ਗੁਰਬਾਣੀ ਵਿੱਚ ਹਰਿ ਕੀ ਹੈ ? Definition of Hari.
ਹਰਿ ਨਾਮ ਪਿੱਛੇ ਪੁਰਾਤਨ ਹਿੰਦੂ ਗ੍ਰੰਥਾਂ ਵਿਚ ਆ ਚੁੱਕਿਆ ਸੀ, ਗੁਰਬਾਣੀ ਵਿਚ ਇਹ ਤਾਂ ਲਿਆ ਗਿਆ ਹੈ| ਗੁਰਬਾਣੀ ਵਿਚ ਇਸਦਾ ਅਸਲੀ ਮਤਲਬ ਸਮਝਾਅ ਕੇ ਪੇਸ਼ ਕੀਤਾ ਗਿਆ ਹੈ | "ਆਦਿ ਗ੍ਰੰਥ" ਵਿਚ ਪੰਨਾ 593 ਤੇ ਤਾਂ ਸਿੱਧੀ ਪਰਿਭਾਸ਼ਾ ਹੀ ਦਿੱਤੀ ਹੋਈ ਕਿ ਹਰਿ ਕੀ ਹੁੰਦਾ |
ਅੰਤਰਿ ਗੁਰ ਗਿਆਨੁ ਹਰਿ ਰਤਨੁ ਹੈ ਮੁਕਤਿ ਕਰਾਵਨਹਾਰਾ ||
ਹਰੀ ਅੰਦਰ ਇਕੱਠਾ ਹੋਇਆ ਉਹ ਗਿਆਨ ਜਾਂ ਸੋਝੀ ਹੁੰਦਾ ਹੈ ਜਿਸਨੇ ਸਾਨੂੰ ਭਰਮ ਤੋਂ ਮੁਕਤ ਕਰਾ ਕੇ ਇਸ ਜਨਮ ਮਰਨ ਦੇ ਚੱਕਰ ਵਿੱਚੋ ਬਾਹਰ ਕੱਢ ਲੈਣਾ ਹੈ | ਹਰੀ, ਨਾਮ ਤਾਂ ਪਿਆ ਕਿਉਕਿ ਇਹ ਉਹ ਗਿਆਨ ਹੈ ਜੋ ਸੁੱਕਿਆਂ ਨੂੰ ਹਰਾ ਕਰ ਦਿੰਦਾ ਹੈ | ਹਰਾ ਕਰ ਦੇਣ ਵਾਲਾ ਗਿਆਨ ਸੱਚਾ ਗਿਆਨ ਹੁੰਦਾ ਹੈ ਤੇ ਇਹ ਸਾਰੀ ਦੁਨੀਆ ਹੀ ਸੱਚੇ ਗਿਆਨ ਦਾ ਰੂਪ ਹੈ |
ਅਸਲ ਵਿਚ ਅੰਦਰ ਜਨਮ ਤੋਂ ਲੈ ਕੇ ਜੋ ਵੀ ਗਿਆਨ ਇਕੱਠਾ ਹੁੰਦਾ ਰਹਿੰਦਾ ਹੈ, ਹਰ ਇਕ ਜੀਵ ਉਸ ਅਨੁਸਾਰ ਹੀ ਚੱਲ ਰਿਹਾ ਹੈ | ਜੇਹਾ ਬੀਜੇ ਓਹਜਾ ਵੱਢੇ ਦਾ ਮਤਲਬ ਹੁੰਦਾ ਜਿਵੇ ਦਾ ਗਿਆਨ ਇਕੱਠਾ ਕਰਦੇ ਜਾਵਾਂਗੇ ਓਵੇਂ ਦੇ ਹੀ ਬਣਦੇ ਜਾਵਾਂਗੇ, ਚਾਹੇ ਸੱਚਾ ਗਿਆਨ ਇਕੱਠਾ ਕਰ ਲਈਏ ਚਾਹੇ ਝੂਠਾ | ਉਸ ਇਕੱਠੇ ਕੀਤੇ ਗਿਆਨ ਜਾਂ ਅਕਲ ਨਾਲ ਹੀ ਜਿੰਦਗੀ ਦੇ ਫੈਸਲੇ ਲੈਂਦੇ ਹਾਂ | ਜੇਕਰ ਅੰਦਰ ਹਰਿ ਰਤਨ ਇਕੱਠਾ ਹੋ ਰਿਹਾ ਹੋਵੇ ਉਸਨੇ ਤਾਂ ਹਰਾ ਕਰ ਹੀ ਦੇਣਾ ਹੈ |
ਇਹ ਜੋ ਵੀ ਕੁੱਝ ਲਿਖਿਆ ਜਾ ਰਿਹਾ ਇਸ ਵਿਚ ਲੇਖਕ ਦਾ ਕੁੱਝ ਨਹੀਂ ਜੋ ਵੀ ਹੈ ਸਤਿਗੁਰ ਦੀ ਸਿਖਿਆ ਹੈ | ਹੁਣ ਪੜ੍ਹਨ ਵਾਲਾ ਇਸਨੂੰ ਕਿਵੇਂ ਜਾਂ ਕਿਨਾ ਕੁ ਡੂੰਘਾ ਸਮਝੇਗਾ ਇਹ ਤਾਂ ਪੜ੍ਹਨ ਵਾਲੇ ਨੇ ਜਿਵੇ ਦਾ ਅੰਦਰ ਗਿਆਨ ਇਕੱਠਾ ਕੀਤਾ ਉਸਤੇ ਨਿਰਭਰ ਕਰਦਾ ਹੈ | ਲੇਖਕ ਤਾਂ ਓਨਾ ਹੀ ਲਿਖ ਸਕਦਾ ਜਿਨ੍ਹਾਂ ਕੁ ਓਹਦੇ ਅੰਦਰ ਗਿਆਨ ਇਕੱਠਾ ਹੋਇਆ ਹੈ |
ਲਿਖਾਰੀ ਦਾ ਕੰਮ ਤਾਂ ਬੱਸ ਜਾਗ ਲਾਉਣਾ ਹੀ ਸੀ, ਹੁਣ ਜਿਸ ਵਿੱਚ ਜੰਮਣ ਦੀ ਭੁੱਖ ਹੋਵੇਗੀ ਅੱਗੇ ਗੁਰਬਾਣੀ ਖੋਜ ਕੇ ਜੰਮ ਸਕਦਾ ਹੈ, ਇਹ ਗੱਲ ਤਾਂ ਹਰ ਇਕ ਦੀ ਆਪਣੀ ਮਰਜੀ ਤੇ ਖੜੀ ਹੈ | ਇਹ ਤਾਂ ਉਹ ਦਾਤ ਜੋ ਆਪਣੇ ਆਪ ਤੋਂ ਹੀ ਮਿਲਣੀ ਹੈ |
-----------
ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...