15 October, 2018

ਗੁਰਬਾਣੀ ਅਤੇ ਬਾਣੀ ਵਿੱਚ ਕੀ ਫਰਕ ਹੈ? Basic difference between Gurbani and Bani.

ਗੁਰਬਾਣੀ ਅਤੇ ਬਾਣੀ ਵਿੱਚ ਕੀ ਫਰਕ ਹੈ? Basic difference between Gurbani and Bani.


ਗੁਰਬਾਣੀ ਅਤੇ ਬਾਣੀ ਵਿੱਚ ਕੀ ਫਰਕ ਹੈ? Basic difference between Gurbani and Bani. 


ਅਸੀਂ ਇਹ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਗੁਰਬਾਣੀ ਤੇ ਬਾਣੀ ਵਿਚ ਵੀ ਕੋਈ ਫਰਕ ਹੋਵੇਗਾ | ਪਰ ਹਾਂ ਜੇਕਰ ਗੁਰ ਦੇ ਗਿਆਨ ਤੋਂ ਜਾਣੀਏ ਤਾਂ ਸਹਿਜੇ ਹੀ ਗੁਰਬਾਣੀ ਤੇ ਬਾਣੀ ਵਿਚ ਅੰਤਰ ਪਤਾ ਲਗ ਜਾਂਦਾ ਹੈ | 

ਜਿਸਨੂੰ ਆਪ ਹਾਲੇ ਗਿਆਨ ਨਹੀਂ ਉਸਨੂੰ ਕਿਸੇ ਹੋਰ ਆਤਮਿਕ ਗਿਆਨੀ ਤੋਂ ਮਿਲਣ ਵਾਲਾ ਗਿਆਨ ਗੁਰਬਾਣੀ ਹੁੰਦਾ ਹੈ, ਉਹ ਚਾਹੇ ਲਿਖਤੀ ਰੂਪ ਵਿਚ ਹੋਵੇ ਚਾਹੇ ਬੋਲਕੇ

ਪਰ ਜਦੋ ਉਹ ਉਸ ਗਿਆਨ ਨੂੰ ਸੁਨ ਕੇ ਜਾਂ ਪੜ੍ਹ ਕੇ ਜੋ  interpret ਕਰਦਾ ਹੈ ਜੇਕਰ ਉਹ ਸਹੀ ਸਮਝਦਾ ਹੈ ਤਾਂ ਗੁਰਮਤਿ ਤੇ ਜੇਕਰ ਗਲਤ ਸਮਝਦਾ ਹੈ ਤਾਂ ਮਨਮਤਿ ਬਣ ਜਾਂਦਾ ਹੈ | ਸਹੀ ਸਮਝ ਆਉਣ ਤੇ ਜੋ ਤੱਤ ਗਿਆਨ ਮਿਲਦਾ ਹੈ ਉਹ ਬਾਣੀ ਹੁੰਦਾ ਹੈ | ਇਹ ਅੰਦਰ ਸਮਝ ਹੁੰਦੀ ਹੈ ਜਿਸਨੂੰ ਬੋਲਿਆ ਜਾਂ ਲਿਖਿਆ ਨਹੀਂ ਜਾ ਸਕਦਾ ।

ਇਹੀ ਧੁਰ ਕਿ ਬਾਣੀ ਅਖਵਾਉਂਦੀ ਹੈ | 

ਬਾਣੀ ਨੂੰ ਮੱਖਣ ਵੀ ਕਿਹਾ ਜਾਂਦਾ ਹੈ ,ਤੇ ਦੂਜੇ ਨੂੰ ਦਿੱਤੀ  ਜਾਣ ਵਾਲੀ ਗੁਰਬਾਣੀ ਦੁੱਧ ਅਖਵਾਉਂਦੀ ਹੈ, ਕਿਉਕਿ ਉਸ ਵਿਚ ਸੰਸਾਰਿਕ ਬੋਲੀ ਤੇ ਮਾਇਆ ਦੀਆ ਉਦਾਹਰਨਾਂ ਦੀ ਮਿਲਾਵਟ ਆ ਜਾਂਦੀ ਹੈ | ਇਸ ਲਈ ਮੱਖਣ ਤੋਂ ਦੁੱਧ ਰਹਿ ਜਾਂਦੀ ਹੈ | ਆਦਿ ਗਰੰਥ ਵਿਚ ਇਸ ਬਾਰੇ ਲਿਖਿਆ ਹੈ

  • ਪ੍ਰਥਮੈ ਮਾਖਨੁ ਪਾਛੈ ਦੂਧ  ||

ਸਹੀ ਸਮਝ ਆਉਂਣ ਤੇ ਇਹ ਪਹਿਲਾਂ ਸਾਨੂ ਮੱਖਣ (ਤੱਤ ਗਿਆਨ) ਰੂਪ ਵਿਚ ਹੀ ਮਿਲਦੀ ਹੈ ਤੇ ਪਿੱਛੋਂ ਜੇਕਰ ਕਿਸੇ ਹੋਰ ਨੂੰ ਦੇਣ ਦੀ ਕੋਸ਼ਿਸ਼ ਕਰਾਂਗੇ ਤਾਂ ਇਹ ਦੁੱਧ (ਜਾਣਕਾਰੀ) ਬਣ ਜਾਵੇਗੀ |

ਅਸੀਂ ਪਹਿਲਾਂ ਕਿਸੇ ਹੋਰ ਤੋਂ ਜਾਣਕਾਰੀ ਗੁਰਬਾਣੀ ਰੂਪ ਵਿਚ ਲਈ, ਜਦੋ ਖੁਦ ਸੱਚੇ ਗੁਰ ਜੋ ਕਿ ਸੱਚ ਸੰਤੋਖ ਦੀ ਵਿਚਾਰ ਹੈ ਨਾਲ ਵਿਚਾਰ ਕੇ ਸਹੀ ਸਮਝੀ ਤਾਂ ਬਾਣੀ ਰੂਪ ਵਿਚ, ਹੁਣ ਇਹ ਬਾਣੀ ਜੇਕਰ ਅੱਗੇ ਹੋਰ ਕਿਸੇ ਤੀਜੇ ਨੂੰ ਦੇਣ ਦੀ ਕੋਸ਼ਿਸ਼ ਕਰੇਗਾ ਤਾਂ ਇਹ ਫੇਰ ਉਸ ਤੀਜੇ ਲਈ ਗੁਰਬਾਣੀ ਹੋਵੇਗੀ | ਕਿਉਕਿ ਤੀਜੇ ਨੂੰ ਵੀ ਇਹ ਜਾਂ ਤਾਂ ਜ਼ੁਬਾਨੀ ਰੂਪ ਵਿਚ ਬੋਲ ਕੇ ਜਾਂ ਫੇਰ ਲਿਖਤੀ ਰੂਪ ਵਿਚ ਦਿੱਤੀ ਜਾਵੇਗੀ | 

ਜੋ ਵੀ ਮੈਨੂੰ ਸਮਝ ਹੈ ਉਹ ਮੱਖਣ ਹੈ ਪਰ ਉਸ ਮੱਖਣ ਨੂੰ ਜਦੋ ਮੈਂ ਲਿਖਤੀ ਰੂਪ ਵਿਚ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰ ਰਿਹਾ ਤਾਂ ਇਹ ਜਰੂਰੀ ਨਹੀਂ ਕਿ ਤੁਸੀਂ ਓਹੀ ਸਮਝੋਗੇ ਜੋ ਮੈਂ ਸਮਝਾਉਣਾ ਚੰਹੁਨਾ ਹਾਂ | ਮੇਰੀ ਮਤਿ ਜਾਂ ਮੇਰੀ ਸਮਝ ਜੋ ਹੈ ਉਹ ਗੁਰ ਤੋਂ ਹੀ ਆਈ ਹੈ ਉਹ ਮੈਂ ਹੁਬਹੂ ਕਿਸੇ ਨੂੰ ਦਸ ਨਹੀਂ ਸਕਦਾ, ਕਿਉਕਿ ਆਪਣੇ ਅੰਦਰ ਨੂੰ ਕਿਸੇ ਭਾਸ਼ਾ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ, ਕਿਉਕਿ ਹਰੇਕ ਭਾਸ਼ਾ ਦੀਆਂ ਆਪਣੀਆਂ  limitations ਹੁੰਦੀਆਂ ਹਨ | ਭਾਸ਼ਾ ਕੇਵਲ ਓਹਨਾ ਚੀਜ ਨੂੰ ਬਿਆਨ ਕਰਨ ਲਈ ਬਣੀ ਹੈ ਜੋ ਨੰਗੀ ਅੱਖ ਨਾਲ ਦਿਖਦੀਆਂ ਹਨ | 

ਆਪਣੇ ਅੰਦਰ ਨੂੰ ਜੋ ਕਿ ਅਦਿੱਖ ਹੈ ਅਤੇ ਨਾ ਬਿਆਨ ਕਰਨਯੋਗ ਹੈ ਨੂੰ ਜਦੋ ਕਿਸੇ ਭਾਸ਼ਾ ਵਿਚ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਸਮਝਣ ਵਾਲਾ ਉਸਨੂੰ ਦਿਖਣ ਵਾਲੀਆਂ ਵਸਤੂਆਂ ਨਾਲ ਤੁਲਨਾ ਕਰਕੇ ਗ੍ਰਹਿਣ ਕਰਦਾ ਹੈ, ਓਥੇ ਸਮਝ ਬਦਲ ਜਾਂਦੀ ਹੈ | ਹਾਲਾਕਿ ਇਹ ਕੇਵਲ ਆਪਣੀ ਖੁਦ ਦੀ ਸਮਝ ਦੇ ਇਸ਼ਾਰੇ ਹੀ ਹੁੰਦੇ ਹਨ ਜੋ ਲਿਖ ਕੇ ਜਾਂ ਬੋਲ ਕੇ ਦੂਜੇ ਨੂੰ ਦਸਦੇ ਹਾਂ, ਪੂਰੀ ਸਮਝ ਨਹੀਂ ਦੱਸ ਸਕਦੇ | ਜਾਣਕਾਰੀ ਦੇ ਇਸ਼ਾਰੇ ਪੂਰੀ ਸਮਝ ਓਦੋ ਬਣਦੇ ਹਨ ਜਦੋ ਸੁਣਨ ਵਾਲਾ ਜਾਂ ਪੜ੍ਹਨ ਵਾਲਾ ਵੀ ਓਹੀ ਸਮਝੇ ਜੋ ਬੋਲਣ ਵਾਲਾ ਜਾਂ ਲਿਖਣ ਵਾਲਾ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ |

ਇਸੇ ਕਰਕੇ ਗੁਰਬਾਣੀ ਦੀ ਅਸਲ ਸਮਝ ਨਹੀਂ ਆ ਰਹੀ | ਜੇਕਰ ਆਵੇਗੀ ਤਾਂ ਧੁਰ ਕਿ ਬਾਣੀ ਦੇ ਰੂਪ ਵਿਚ ਹੀ ਆਵੇਗੀ | ਓਹੀ ਗੁਰੂ ਰੂਪ ਹੈ | ਕਿਉਕਿ

  • ਬਾਣੀ ਗੁਰੂ, ਗੁਰੂ ਹੈ ਬਾਣੀ, ਵਿਚ ਬਾਣੀ ਅੰਮ੍ਰਿਤ ਸਾਰੇ ||

ਬਾਣੀ ਉਹ ਸਮਝ ਹੈ ਜੋ ਨਿਰਾ ਮੱਖਣ (ਤੱਤ ਗਿਆਨ) ਹੈ ਕੋਈ ਮਿਲਾਵਟ ਨਹੀਂ, ਸਾਰੇ ਦਾ ਸਾਰਾ ਅੰਮ੍ਰਿਤ |

ਦੇਖਣਾ - ਵਸਤੂਆਂ ਜਾਂ ਦ੍ਰਿਸ਼ਾਂ ਨੂੰ ਨੰਗੀ ਅੱਖ ਨਾਲ ਦੇਖਣਾ |
ਪੇਖਣਾ ਜਾਂ ਪ੍ਰਸਣਾ - ਅਸਲੀਅਤ ਨੂੰ ਗੁਰ ਦੀ ਸਮਝ ਨਾਲ ਸਮਝਣਾ | ਅੰਦਰ ਦੇਖਣਾ |


------------
ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...