Logical Reasoning, GurParsad, Gurmat, SatGur
ਵਿਚਾਰਨ ਵਾਲੀ ਬੁੱਧੀ ਜਾਂ ਬਿਵੇਕ | The Logical Reasoning.
ਗੁਰਮਤਿ ਵਿਚਾਰਧਾਰਾ ਇਕ ਕ੍ਰਾਂਤੀਕਾਰੀ ਵਿਚਾਰਧਾਰਾ ਹੈ, ਕਿਉਕਿ ਇਹ ਸਮਾਜ ਨੇ ਬਣਾਈਆਂ ਲੋਗਾਰੀਤਾਂ ਤੋੜਨ ਦੀ ਗੱਲ ਕਰਦੀ ਹੈ |
ਗੁਰਮਤਿ ਲੈਣ ਦਾ ਇਕੋ ਇਕ ਤਰੀਕਾ ਹੈ, ਉਹ ਹੈ ਗੁਰ ਦੀ ਸਿਖਿਆ ਤੇ ਚੱਲਣਾ ਅਤੇ ਗੁਰਬਾਣੀ ਵਿਚ ਗੁਰ ਸੱਚ ਸੰਤੋਖ ਦੀ ਵਿਚਾਰ ਨੂੰ ਕਹਿੰਦੇ ਹਨ | ਇਹੀ ਵਿਵੇਕ ਹੁੰਦਾ ਹੈ ਤੇ ਇਕ ਵਿਵੇਕੀ ਵਿਅਕਤੀ ਸਮਾਜ ਦੀਆਂ ਰੀਤੀਆਂ ਜੋ ਪੰਡਿਤ ਜਾਂ ਪਾਠੀ ਆਪਣੀ ਰੋਟੀ ਚਲਾਉਣ ਲਈ ਬਣਾਉਦੇ ਹਨ, ਦੇ ਖਿਲਾਫ਼ ਉਂਗਲ ਚੁੱਕਦਾ ਹੈ | ਉਹ ਤਰਕ ਦੇ ਰਾਹ ਤੇ ਚਲਦਾ ਹੈ |
ਗੁਰਬਾਣੀ ਵਿੱਚ ਵੀ ਕੁਤਰਕ ਤੋਂ ਪਰਹੇਜ ਰੱਖ ਕੇ ਤਰਕ ਨੂੰ ਹੀ ਮਾਰਗ ਦਰਸ਼ਕ ਮਨ ਕੇ ਚੱਲਣ ਨੂੰ ਕਿਹਾ ਹੈ | ਪਰ ਪੁਜਾਰੀ ਜਾਂ ਪਾਠੀ ਤਰਕ ਕਰਨ ਵਾਲਿਆਂ ਨੂੰ ਅਧਰਮੀ ਜਾਂ ਨਾਸਤਿਕ ਕਹਿ ਦਿੰਦੇ ਹਨ ਤਾਂ ਕਿ ਓਹਨਾ ਦੇ business ਨੂੰ ਕੋਈ ਨੁਕਸਾਨ ਨਾ ਹੋਵੇ |
ਹੁਣ ਇਕ ਆਮ ਜਿਹਾ ਮੱਧਮ ਵਰਗ ਨਾਲ ਸੰਬੰਧ ਰੱਖਣ ਵਾਲਾ ਵਿਅਕਤੀ ਜੋ ਧਰਮ ਦੇ ਨਾਂ ਤੇ ਡਰਾਇਆ ਗਿਆ ਹੈ ਤੇ ਤਰਕ ਕਰਨ ਤੋਂ ਘਬਰਾਉਂਦਾ ਹੈ, ਕਿ ਜੇਕਰ ਉਹ ਇਹੋ ਜਹੇ ਸਵਾਕ ਚੁੱਕੇਗਾ ਤਾਂ ਸ਼ਾਇਦ ਸ਼ਰਾਪਿਆ ਜਾਵੇਗਾ | ਓਹਨੇ ਤਾਂ ਆਪਣਾ ਪਰਿਵਾਰ ਪਾਲਣਾ ਹੈ | ਇਹੀ ਓਹਦਾ ਧਰਮ ਹੈ ਬਸ | ਇਸ ਲਈ ਸਭ ਤਰਕ ਦੇ ਨਾਂ ਤੋਂ ਡਰਦੇ ਹਨ।
ਗੁਰਬਾਣੀ ਪਹਿਲਾਂ ਹਉਮੈ ਛੱਡ ਕੇ ਤੇ ਫਿਰ ਇਹਨਾਂ ਲੋਗਾਰੀਤਾਂ ਨੂੰ ਤਿਆਗ ਕੇ ਆਪਣੇ ਆਪ ਨੂੰ ਪਛਾਨਣ ਦੀ ਗੱਲ ਕਰ ਰਹੀ ਹੈ ਜੋ ਕਿ ਅਸਲੀ ਧਰਮ ਹੈ | ਕਿਉਂਕਿ ਇਹ ਲੋਗਾਰੀਤਾਂ ਦਾ ਅਧਾਰ ਹੀ ਅੰਧ ਵਿਸ਼ਵਾਸ ਤੇ ਟਿਕਿਆ ਹੁੰਦਾ ਹੈ ਤੇ ਅੰਧ ਵਿਸ਼ਵਾਸ ਸਾਡੀ ਵਿਚਾਰ ਕਰਨ ਦੀ ਸ਼ਕਤੀ ਨੂੰ ਖਤਮ ਕਰਕੇ ਰੱਖ ਦਿੰਦਾ ਹੈ |
ਸਕੂਲ ਕਾਲਜਾਂ ਵਿਚ ਜੋ ਵਿਦਿਆ ਦਿਤੀ ਜਾ ਰਹੀ ਹੈ ਉਹ ਪੰਡਿਤ ਤੇ ਸੰਸਾਰੀ ਵਿਦਵਾਨਾਂ ਦੀ ਵਿਦਿਆ ਹੈ | ਗੁਰਬਾਣੀ ਇਸ ਵਿਦਿਆ ਨੂੰ ਅਵਿੱਦਿਆ ਕਹਿ ਰਹੀ ਹੈ, ਕਿਉਕਿ ਇਹ ਮਨੁੱਖ ਵਿਚ ਹੰਕਾਰ ਨੂੰ ਵਧਾਉਣ ਦਾ ਕੰਮ ਕਰਦੀ ਹੈ ਤੇ ਸਾਨੂੰ ਸਾਡੇ ਮੂਲ, ਸਾਡੇ ਅਸਲ ਤੋਂ ਦੂਰ ਲੈ ਕੇ ਜਾਣ ਦਾ ਕੰਮ ਕਰਦੀ ਹੈ |
ਹੁਕਮੁ ਸਾਨੂੰ ਘੜਦਾ ਆ ਰਿਹਾ ਹੈ | ਇਹ ਸਾਰੀ development ਨਿਤ ਨਵੀ ਸੋਝੀ, ਸਮਝ ਸਾਰੀ ਓਹੀ ਦੇ ਰਿਹਾ ਹੈ | ਸਾਨੂੰ ਲੋੜ ਹੈ ਇਸ ਕੁਦਰਤ ਵਿੱਚੋ ਇਸ ਖੇਡ ਨੂੰ ਸਮਝਣ ਦੀ |
ਗੁਰੂ ਤੋਂ ਕਿਸੇ ਨੇ ਮਤਿ ਨਹੀਂ ਲਈ ਹੋਈ | ਜਿਵੇਂ ਦੀ ਸਮਾਜ ਵਿਚ ਪਹਿਲਾਂ ਤੋਂ ਇਕਠੀ ਹੋਈ ਹੋਈ ਜਾਣਕਾਰੀ ਸਾਨੂੰ ਮਿਲ ਰਹੀ ਓਵੇਂ ਦੀ ਹੀ ਇਕੱਠੀ ਕਰੀ ਜਾ ਰਹੇ ਹਾਂ ਤੇ ਆਪਣੇ ਮੂਲ ਨੂੰ ਨਹੀਂ ਬੁੱਝ ਰਹੇ ਜੋ ਕਿ ਸਾਡਾ ਅਸਲ ਹੈ | ਜ਼ਿੰਦਗੀ ਪ੍ਰਤੀ ਅੰਦਾਜੇ ਲਗਾਏ ਹੋਏ ਨੇ ਸਭ ਨੇ ਤੇ ਓਹਨਾ ਅੰਦਾਜ਼ਾ ਤੋਂ ਮਿਲੀਆਂ ਅਕਲਾਂ ਨਾਲ ਜੀਓ ਰਹੇ ਹਾਂ | ਇਸ ਕੁਮੱਤ ਜਾਂ ਨਕਲ ਦੀ ਸਮਝ ਨੂੰ ਅਵਿੱਦਿਆ ਕਹਿੰਦੇ | ਇਸ ਬਾਰੇ ਰਵਿਦਾਸ ਜੀ ਲਿਖਦੇ ਨੇ
ਮਾਧੋ, ਅਵਿੱਦਿਆ ਹਿਤ ਕੀਨ ਵਿਵੇਕ ਦੀਪ ਮਲੀਨ ||
ਵਿਵੇਕ ਹੁੰਦਾ ਵਿਚਾਰ ਵਾਲੀ ਬੁਧਿ ਜਾਂ ਸ਼ਕਤੀ ਜੋ ਵਿਚਾਰ ਕੇ ਅਸਲੀਅਤ ਤੋਂ ਜਾਣੂ ਕਰਾ ਦਿੰਦੀ ਹੈ| ਪਰ ਜੇ ਅਵਿੱਦਿਆ ਨਾਲ ਪਿਆਰ ਪਾ ਕੇ ਅਵਿੱਦਿਆ ਇਕੱਠੀ ਕਰਦੇ ਰਹਾਂਗੇ ਤਾ ਸਾਡੀ ਵਿਚਾਰਨ ਵਾਲੀ ਸ਼ਕਤੀ ਮੈਲੀ (ਮਲੀਨ) ਹੋ ਜਾਵੇਗੀ, ਜੋ ਸਭ ਦੀ ਹੋਈ ਹੋਈ | ਇਸ ਲਈ ਅਸੀਂ ਝੂਠ ਨਾਲ ਘਿਰੇ ਹੋਏ ਹਾਂ | ਪਰ ਸੱਚ ਦਾ ਪਤਾ ਲੱਗ ਸਕਦਾ ਜੇਕਰ ਆਪ ਵਿਚਾਰ ਕੇ ਆਪਣੇ ਅਸਲ ਨੂੰ ਪਛਾਣੀਏ ਤੇ ਆਤਮ ਉਪਦੇਸ਼ ਤੇ ਚੱਲੀਏ |
ਗਿਆਨੀ ਸੋ ਜੋ ਆਪੁ ਵੀਚਾਰੈ ||
ਆਤਮ ਉਪਦੇਸ਼ ਤਾਂ ਸਤਿਗੁਰ ਤੋਂ ਮਿਲਣਾ ਹੁੰਦਾ | ਸਾਨੂੰ ਤਾਂ ਪਹਿਲਾਂ ਹੀ ਇਕੱਠਾ ਕਰਕੇ ਗੁਰਬਾਣੀ ਦੇ ਰੂਪ ਵਿਚ ਦਿੱਤਾ ਹੋਇਆ | ਹੋਰ ਵੀ ਇਕੱਠਾ ਕਰ ਸਕਦੇ ਹਨ ਬੱਸ ਲੋੜ ਹੋ ਸੰਤੋਖੀ ਹੋ ਕੇ ਵਿਚਾਰਨ ਦੀ |
ਹੰਕਾਰ ਚਾਹੇ ਕਿਸੇ ਵੀ ਕਿਸਮ ਦਾ ਹੋਵੇ ਜਾਂ ਫੇਰ ਭਾਵੇ ਲੋਕ ਵਡਿਆਈ ਦਾ ਮਾਨ ਹੀ ਕਿਉ ਨਾ ਹੋਵੇ ਸਾਨੂੰ ਅਵਿੱਦਿਆ ਦੇ ਰਾਹ ਲੈ ਕੇ ਜਾ ਰਿਹਾ ਹੁੰਦਾ ਹੈ ਤੇ ਅਸੀਂ ਆਪਣੇ ਮੂਲ ਤੋਂ ਹੋਰ ਦੂਰ ਹੋਣ ਦੇ ਕੰਮ ਕਰੀ ਜਾ ਰਹੇ ਹਨ | ਜਿਸ ਕਾਰਨ ਸਮਾਜ ਵਿਚ ਬੇਚੈਨੀ ਤੇ ਤਣਾਵ ਵਧੀ ਜਾ ਰਿਹਾ ਹੈ |
ਅਸੀਂ ਆਪਣੇ ਮੂਲ ਤੋਂ ਜਿਨ੍ਹਾਂ ਦੂਰ ਜਾਈ ਜਾਵਾਂਗੇ ਓਨੇ ਹੀ ਬੇਚੈਨ ਹੋਈ ਜਾਵਾਗੇ | ਬੇਚੈਨੀ ਤੋਂ ਬਚਨ ਲਈ ਅਸੀਂ ਮਨੋਰੰਜਨ ਦੇ ਬਹੁਤ ਸਾਧਨ ਲੱਭ ਲਏ ਹਨ ਪਰ ਉਹ ਸਿਰਫ ਥੋੜੇ ਸਮੇ ਦਾ ਹੀ ਮਨੋਰੰਜਨ ਹਨ | ਸਦੀਵੀ ਮਨੋਰੰਜਨ ਲਈ ਸਾਨੂੰ ਸਾਡਾ ਮੂਲ ਖੋਜਣਾ ਪੈਣਾ ਹੈ | ਇਹੀ ਪਰਮਾਨੰਦ ਦੀ ਅਵਸਥਾ ਹੈ |
ਲੇਖਕ ਨੂੰ ਕੁਝ ਨਹੀਂ ਪਤਾ ਉਹ ਕੀ ਲਿਖੀ ਜਾ ਰਿਹਾ ਹੈ | ਬਸ ਓਹੀ ਕੁੱਝ ਸਾਂਝਾ ਕਰ ਰਿਹਾ ਜੋ ਸਮਾਜ ਵਿਚ ਦਿੱਖ ਰਿਹਾ | ਇਹ ਸਭ ਨੂੰ ਦਿੱਖ ਸਕਦਾ ਬੱਸ ਲੋੜ ਪੈ ਗੁਰਬਾਣੀ ਨੂੰ ਮੱਥਾ ਟੇਕਣ ਤੇ ਝੂਠਾ ਸਤਿਕਾਰ ਕਰਨ ਦੀ ਬਜਾਏ ਉਸਨੂੰ ਪੜ੍ਹੀਏ ਖੋਜੀਏ ਤੇ ਉਸਨੂੰ ਮੰਨ ਕੇ ਉਸਦਾ ਸੱਚਾ ਸਤਿਕਾਰ ਕਰੀਏ |
ਗੁਰਬਾਣੀ ਗੁਰ ਦੀ ਬੋਲੀ ਹੈ | ਇਹ ਉਹ ਖਜਾਨਾ ਹੈ ਜੋ ਸਾਡੇ ਅੰਦਰ ਵਿਵੇਕ ਪੈਦਾ ਕਰਦਾ ਤੇ ਸਾਨੂੰ ਅਸਲੀਅਤ ਜਾਨਣ ਦੀ ਸ਼ਕਤੀ ਪ੍ਰਦਾਨ ਕਰਦਾ ਹੈ |
ਆਓ ਸਾਰੇ ਗੁਰਬਾਣੀ ਨੂੰ ਸਮਝੀਏ ਤੇ ਅੰਦਲੇ ਸਤਿਗੁਰ ਨੂੰ ਪਛਾਣੀਏ, ਵਿਵੇਕ ਪਛਾਣੀਏ |
ਕਹੈ ਕਬੀਰ ਐਸੋ ਗੁਰ ਪਾਇਓ ਜਾ ਕਾ ਨਾਉ ਬਿਵੇਕੁ ||
-----------
ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...