23 October, 2018

Truth about 'ਆਦਿ ਗ੍ਰੰਥ' so called 'ਗੁਰੂ ਗ੍ਰੰਥ ਸਾਹਿਬ' (Truth about Adi Granth so called Guru Granth Sahib)

Logical Reasoning, GurParsad, Gurmat, SatGur
Truth about 'ਆਦਿ ਗ੍ਰੰਥ' so called 'ਗੁਰੂ ਗ੍ਰੰਥ ਸਾਹਿਬ' (Truth about Adi Granth so called Guru Granth Sahib)


Truth about 'ਆਦਿ ਗ੍ਰੰਥ' so called 'ਗੁਰੂ ਗ੍ਰੰਥ ਸਾਹਿਬ'


ਅਸੀਂ ਬਚਪਨ ਤੋਂ ਲੈ ਕੇ ਹੀ ਸਮਾਜ ਜਾਂ ਪਰਿਵਾਰ ਤੋਂ ਮਿਲੀ ਸਿਖਿਆ ਨਾਲ programme ਹੋਏ ਹੁੰਦੇ ਹਾਂ। ਓਹੀ ਕਰਦੇ ਹਾਂ ਜੋ ਪੁਰਾਣੀਆਂ ਪਿਰਤਾਂ ਪਈਆਂ ਹੁੰਦੀਆਂ ਹਨ। ਕਿਸੇ ਦੀ ਹਿੰਮਤ ਹੀ ਨਹੀਂ ਪੈਂਦੀ ਕਿ ਓਹਨਾ ਪਿਰਤਾਂ ਤੋਂ ਬਾਹਰ ਜਾ ਕੇ ਜੇਕਰ ਸੋਚੀਏ ਤਾਂ ਦੁਨੀਆ ਕੁਝ ਅਲੱਗ ਕਿਸਮ ਦੀ ਦਿਖਣ ਲੱਗੇਗੀ। 

ਇਹ ਤਾਂ ਹੀ ਸੰਭਵ ਹੈ ਜੇਕਰ ਕੋਈ ਵੱਖਰੀ ਕਿਸਮ ਦੀ ਸੱਚੀ ਅਕਲ ਦੇਵੇ। ਪਰ ਜੇਕਰ ਕੋਈ ਆਮ ਜਿਹਾ ਸਭ ਨੂੰ ਸਮਝਾਉਣ ਦੀ ਕੋਸ਼ਿਸ਼ ਕਰੇ ਤਾਂ ਉਸਨੂੰ ਕੋਈ ਵੀ ਸਹੀ ਨਹੀਂ ਮੰਨਦਾ। ਅਸਲ ਵਿਚ ਕੋਈ ਸੱਚੀ ਅਕਲ (ਸੱਚੀ ਸਿਖਿਆ) ਲੈਣੀ ਹੀ ਨਹੀਂ ਚਾਹੁੰਦਾ। ਇਹ ਸਿਖਿਆ ਸਾਡੇ ਕੋਲ ਲਿਖਤੀ ਰੂਪ ਵਿਚ ਹੈ। ਆਦਿ ਗ੍ਰੰਥ ਵਿਚ ਜਿਸਨੂੰ ਸਾਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਹਨ। ਲੇਖਕ ਨੇ ਵੀ ਇਹ ਦੁਨਿਆਵੀ ਸਮਝ ਤੋਂ ਵੱਖਰੀ ਸਿਖਿਆ ਆਦਿ ਗ੍ਰੰਥ ਤੋਂ ਹੀ ਲੈਣ ਦੀ ਕੋਸ਼ਿਸ਼ ਕੀਤੀ ਹੈ।


ਜੀ ਹਾਂ, ਇਹ ਪੋਥੀ ਓਹਨਾ ਦੀ ਹੀ ਲਿਖੀ ਹੋਈ ਹੈ ਜਿਹਨਾਂ ਜਿਹਨਾਂ ਨੇ ਸਮਾਜ ਜਾਂ ਫਿਰ ਪਰਿਵਾਰ ਤੋਂ ਮਿਲਣ ਵਾਲੀ ਝੂਠੀ ਸਿਖਿਆ ਨੂੰ ਛੱਡ ਕੇ ਆਪਣੇ ਅੰਦਰ ਪਣਪ ਰਹੀ ਸੱਚ ਦੇ ਗੁਰ ਦੀ ਸਿਖਿਆ ਸਿੱਖੀ ਹੈ। ਭਾਵ ਸਤਿਗੁਰ ਤੋਂ ਸਿਖਿਆ ਸਿੱਖੀ ਹੈ। ਅਤੇ ਇਸਨੂੰ ਲਿਖਤੀ ਰੂਪ ਵਿਚ ਵੀ ਸਾਂਭ ਕੇ ਰੱਖ ਗਏ ਕਿ ਜੇਕਰ ਕੋਈ ਹੋਰ ਇਹ ਸਿਖਿਆ ਲੈਣੀ ਚਾਹੇ ਤਾਂ ਲੈ ਸਕਦਾ ਹੈ। 

ਸ਼ਾਇਦ ਸਮਾਜ ਇਸ concept ਨੂੰ ਧਰਮ ਦੇ ਨਾਮ ਨਾਲ ਪਹਿਚਾਣਦਾ ਹੈ ਪਰ ਇਹ ਧਰਮ ਅੱਖਰ ਕੁਝ ਹੋਰ ਹੀ ਪਖੰਡ ਤੇ ਕਰਮ ਕਾਂਡਾਂ ਕਰਕੇ ਐਨਾ ਬਦਨਾਮ ਹੋ ਚੁੱਕਿਆ ਕਿ ਲੇਖਕ ਇਸਨੂੰ ਧਰਮ ਕਹਿ ਕੇ ਕਿਸੇ ਹੋਰ ਦਿਸ਼ਾ ਵਿੱਚ ਨਹੀਂ ਲੈ ਕੇ ਜਾਣਾ ਚਾਹੁੰਦਾ।

ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਅਸੀਂ ਇਹ ਸੱਚੀ ਸਿਖਿਆ ਲੈਣੀ ਕਿਉ ਨਹੀਂ ਚਾਹੁੰਦੇ? ਅਸਲ ਵਿਚ ਅਸੀਂ ਸਾਰੇ ਆਪਣੇ ਅੰਦਰ ਆਪਣੀ ਇਕ ਖੁਦੀ (ਇਕ image) ਬਣਾਈ ਬੈਠੇ ਹਾਂ ਆਪਣੇ ਬਾਰੇ, ਜਿਸਨੂੰ personality ਕਹਿੰਦੇ ਹਨ। ਇਹੀ ego ਹੈ। ਇਸ personality ਨੂੰ ਹੀ develop ਕਰਦੇ ਰਹਿੰਦੇ ਹਾਂ ਸਾਰੀ ਉਮਰ। ਐਨੀ ਮਿਹਨਤ ਨਾਲ develop ਕੀਤੀ ਹੋਈ personality ਨੂੰ ਗਵਾ ਨਾ ਲਈਏ ਬਸ ਇਸੇ ਡਰ ਕਰਕੇ ਇਸ ਵੱਖਰੀ ਕਿਸਮ ਦੀ ਸੱਚੀ ਸਿਖਿਆ ਨੂੰ ਲੈਣ ਤੋਂ ਡਰਦੇ ਹਾਂ। ਕਿਉਕਿ ਸੱਚੀ ਸਿਖਿਆ ਲੈਣ ਦੀ ਪਹਿਲੀ ਸ਼ਰਤ ਹੀ ਇਹੀ ਹੈ ਕਿ ਇਹ ਹਉਮੈ ਭੰਨਣੀ ਪੈਂਦੀ ਹੈ ਜੋ ਕੇ ਕੋਈ ਭੰਨਣੀ ਨਹੀਂ ਚਾਹੁੰਦਾ। 

ਪ੍ਰਥਮੇ ਤਿਆਗੀ ਹਉਮੈ ਪ੍ਰੀਤਿ ॥
ਦੁਤੀਆ ਤਿਆਗੀ ਲੋਗਾ ਰੀਤਿ ॥
ਤ੍ਰੈ ਗੁਣ ਤਿਆਗਿ ਦੁਰਜਨ ਮੀਤ ਸਮਾਨੇ ॥
ਤੁਰੀਆ ਗੁਣੁ ਮਿਲਿ ਸਾਧ ਪਛਾਨੇ ॥੨॥

ਹਉਮੈ ਭੰਨਣ ਤੇ ਸਾਨੂ ਸੱਚ ਸਮਝ ਆਉਣ ਲੱਗ ਪੈਂਦਾ ਹੈ ਅਤੇ ਦੁਨੀਆ ਦੀ ਅਸਲੀਅਤ ਦਾ ਪਤਾ ਲੱਗਣ ਲੱਗ ਪੈਂਦਾ ਹੈ। ਉਪਰਲੀ ਤੁਕ ਵਿਚ ਪੰਚਮ ਪਾਤਸ਼ਾਹ ਲਿਖਦੇ ਕਿ ਪਹਿਲਾਂ ਹਉਮੈ ਛੱਡੋ, ਦੂਜੇ ਤੇ ਲੋਕਰੀਤਾਂ ਛੱਡੋ, ਤੀਜੇ ਤੇ ਤਿੰਨੇ ਗੁਣ (ਰਜ, ਤਮ, ਸਤ) ਛੱਡੇ ਤੇ ਦੁਸ਼ਮਣ ਮਿੱਤਰ ਬਰਾਬਰ ਹੋ ਜਾਂਦੇ ਨੇ ਅਤੇ ਚੌਥੇ ਤੇ ਵਿਗੜਿਆ ਮਨ ਸਧ ਜਾਂਦਾ ਹੈ ਤੇ ਆਪਣੇ ਅਸਲ ਨਾਲ ਮਿਲ ਜਾਂਦਾ ਹੈ। 

ਪੋਥੀ ਲਿਖੀ ਤਾਂ ਸੱਚੀ ਸਿਖਿਆ ਲੈਣ ਵਾਲਿਆਂ ਲਈ ਸੀ ਕਿ ਕੋਈ ਚਾਹਵਾਨ ਇਸਨੂੰ ਪੜ੍ਹ ਕੇ ਸੱਚੀ ਸਿਖਿਆ ਲੈ ਲਵੇ।  ਪਰ ਕੁਝ ਝੂਠਿਆਂ ਨੇ ਸੱਚ ਦੀ ਸਿਖਿਆ ਦੇਣ ਵਾਲੀ ਪੋਥੀ ਨੂੰ ਹੀ ਪਰਮੇਸ਼ਰ ਕਹਿ ਕੇ ਉਸਨੂੰ ਹੀ ਮੱਥਾ ਟੇਕਣ ਦੀ ਪਿਰਤ ਪਵਾ ਦਿੱਤੀ। ਹੁਣ ਸਾਰੇ ਉਸੇ ਭੇੜ ਚਾਲ ਵਿਚ ਪਏ ਹੋਏ ਹਨ ਤੇ ਜੇਕਰ ਕੋਈ ਸੱਚ ਦੱਸਣ ਦੀ ਕਿਸ਼ਿਸ਼ ਕਰੇਗਾ ਤਾਂ ਉਸਦਾ ਵਿਰੋਧ ਕੀਤਾ ਜਾਵੇਗਾ। ਸ਼ਾਇਦ ਉਹ ਸਾਰੇ ਡਰਦੇ ਹਨ ਕਿਉਕਿ ਓਹਨਾ ਦੀ personality ਚੂਰ ਚੂਰ ਹੋ ਰਹੀ ਹੁੰਦੀ ਹੈ। ਜਾਂ ਫਿਰ ਉਹ ਝੂਠੇ ਪੈ ਰਹੇ ਹੁੰਦੇ ਹਨ। 


ਉਹਨਾਂ ਪਾਗਲਾਂ ਨੂੰ ਇਹ ਨਹੀਂ ਪਤਾ ਕਿ ਇਹ ਪੋਥੀ ਕਿੱਡਾ ਵੱਡਾ ਸੱਚ ਲੁਕੋਈ ਬੈਠੀ ਹੈ ਆਪਣੇ ਅੰਦਰ। ਜੋ ਪੂਰੀ ਮਨੁੱਖਤਾ ਦੀ ਸਚਾਈ ਹੈ।

ਭਾਵੇ ਜਿਹਨਾਂ ਨੇ ਇਸ ਦੁਨੀਆ ਦੀਆਂ ਪਿਰਤਾਂ ਤੋੜਕੇ ਸੱਚ ਖੋਜਿਆ ਤੇ ਲਿਖ ਕੇ ਦਿੱਤਾ ਬਾਅਦ ਵਿਚ ਓਹਨਾ ਨੂੰ ਭਗਤ ਜਾਂ ਗੁਰੂ ਕਹਿ ਕੇ ਬੁਲਾਇਆ ਜਾਣ ਲੱਗ ਪਿਆ ਪਰ ਓਹਨਾ ਦੇ ਜਿਓੰਦੇ ਜੀ ਓਹਨਾ ਦਾ ਸਭ ਨੇ ਵਿਰੋਧ ਹੀ ਕੀਤਾ ਸੀ। ਬਾਬੇ ਨਾਨਕੁ ਨੂੰ ਤਾਂ ਕੁਰਾਹੀਆ ਕਹਿ ਬੁਲਾਇਆ ਗਿਆ ਸੀ।

ਓਹਨਾ ਵਿੱਚੋ ਸਭ ਤੋਂ ਕ੍ਰਾਂਤੀਕਾਰੀ ਸੱਚ ਦੇ ਲਿਖਾਰੀ ਗੋਬਿੰਦ ਸਿੰਘ ਜੀ ਨੂੰ ਤਾਂ ਫੌਜਾਂ ਨਾਲ ਘੇਰੇ ਪਾ ਕੇ ਮਾਰਨ ਦੀ ਵੀ ਕੋਸ਼ਿਸ਼ ਕੀਤੀ ਗਈ ਸੀ ਤੇ ਸਾਰਾ ਪਰਿਵਾਰ ਖਤਮ ਵੀ ਕਰ ਦਿੱਤਾ ਸੀ। ਜੀ ਹਾਂ ਸਰਕਾਰੀ ਫੌਜ ਨਾਲ ਲੋਕਾਂ ਨੇ ਵੀ ਘੇਰਾ ਪਾਇਆ ਸੀ ਓਦੋ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ, ਬਾਅਦ ਵਿਚ ਉਹਨਾਂ ਨੂੰ ਗੁਰੂ ਬਣਾ ਕੇ ਪੂਜਣਾ ਸ਼ੁਰੂ ਕਰ ਦਿੱਤਾ ਓਹਨਾ ਲੋਕਾਂ ਦੀਆਂ ਹੀ ਅਗਲੀਆਂ ਪੀੜ੍ਹੀਆਂ ਨੇ। ਗੋਬਿੰਦ ਸਿੰਘ ਜੀ ਨੇ ਇਕ ਦੋਹਰਾ ਲਿਖਿਆ ਸੀ ਜੋ ਅਸਲ ਵਿਚ ਸੀ

ਗੁਰੂ ਖਾਲਸਾ ਮਾਨਿਓ ਪ੍ਰਗਟ ਗੁਰਾਂ ਕਿ ਦੇਹ। 
ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸਬਦ ਮਹਿ ਲੇ। 

ਇਸਨੂੰ ਤੋੜ ਮਰੋੜ ਕੇ ਗ਼ਲਤ ਢੰਗ ਨਾਲ ਪੇਸ਼ ਕੀਤਾ ਗਿਆ ਤਾਂ ਕਿ ਪੋਥੀ ਦੀ ਪੂਜਾ ਸ਼ੁਰੂ ਕਰਾਈ ਜਾਵੇ 

ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕਿ ਦੇਹ। 
ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸਬਦ ਮਹਿ ਲੇ।

ਪਹਿਲਾਂ ਪਹਿਲਾਂ ਤਾਂ ਇਹ ਗੱਲ ਅਜੀਬ ਲੱਗੂ ਪਰ ਸੱਚ ਇਹੀ ਹੈ, ਭਾਵੇ ਆਪ ਖੋਜ ਕਰਕੇ ਦੇਖ ਲਿਓ। 

-----------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...