14 October, 2018

ਅਸਲ ਵਿੱਚ ਗੁਰਮਤਿ ਕੀ ਹੈ ? What is Gurmat actually?

ਅਸਲ ਵਿੱਚ ਗੁਰਮਤਿ ਕੀ ਹੈ ? What is Gurmat actually?

 ਅਸਲ ਵਿੱਚ ਗੁਰਮਤਿ ਕੀ ਹੈ ? What is Gurmat actually?


ਗੁਰਮਤਿ ਅੱਖਰ ਦੋ ਅੱਖਰਾਂ ਦੇ ਜੋੜ ਤੋਂ ਬਣਿਆ ਹੈ, ਗੁਰ +ਮੱਤ (ਮਤਿ) | ਇਹ ਤਾਂ ਹੁਣ ਇਹਨਾਂ ਦੋ ਅੱਖਰਾਂ ਦੀ ਸੰਧੀ ਤੋਂ ਹੀ ਪਤਾ ਲੱਗ ਗਿਆ ਕਿ ਗੁਰਮਤਿ ਦਾ ਅਰਥ ਗੁਰ ਤੋਂ ਪ੍ਰਾਪਤ ਹੋਈ ਮਤਿ (ਅਕਲ) ਜਾਂ ਕਹਿ ਲਵੋ ਗੁਰ ਕੀ ਮਤਿ |

ਗੁਰ ਹੁੰਦਾ ਹੈ ਕਿਸੇ ਕੰਮ ਨੂੰ ਕਰਨ ਦਾ ਤਰੀਕਾ ਜਾਂ ਢੰਗ ਜਾਂ ਵਿਧੀ | ਹੁਣ ਸੰਸਾਰਿਕ ਕੰਮਾਂ ਕਾਰਾਂ ਨੂੰ ਕਰਨ ਦੇ ਗੁਰ ਵੱਖ ਵੱਖ ਹਨ ਪਰ ਧਰਮ ਦੇ ਖੇਤਰ ਵਿਚ ਜਾਂ ਆਤਮਿਕ ਦੁਨੀਆ ਵਿਚ ਸੱਚ ਅਤੇ ਸੰਤੋਖ ਦੀ ਵਿਚਾਰ ਨੂੰ ਗੁਰ ਮੰਨਿਆ ਗਿਆ ਹੈ |

ਅਸਲ ਵਿੱਚ ਗੁਰਮਤਿ ਕੀ ਹੈ ? What is Gurmat actually?

ਇਹ ਗੁਰ ਹੈ ਆਤਮਿਕ ਪੜਚੋਲ ਦਾ ਤੇ ਇਸ ਕੁਦਰਤ ਵਿਚੋਂ ਕਾਦਰ ਨੂੰ ਜਾਨਣ ਦਾ | ਬਾਕੀ ਸੰਸਾਰਿਕ ਗੁਰ ਝੂਠੇ ਹਨ ਤੇ ਇਹੀ ਇਕ ਸੱਚਾ ਗੁਰ ਹੈ ਅਤੇ ਇਸ ਲਈ ਇਸਨੂੰ ਸੱਚਾ ਗੁਰ ਜਾਂ ਸਤਿਗੁਰ ਵੀ ਕਿਹਾ ਗਿਆ ਹੈ ਗੁਰਬਾਣੀ ਵਿਚ | 

ਗੁਰਬਾਣੀ ਦਾ ਗੁਰ ਭਾਵ ਸੱਚੀ ਵਿਚਾਰ ਸੰਤੋਖੀ ਹੋ ਕੇ ਹੁੰਦੀ ਹੈ ਅਤੇ ਇਸਤੋਂ ਸਾਰ ਗਿਆਨ ਪ੍ਰਾਪਤ ਹੁੰਦਾ ਹੈ | ਉਹ ਸਾਰ ਜਾਂ ਤੱਤ ਗਿਆਨ ਵਾਲੀ ਅਕਲ ਹੀ ਗੁਰਮਤਿ ਹੈ | ਗੁਰ ਜਾਣੀਕੇ ਵਿਚਾਰ ਕਰਕੇ ਮਿਲਣ ਵਾਲੀ ਮਤਿ ਜਾਂ ਅਕਲ |


ਅਸਲ ਵਿੱਚ ਗੁਰਮਤਿ ਕੀ ਹੈ ? What is Gurmat actually?

ਆਦਿ ਗ੍ਰੰਥ (ਗੁਰੂ ਗ੍ਰੰਥ ਸਾਹਿਬ) ਦੀ ਬਾਣੀ ਸਾਨੂੰ ਜੋ ਅਕਲ ਪ੍ਰਦਾਨ ਕਰਦੀ ਹੈ ਉਹ ਗੁਰਮਤਿ ਹੀ ਹੈ |  ਗੁਰਮਤਿ ਆਪਣੇ ਆਪ ਵਿਚ ਤੱਤ ਗਿਆਨ ਹੈ ਇਸ ਲਈ ਇਸਨੂੰ ਤੱਤ ਗੁਰਮਤਿ ਨਹੀਂ ਕਿਹਾ ਜਾ ਸਕਦਾ |

ਗੁਰਬਾਣੀ ਕੇਵਲ ਪੜ੍ਹਨ ਲਈ ਨਹੀਂ ਲਿਖੀ ਗਈ ਸਗੋਂ ਇਸਨੂੰ ਪੜ੍ਹਕੇ ਇਸਤੋਂ ਅਕਲ ਸਿੱਖਣੀ ਸੀ ਤੇ ਉਸੇ ਅਕਲ ਨਾਲ ਜੀਵਨ ਜਿਓਣਾ ਸੀ | ਇਹ ਹੈ ਅਸਲੀ ਸਿੱਖ ਦੀ ਰਹਿਣੀ |

ਗੁਰਬਾਣੀ ਜੋ ਗੁਰਮਤਿ ਦਿੰਦੀ ਹੈ ਉਹ ਮਨੁੱਖੀ ਬੁੱਧੀ ਨੂੰ ਚੰਡ ਕੇ ਵਿਵੇਕ ਬੁੱਧੀ ਬਣਾ ਦਿੰਦੀ ਹੈ ਇਸੇ ਲਈ ਇਸਨੂੰ ਦਸਮ ਪਾਤਸ਼ਾਹ ਨੇ ਚੰਡੀ ਵੀ ਕਿਹਾ ਹੈ, ਜਿਸ ਅੱਗੇ ਕੋਈ ਵੀ ਭਰਮ ਜਾਂ ਬੁਰਾਈ ਨਹੀਂ ਟਿਕ ਸਕਦੀ ਤੇ ਇਸਨੂੰ ਗਿਆਨ ਦੀ ਜੰਗ ਵਿਚ ਕੋਈ ਨਹੀਂ ਹਰਾ ਸਕਦਾ | ਇਸ ਚੰਡੀ ਹੋਈ ਵਿਵੇਕ ਬੁੱਧੀ ਦਾ ਧਾਰਨੀ ਸਿੱਖ ਨੂੰ ਭਗੌਤੀ ਕਿਹਾ ਹੈ ਜਿਸਨੂੰ ਇਸ ਚੰਡੀ ਹੋਈ ਬੁੱਧੀ ਦਾ ਰੰਗ ਚੜਿਆ ਹੁੰਦਾ ਹੈ |


  • ਭਗਉਤੀ ਭਗਵੰਤ ਭਗਤੀ ਕਾ ਰੰਗ ॥

ਦਸਮ ਪਾਤਸ਼ਾਹ ਨੇ ਅਕਾਲ ਉਸਤਤ ਵਿਚ ਇਹ ਸਾਫ ਤੌਰ ਤੇ ਕਿਹਾ ਕਿ ਗੁਰਮਤਿ ਲੈਣਾ ਹੀ ਅਸਲੀ ਭਗਤੀ ਹੈ ਤੇ ਬਾਕੀ ਸਭ ਨਕਲੀ ਭਗਤੀਆਂ ਹਨ | ਆਦਿ ਗ੍ਰੰਥ ਵਿਚ ਵੀ ਜਿਕਰ ਆਉਂਦਾ ਹੈ ਕਿ


  • ਗੁਰ ਕਿ ਮਤਿ ਤੂੰ ਲੇਹਿ ਇਆਣੇ ॥ ਭਗਤਿ ਬਿਨਾ ਬਹੁ ਡੂਬੇ ਸਿਆਣੇ ॥

ਭਾਵ ਗੁਰ ਕੀ ਮਤਿ ਲੈ ਲਾ ਮੂਰਖਾ, ਗੁਰ ਕੀ ਮਤਿ ਬਿਨਾ ਬਹੁਤ ਸਿਆਣੇ ਡੁਬਗੇ |


------------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...