ਨਾਮੁ ਕੀ ਹੈ ? Meaning of Naam.
ਨਾਮੁ ਗੁਰਮਤਿ ਵਿੱਚ ਬਹੁਚਰਚਿਤ ਵਿਸ਼ਾ ਹੈ | ਇਸ ਵਿਸ਼ੇ ਬਾਰੇ ਅਸਲ ਗਿਆਨ ਘੱਟ ਹੈ ਤੇ ਅਗਿਆਨਤਾ ਵੱਧ ਫੈਲਾਈ ਗਈ ਹੈ | ਬਹੁਤਿਆਂ ਨੇ ਤਾਂ ਇਹ ਹੀ ਮੰਨਿਆ ਹੋਇਆ ਹੈ ਕਿ ਸ਼ਾਇਦ ਵਾਹਿਗੁਰੂ ਨਾਮੁ ਹੈ, ਤੇ ਉਹ ਮਾਲਾ ਫੜਕੇ ਵਾਹਿਗੁਰੂ ਵਾਹਿਗੁਰੂ ਹੀ ਕਰਦੇ ਰਹਿੰਦੇ ਹਨ ਤੇ ਇਹਨੂੰ ਹੀ ਨਾਮੁ ਜਪਣਾ ਮੰਨਦੇ ਹਨ |
ਬਾਕੀ ਤਾਂ ਸਭ ਕੁਝ ਪਤਾ ਹੀ ਹੈ ਹੋਰ ਕੀ ਕੀ ਹੁੰਦਾ ਹੈ, ਚੀਰ-ਫਾੜ ਨਾ ਕਰਦੇ ਹੋਏ ਨਾਮੁ ਦੀ ਮਦਦ ਨਾਲ ਹੀ ਨਾਮੁ ਨੂੰ ਸਮਝਦੇ ਹਾਂ ਬਾਕੀ ਝੂਠ ਤਾਂ ਸੱਚ ਨੇ ਆਪ ਹੀ ਕੱਟ ਦੇਣਾ |
ਜੀ ਹਾਂ ਨਾਮੁ ਨੂੰ ਸਮਝਣਾ ਹੀ ਨਾਮੁ ਲੈਣਾ ਹੈ |
ਸੰਤ ਬਾਬੇ ਕਹੀ ਤਾਂ ਜਾਂਦੇ ਨੇ ਕਿ ਨਾਮੁ ਜਪਲੋ ਨਾਮੁ ਤਾਰਦੂ ਥੋਨੂੰ, ਪਰ ਇਹ ਨੀ ਦਸਦੇ ਕਦੇ ਕਿ ਨਾਮੁ ਹੁੰਦਾ ਕੀ ਹੈ, ਜੇ ਦੱਸਦੇ ਤਾਂ ਗ਼ਲਤ ਦੱਸਦੇ |
ਜਿਵੇ ਦੁਨੀਆ ਵਿਚ ਕਮਾਈ ਦੇ ਰੂਪ ਵਿਚ ਕਿਸੇ ਵੀ ਦੇਸ਼ ਦੀ currency ਮਿਲਦੀ ਹੈ ਉਸੇ ਤਰਾਂ ਧਾਰਮਿਕ ਖੇਤਰ ਵਿਚ ਕਮਾਈ ਦੇ ਰੂਪ ਵਿਚ ਨਾਮੁ ਮਿਲਦਾ ਹੈ, ਇਹੀ ਅਸਲੀ ਧੰਨ ਹੈ |
ਗੁਰਬਾਣੀ ਵਿਚ ਜਿਕਰ ਵੀ ਹੈ ਕਿ
ਗਿਆਨੀਆ ਕਾ ਧਨੁ ਨਾਮੁ ਹੈ ਸਹਜਿ ਕਰਹਿ ਵਾਪਾਰੁ ||
ਇਥੇ ਕਮਾਈ ਕਰਨਾ ਸਤਿਗੁਰ ਦੀ ਸੇਵਾ ਨੂੰ ਕਿਹਾ ਗਿਆ ਹੈ ਤੇ ਸੇਵਾ ਬਦਲੇ ਨਾਮੁ ਲੈਣਾ ਹੀ ਅਸਲੀ ਵਪਾਰ ਹੈ |
ਵਿਵੇਕ ਨਾਲ ਵਿਚਾਰ ਕਰਨੀ ਹੀ ਸਤਿਗੁਰ ਦੀ ਸੇਵਾ ਹੁੰਦਾ ਹੈ | ਜੁੱਤੀਆਂ ਸਾਫ ਕਰਨੀ, ਝਾੜੂ ਲਾਉਣਾ ਤੇ ਲੰਗਰ ਚ ਹੱਥ ਵਟਾਉਣਾ ਤਾਂ ਕੰਮ ਹਨ, ਅਸਲੀ ਸੇਵਾ ਤਾਂ ਸਤਿਗੁਰ ਦੀ ਹੈ |
ਨਾਮੁ ਲੈਣ ਦਾ ਅਸਲ ਅਰਥ ਗਿਆਨ ਦਾ ਖਜਾਨਾ ਇਕੱਠਾ ਕਰਨਾ ਹੈ | ਸਾਰੀ ਗੁਰਬਾਣੀ ਚੰਗੀ ਤਰਾਂ ਸਮਝ ਕੇ ਉਹ ਗੁਰ ਕੀ ਮਤਿ ਇਕੱਠੀ ਕਰਨਾ ਹੀ ਨਾਮੁ ਹੈ | ਇਹ ਆਤਮਿਕ ਜਾਂ ਸਵੈ-ਪੜਚੋਲ ਦੇ ਗਿਆਨ ਨੂੰ ਜਦੋ ਕਿਸੇ ਤੋਂ ਸੁਣ ਕੇ ਜਾਂ ਪੜ੍ਹ ਕੇ ਇਕੱਠਾ ਕਰਦੇ ਹਾਂ ਤਾਂ ਓਦੋ ਉਹ ਗਿਆਨ ਹੁੰਦਾ ਹੈ ਤੇ ਜਦੋ ਉਸ ਗਿਆਨ ਨੂੰ ਵਿਚਾਰਿਆ ਜਾਂਦਾ ਤੇ ਅੰਦਰ ਭਰਮ ਦੂਰ ਹੋ ਕੇ ਚਾਨਣਾ ਹੋ ਜਾਂਦਾ ਫੇਰ ਉਹ ਨਾਮੁ ਅਖਵਾਉਂਦਾ |
ਲੇਖਕ ਨੇ ਗੁਰਬਾਣੀ ਤੋਂ ਸਿਖਿਆ ਲਈ ਤੇ ਗਿਆਨ ਇਕੱਠਾ ਕੀਤਾ, ਉਸ ਗਿਆਨ ਨੂੰ ਜਦੋ ਆਪਣੇ ਅੰਦਰ ਵਿਚਾਰਿਆ ਤਾਂ ਸਭ ਕਾਸੇ ਦੀ ਅਸਲੀਅਤ ਆਪ ਹੀ ਸਾਹਮਣੇ ਆਉਣ ਲਗ ਗਈ | ਅਸਲੀਅਤ ਉਹ ਗਿਆਨ ਦੇ ਖਜਾਨੇ ਕਰਕੇ ਆਉਣ ਲਗੀ ਸੀ, ਇਹੀ ਖਜਾਨੇ ਨੇ ਅੱਗੇ ਜਾ ਕੇ ਹੁਕਮੁ ਨਾਲ ਜੋੜ ਦੇਣਾ ਹੈ, ਇਸ ਲਈ ਗੁਰਬਾਣੀ ਵਿੱਚ ਨਾਮੁ ਨੂੰ ਹੁਕਮੁ ਵੀ ਕਿਹਾ ਗਿਆ ਹੈ |
ਏਕੋ ਨਾਮੁ ਹੁਕਮੁ ਹੈ, ਨਾਨਕ, ਸਤਿਗੁਰਿ ਦੀਆ ਬੁਝਾਇ ਜੀਉ ||
ਭਾਵ ਕੀ ਨਾਨਕ ਨੂੰ ਤਾਂ ਸਤਿਗੁਰ ਦੁਆਰਾ ਪਤਾ ਲੱਗ ਗਿਆ ਕਿ ਨਾਮੁ ਹੁਕਮੁ ਹੀ ਹੁੰਦਾ, ਤੇ ਹੁਕਮੁ ਨੂੰ ਬੁਝਣਾ ਹੀ ਸਿੱਖ ਦਾ ਅਸਲੀ target ਹੁੰਦਾ ਹੈ| ਹੁਕਮੁ ਨੂੰ ਬੁਝ ਕੀ ਹੀ ਸਭ ਤੋਂ ਉੱਚੀ ਪਦਵੀ ਪ੍ਰਾਪਤ ਹੋ ਜਾਣੀ ਹੈ |
ਹੁਕਮੁ ਬੂਝਿ ਪਰਮ ਪਦੁ ਪਾਈ ||
ਮੁਕਦੀ ਗੱਲ ਨਾਮੁ ਨੂੰ ਸਿਧੇ ਰੂਪ ਵਿਚ ਸਮਝਾਇਆ ਨਹੀਂ ਜਾ ਸਕਦਾ, ਜੇ ਸੰਭਵ ਹੁੰਦਾ ਤਾਂ ਭਗਤ ਹੀ ਆਦਿ ਦੀ ਬਾਣੀ ਵਿਚ ਦੱਸ ਦਿੰਦੇ, ਇਹ ਤਾਂ ਆਪ ਹੀ ਜਾਨਣਾ ਪੈਂਦਾ, ਇਸ ਬਾਰੇ ਬਸ ਇਸ਼ਾਰੇ ਦਿੱਤੇ ਜਾ ਸਕਦੇ ਨੇ, ਜੋ ਲੇਖਕ ਨੇ ਦੇਣ ਦੀ ਕੋਸ਼ਿਸ਼ ਕੀਤੀ ਹੈ |
------------
ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...