18 October, 2018

ਪ੍ਰਭ ਕੀ ਹੈ ? What is Prabh ?

ਪ੍ਰਭ ਕੀ ਹੈ ? What is Prabh ?

ਪ੍ਰਭ ਕੀ ਹੈ ? What is Prabh ? 


ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਿਓ। ਜੇਕਰ ਕਿਸੇ ਵਸਤੂ ਦੀ ਨਕਲ ਤੋਂ ਹੀ ਜਾਗਰੂਕ ਹੋਈਏ, ਨਕਲੀ ਨੂੰ ਹੀ ਦੇਖਿਆ ਹੋਵੇ ਓਹਨੂੰ ਹੀ ਵਰਤਿਆ ਹੋਵੇ ਬਾਕੀ ਸਾਰੇ ਵੀ ਨਕਲੀ ਤੋਂ ਹੀ ਜਾਗਰੂਕ ਹੋਣ | ਅਸਲ ਬਾਰੇ ਕਿਸੇ ਨੂੰ ਪਤਾ ਜਾਂ ਅੰਦਾਜਾ ਵੀ ਨਾ ਹੋਵੇ | ਉਸ ਹਾਲਤ ਵਿਚ ਜੇਕਰ ਕੋਈ ਅਸਲ ਨੂੰ ਸਮਝ ਕੇ ਅਸਲ ਬਾਰੇ ਦੱਸਣ ਦੀ ਕੋਸ਼ਿਸ਼ ਕਰੇ ਤਾਂ ਉਸ ਉਤੇ ਕੋਈ ਯਕੀਨ ਨਹੀਂ ਕਰੇਗਾ। ਓਹਨੂੰ ਪਾਗਲ ਸਮਝਣਗੇ, ਕਿਉਕਿ ਉਹ ਇਕੱਲਾ ਬਾਕੀ ਸਾਰਿਆਂ ਦੇ ਅਸਲੀ ਮੰਨੇ ਹੋਏ ਨੂੰ ਨਕਲੀ ਕਹਿ ਕੇ ਓਹਨਾ ਸਭ ਨੂੰ ਝੂਠਾ ਕਰ ਰਿਹਾ ਹੁੰਦਾ ਹੈ | ਬੱਸ ਇਹੀ ਹੈ ਸਭ ਜਿਸਨੂੰ ਅਸੀਂ ਦੁਨੀਆ ਕਹਿਨੇ ਹਾਂ ਜੋ ਨਕਲ ਹੈ ਤੇ ਅਸਲ ਪ੍ਰਭ ਹੈ ਜਿਸਤੋ ਸਭ ਅਣਜਾਣ ਹਨ |

ਪ੍ਰਭ ਸਾਡੇ ਮੂਲ਼ ਭਾਵ ਸਾਡੇ ਅਸਲ ਨੂੰ ਕਹਿੰਦੇ ਨੇ |

ਇਹ ਦੁਨੀਆ ਜਾਂ ਸਾਡਾ ਸਰੀਰ ਜਿਸਨੂੰ ਅਸੀਂ ਆਪਣਾ ਆਪ ਮੰਨਦੇ ਹਾਂ, ਸਾਡਾ ਰੂਪ ਨਹੀਂ ਹੈ, ਇਹ ਤਾਂ ਮਿੱਟੀ ਹੈ, ਤੇ ਨਾ ਹੀ ਅਸੀਂ ਜੀਵ ਹਾਂ | ਜੇ ਡੂੰਘਾ ਆਤਮ ਚਿੰਤਨ ਭਾਵ ਵਿਚਾਰ ਕਰੀਏ ਤਾਂ ਪਤਾ ਲੱਗਦਾ ਕਿ ਸਰੀਰ ਅਤੇ ਜੀਵ ਤੋਂ ਵੀ ਪਰੇ ਕੁੱਝ ਹੈ ਜੋ ਸਾਡਾ ਅਸਲ ਹੈ | ਓਹਨੂੰ ਹੀ ਪ੍ਰਭ ਕਹਿੰਦੇ ਹਨ |

ਇਹ ਬਸ ਸਮਝਾਉਣ ਲਈ ਨਾਮ ਰੱਖੇ ਗਏ ਹਨ | ਆਤਮਿਕ ਗਿਆਨ ਲੈ ਕੇ ਇਸ ਨਕਲ ਦੇ ਭਰਮ ਨੂੰ ਦੂਰ ਕਰਕੇ ਆਪਣਾ ਅਸਲ ਜਾਨਣਾ ਹੈ | ਆਪਣਾ ਅਸਲ ਜਾਨਣਾ ਹੀ ਪ੍ਰਭ ਦੀ ਪ੍ਰਾਪਤੀ ਹੈ, ਇਹੀ ਇਕ ਸਿੱਖ ਦਾ ਅਸਲ ਕੰਮ ਕਿ ਉਸਨੇ ਆਪਣੇ ਅਸਲ ਨੂੰ ਜਾਨਣ ਦੀ ਸਿਖਿਆ ਲੈਣੀ ਹੈ ਸਤਿਗੁਰ ਤੋਂ | ਆਪਣੇ ਅਸਲ ਨੂੰ ਪ੍ਰੇਮ ਕਰਨਾ ਤੇ ਓਹਨੂੰ ਹੀ ਜਾਨਣ ਦੀ ਇੱਛਾ ਰੱਖਣੀ | ਦਸਮ ਪਾਤਸ਼ਾਹ ਨੇ ਤਾਂ ਸਵਈਆਂ ਵਿਚ ਲਿਖ ਕੇ ਗੱਲ ਹੀ ਖਤਮ ਕਰਤੀ ਕਿ

ਪ੍ਰਭ ਕੀ ਹੈ ? What is Prabh ?


ਅਸਲ ਵਿਚ ਜਿਵੇਂ ਦੀ ਸਮਝ ਆਉਂਦੀ ਜਾਂ ਸਮਾਜ ਤੋਂ ਮਿਲਦੀ ਹੈ ਓਸੇ ਤਰਾਂ ਓਹਨੂੰ ਗ੍ਰਹਿਣ ਕਰ ਲੈਣੇ ਹਾਂ, ਓਹਨੂੰ ਵਿਵੇਕ ਨਾਲ ਵਿਚਰਦੇ ਨਹੀਂ ਕਿ ਕੀ ਸਹੀ ਤੇ ਕੀ ਗ਼ਲਤ | ਓਹੀ ਗ੍ਰਹਿਣ ਕੀਤੀ ਹੋਈ ਮਤਿ ਨੂੰ ਲੈ ਕੇ ਆਪਣੇ ਆਪ ਨੂੰ ਚਤੁਰ ਸਮਝਦੇ ਹਾਂ | ਅਸਲ ਵਿਚ ਜੋ ਕੁਝ ਵੀ ਸਿਖਿਆ ਜਾਂ ਮੰਨੀ ਬੈਠੇ ਹਾਂ ਸਾਰਾ ਝੂਠ, ਕਿਸੇ ਵਸਤੂ ਦਾ ਨਕਲ, ਅਸਲ ਤੋਂ ਜਾਗਰੂਕ ਨਹੀਂ |

ਗੁਰੂ ਤੋਂ ਕਿਸੇ ਨੇ ਮਤਿ ਨਹੀਂ ਲਈ ਹੋਈ | ਜਿਵੇਂ ਦੀ ਸਮਾਜ ਵਿਚ ਪਹਿਲਾਂ ਤੋਂ ਇਕਠੀ ਹੋਈ ਹੋਈ ਜਾਣਕਾਰੀ ਸਾਨੂੰ ਮਿਲ ਰਹੀ ਓਵੇਂ ਦੀ ਹੀ ਇਕੱਠੀ ਕਰੀ ਜਾ ਰਹੇ ਹਾਂ ਤੇ ਆਪਣੇ ਮੂਲ ਨੂੰ ਨਹੀਂ ਬੁੱਝ ਰਹੇ ਜੋ ਕਿ ਸਾਡਾ ਅਸਲ ਹੈ | ਜ਼ਿੰਦਗੀ ਪ੍ਰਤੀ ਅੰਦਾਜੇ ਲਗਾਏ ਹੋਏ ਨੇ ਸਭ ਨੇ ਤੇ ਓਹਨਾ ਅੰਦਾਜ਼ਾ ਤੋਂ ਮਿਲੀਆਂ ਅਕਲਾਂ ਨਾਲ ਜੀਓ ਰਹੇ ਹਾਂ  | ਇਸ ਕੁਮੱਤ ਜਾਂ ਨਕਲ ਦੀ ਸਮਝ ਨੂੰ ਅਵਿੱਦਿਆ ਕਹਿੰਦੇ | ਇਸ ਬਾਰੇ ਰਵਿਦਾਸ ਜੀ ਲਿਖਦੇ ਨੇ

ਮਾਧੋ, ਅਵਿੱਦਿਆ ਹਿਤ ਕੀਨ ਵਿਵੇਕ ਦੀਪ ਮਲੀਨ ||

ਵਿਵੇਕ ਹੁੰਦਾ ਵਿਚਾਰ ਵਾਲੀ ਬੁਧਿ ਜਾਂ ਸ਼ਕਤੀ ਜੋ ਵਿਚਾਰ ਕੇ ਅਸਲੀਅਤ ਤੋਂ ਜਾਣੂ ਕਰਾ ਦਿੰਦੀ ਹੈ| ਪਰ ਜੇ ਅਵਿੱਦਿਆ ਨਾਲ ਪਿਆਰ ਪਾ ਕੇ ਅਵਿੱਦਿਆ ਇਕੱਠੀ ਕਰਦੇ ਰਹਾਂਗੇ ਤਾ ਸਾਡੀ ਵਿਚਾਰਨ ਵਾਲੀ ਸ਼ਕਤੀ ਮੈਲੀ (ਮਲੀਨ) ਹੋ ਜਾਵੇਗੀ, ਜੋ ਸਭ ਦੀ ਹੋਈ ਹੋਈ | ਇਸ ਲਈ ਅਸੀਂ ਝੂਠ ਨਾਲ ਘਿਰੇ ਹੋਏ ਹਾਂ | ਪਰ ਸੱਚ ਦਾ ਪਤਾ ਲੱਗ ਸਕਦਾ ਜੇਕਰ ਆਪ ਵਿਚਾਰ ਕੇ ਆਪਣੇ ਅਸਲ ਨੂੰ ਪਛਾਣੀਏ ਤੇ ਆਤਮ ਉਪਦੇਸ਼ ਤੇ ਚੱਲੀਏ |

ਗਿਆਨੀ ਸੋ ਜੋ ਆਪੁ ਵੀਚਾਰੈ ||

ਆਤਮ ਉਪਦੇਸ਼ ਤਾਂ ਸਤਿਗੁਰ ਤੋਂ ਮਿਲਣਾ ਹੁੰਦਾ | ਸਾਨੂੰ ਤਾਂ ਪਹਿਲਾਂ ਹੀ ਇਕੱਠਾ ਕਰਕੇ ਗੁਰਬਾਣੀ ਦੇ ਰੂਪ ਵਿਚ ਦਿੱਤਾ ਹੋਇਆ | ਹੋਰ ਵੀ ਇਕੱਠਾ ਕਰ ਸਕਦੇ ਹਨ ਬੱਸ ਲੋੜ ਹੋ ਸੰਤੋਖੀ ਹੋ ਕੇ ਵਿਚਾਰਨ ਦੀ |

ਇਹ ਸਾਰੀ ਦੁਨੀਆ ਪ੍ਰਭ ਦੀ ਹੈ ਤੇ ਪ੍ਰਭ ਸਭ ਦਾ ਅਸਲ ਹੈ | ਬਾਕੀ ਅਵਿੱਦਿਆ ਨੂੰ ਭੁੱਲਕੇ ਵਿਚਾਰੋਗੇ ਤਾਂ ਵਿਦਿਆ (ਅਸਲੀ ਸਿਖਿਆ) ਮਿਲਣੀ ਹੈ,  ਜਿਸਨੇ ਪ੍ਰਭ ਨਾਲ ਜੋੜਨਾ ਭਾਵ ਸਮਝਾਉਣਾ |


-----------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...