18 October, 2018

ਬ੍ਰਹਮ, ਪੂਰਨ ਬ੍ਰਹਮ ਅਤੇ ਪਾਰਬ੍ਰਹਮ ਕੀ ਹੁੰਦਾ ? What is Brahm, Puran Brahm and Paarbrahm ?

ਬ੍ਰਹਮ, ਪੂਰਨ ਬ੍ਰਹਮ ਅਤੇ ਪਾਰਬ੍ਰਹਮ ਕੀ ਹੁੰਦਾ ? What is Brahm, Puran Brahm and Paarbrahm ?

ਬ੍ਰਹਮ, ਪੂਰਨ ਬ੍ਰਹਮ ਅਤੇ ਪਾਰਬ੍ਰਹਮ ਕੀ ਹੁੰਦਾ? What is Brahm, Puran Brahm and Paarbrahm?


ਅਸੀਂ ਗੁਰਬਾਣੀ ਪੜ੍ਹੀ ਤਾਂ ਜਾਨੇ ਹਾਂ ਪਰ ਵਿਚਾਰਦੇ ਨਹੀਂ, ਜੇਕਰ ਵਿਚਾਰੀਏ ਤਾਂ ਅਜਿਹੇ ਸ਼ਬਦ ਜਾਂ ਨਾਮ ਜੋ ਆਮ ਹੀ ਗੁਰਬਾਣੀ ਵਿਚ ਆਉਂਦੇ ਹਨ, ਬਾਰੇ ਪਤਾ ਹੋਵੇ ਕਿ ਇਹ ਕਿਹਨਾਂ ਲਈ ਵਰਤੇ ਗਏ ਹਨ | ਇਹ ਨਾਮ ਉਸ ਦੁਨੀਆ ਦੀਆ ਵਸਤੂਆਂ ਨੂੰ ਬੁੱਝਣ ਲਈ ਰੱਖੇ ਗਏ ਹਨ ਜੋ ਦਿਸਦੀਆਂ ਹੀ ਨਹੀਂ |

ਜੇਕਰ ਧਿਆਨ ਨਾਲ ਦੇਖੀਏ ਤਾਂ ਗੁਰਬਾਣੀ ਦੀ ਲਿੱਪੀ ਜਰੂਰ ਗੁਰਮੁਖੀ ਹੀ ਪਰ ਇਸਦੀ ਭਾਸ਼ਾ ਗੁਰਮੁਖੀ ਨਹੀਂ ਹੈ | ਗੁਰਬਾਣੀ ਵਿਚ ਇਕ ਨਵੀ ਕਿਸਮ ਦੀ ਭਾਸ਼ਾ ਵਰਤੀ ਗਈ ਹੈ, ਜੇਕਰ ਇਸਨੂੰ ਧਿਆਨ ਨਾਲ ਪੜ੍ਹਦੇ ਰਹੀਏ ਤਾਂ ਇਹ ਭਾਸ਼ਾ ਆਪ ਹੀ ਆਉਣ ਲੱਗ ਜਾਂਦੀ ਹੈ |

ਬ੍ਰਹਮ, ਇਹ ਜੀਵ ਨੂੰ ਕਿਹਾ ਗਿਆ ਹੈ, ਉਹ ਜੀਵ ਜਿਸਨੇ ਜਨਮ ਲੈ ਕੇ ਸਰੀਰ ਬਣਾਇਆ ਹੋਇਆ | ਬ੍ਰਹਮ ਅਧੂਰਾ ਹੁੰਦਾ ਹੈ, ਜਦੋ ਜੀਵ ਨੂੰ ਆਪਣਾ ਗਿਆਨ ਹੋ ਜਾਂਦਾ ਕਿ ਮੈਂ ਕੌਣ ਹਾਂ ਫੇਰ ਪੂਰਾ ਜੋ ਜਾਂਦਾ ਤੇ ਪੂਰਨ ਬ੍ਰਹਮ ਅਖਵਾਉਂਦਾ | ਜਦੋ ਪੂਰਨ ਹੋ ਕੇ ਜਨਮ ਮਰਨ ਤੋਂ ਮੁਕਤ ਹੋ ਜਾਂਦਾ, ਇਸ ਦੋਬਾਰਾ ਜਨਮ ਲੈਣ ਦੇ ਚੱਕਰ ਤੋਂ ਬਾਹਰ ਹੋ ਜਾਂਦਾ ਫੇਰ ਪਾਰਬ੍ਰਹਮ ਅਵਸਥਾ ਵਿਚ ਹੁੰਦਾ | ਪਾਰਬ੍ਰਹਮ ਜੋ ਬ੍ਰਹਮ ਤੋਂ ਪਾਰ ਹੁੰਦਾ, ਬ੍ਰਹਮ ਭਾਵ ਜਨਮ ਮਰਨ ਵਿਚ ਨਹੀਂ |

ਇਹ ਇੱਛਾ ਸ਼ਕਤੀ ਦੇ ਹੀ ਨਾਮ ਹਨ ਜਾਂ ਕਹਿ ਲਵੋ ਹੁਕਮੁ ਦੇ | ਇੱਛਾ ਆਪਣੇ ਆਪ ਜਦੋ ਟੁੱਟ ਕੇ (ਸਵੈ-ਭੰਗ) ਦੋ ਹਿੱਸੇ ਹੋ ਜਾਂਦੀ ਹੈ (ਅੱਧੀ ਸਰੀਰ ਦੀਆਂ ਲੋੜਾਂ ਪੂਰੀਆਂ ਕਰਦੀ ਅੱਧੀ ਪ੍ਰਭ ਨਾਲ ਜੁੜੀ ਰਹਿੰਦੀ) | ਪ੍ਰਭ ਸਾਡੇ ਮੂਲ਼ ਭਾਵ ਸਾਡੇ ਅਸਲ ਨੂੰ ਕਹਿੰਦੇ |

ਇਹ ਸਰੀਰ ਸਾਡਾ ਰੂਪ ਨਹੀਂ ਹੈ, ਇਹ ਤਾਂ ਮਿੱਟੀ ਹੈ, ਤੇ ਨਾ ਹੀ ਅਸੀਂ ਜੀਵ ਹਾਂ | ਜੇ ਡੂੰਘਾ ਆਤਮ ਚਿੰਤਨ ਭਾਵ ਵਿਚਾਰ ਕਰੀਏ ਤਾਂ ਪਤਾ ਲਗਦਾ ਸਰੀਰ ਤੇ ਜੀਵ ਤੋਂ ਵੀ ਪਰੇ ਕੁੱਝ ਹੈ ਜੋ ਸਾਡਾ ਅਸਲ ਹੈ | ਓਹਨੂੰ ਹੀ ਪ੍ਰਭ ਕਹਿੰਦੇ ਹਨ | ਇਹ ਬਸ ਸਮਝਾਉਣ ਲਈ ਨਾਮ ਰੱਖੇ ਗਏ ਹਨ | 

ਸਰੀਰ ਨਾਲ ਜੁੜੇ ਹੁਕਮੁ ਦੇ ਹਿੱਸੇ ਤੋਂ ਹੀ ਹਉਮੈ ਪੈਦਾ ਹੋਈ ਤੇ ਜਦੋ ਅਪਣਾ ਖੁਦ ਦਾ ਗਿਆਨ ਹੋ ਜਾਂਦਾ ਹੈ ਫੇਰ ਹਉਮੈ ਖਤਮ ਹੋਣ ਤੇ ਇਹ ਅਧੂਰੇ ਤੋਂ ਪੂਰਾ ਹੋ ਜਾਂਦਾ ਤੇ ਅਵਸਥਾ ਦਾ ਨਾਮ ਪੂਰਨ ਬ੍ਰਹਮ ਹੈ | ਪੂਰਨ ਹੋਣ ਤੋਂ ਬਾਅਦ ਇਕ ਅਵਸਥਾ ਆਉਂਦੀ ਜਿਸਨੂੰ ਸਹਿਜ ਕਹਿੰਦੇ | ਸਹਿਜ ਉਹ ਅਵਸਥਾ ਜਿਸ ਵਿਚ ਇੱਛਾ ਦੀ ਲਹਿਰ ਖਤਮ ਹੋਈ ਹੁੰਦੀ ਪਰ ਹੁੰਦਾ active form ਵਿਚ | ਇਹ ਅਵਸਥਾ ਪਾਰਬ੍ਰਹਮ ਦੀ |

ਪੜ੍ਹਨ ਤੇ ਇਹ ਗੱਲਾਂ ਅਜੀਬ ਲੱਗਣਗੀਆਂ ਪਰ ਗੁਰਬਾਣੀ ਦਾ ਇਕ ਖੋਜੀ ਦੀ ਤਰਾਂ ਅਧਿਐਨ ਕਰੋਗੇ ਤਾਂ ਸਭ ਕੁੱਝ ਪਤਾ ਚੱਲ ਜਾਂਦਾ ਹੈ | ਗੁਰਬਾਣੀ ਨੂੰ ਰਿੜਕਣ ਲਈ ਵਿਚਾਰ ਵਾਲੀ ਮਧਾਣੀ ਤਾਂ ਪਾਉਣੀ ਹੀ ਪੈਣੀ ਹੈ | ਇਹੀ ਸਚੀ ਤੇ ਅਸਲੀ ਸੇਵਾ ਹੁੰਦੀ | ਜਦੋ ਆਪ ਪਤਾ ਲੱਗ ਗਿਆ ਫੇਰ ਦੂਜਿਆਂ ਨੂੰ ਵੀ ਦਸਣਾ ਹੁੰਦਾ ਹੈ | ਇਹੀ ਸੱਚਾ ਤੇ ਅਸਲੀ ਦਾਨ ਹੁੰਦਾ, ਬਾਕੀ ਤਾ ਮਦਦ ਹੁੰਦੀ ਜੋ ਸੰਸਾਰੀ ਢੰਗ ਨਾਲ ਕਰਦੇ ਹਾਂ |


-----------


ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...