ ਦੇ ਸਿੱਖ ਬਣਨ ਨੂੰ ਕਹਿੰਦੀ ਹੈ ਗੁਰਬਾਣੀ ਨਾ ਕਿ ਕਿਸੇ ਬੰਦੇ ਦੇ, ਨਾ ਗ੍ਰੰਥ ਦੇ ਅਤੇ ਨਾ ਹੀ ਕਿਸੇ ਭੇਖ ਦੇ | ਸੁਣਨ ਨੂੰ ਗੱਲ ਕੌੜੀ ਲੱਗੇ ਪਰ ਸੱਚ ਤਾਂ ਇਹੀ ਹੈ |
ਸਤਿਗੁਰੁ ਸਿਖ ਕੇ ਬੰਧਨ ਕਾਟੈ ॥
ਇਕ ਗੁਰ ਕੀ ਸਿਖ ਸੁਣੀ ॥
ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ ॥
-------------
ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...