19 October, 2018

ਗੁਰਮਤਿ ਅਨੁਸਾਰ ਦਾਨ ਕੀ ਹੈ ? What is real Donation. (2018)

Logical Reasoning, GurParsad, Gurmat, Satgur, Gur ka Sikh and Real Religionਗੁਰਮਤਿ ਅਨੁਸਾਰ ਦਾਨ ਕੀ ਹੈ ? What is real Donation.

ਗੁਰਮਤਿ ਅਨੁਸਾਰ ਦਾਨ ਕੀ ਹੈ ? What is real Donation.


ਦਾਨ ਧਰਮ ਦੀ ਦੁਨੀਆ ਦਾ ਬਹੁਤ ਪ੍ਰਚੱਲਿਤ ਵਿਸ਼ਾ ਹੈ | ਜੇਕਰ ਦਾਨ ਨਾ ਹੋਵੇ ਤਾਂ ਧਰਮ ਗਰੀਬ ਹੀ ਰਹਿ ਜਾਵੇ | ਪਰ ਅਸਲ ਵਿਚ ਅਸਲੀ ਦਾਨ ਇਹ ਨਹੀਂ ਹੁੰਦਾ ਜੋ ਅਸੀਂ ਸਾਰੇ ਸਮਝਦੇ ਹਾਂ | ਅਸੀਂ ਸਾਰੇ ਦਾਨ ਨੂੰ ਗ਼ਲਤ ਨਜਰ ਨਾਲ ਦੇਖਦੇ ਹਾਂ | ਧਰਮ ਅਨੁਸਾਰ ਜਾਂ ਕਹਿ ਲਵੋ ਗੁਰਮਤਿ ਅਨੁਸਾਰ ਦਾਨ ਦਾ ਮਤਲਬ ਕੁਝ ਹੋਰ ਹੈ |

ਧਰਮ ਦੀ ਦੁਨੀਆ ਵਿਚ ਆਤਮਿਕ ਗਿਆਨ ਵੰਡਣਾ ਹੀ ਅਸਲੀ ਦਾਨ ਦੇਣਾ ਹੁੰਦਾ | ਸੰਸਾਰਿਕ ਵਸਤੂਆਂ ਅਤੇ ਪੈਸੇ ਦੇਣਾ ਤਾਂ ਮਦਦ ਜਾਂ ਸਹਿਜੋਗ ਦੇਣਾ ਹੁੰਦਾ ਹੈ, ਦਾਨ ਨਹੀਂ  | 

ਜਦੋ ਕੋਈ ਆਪ ਗਿਆਨ ਨਾਲ ਪਰਬੋਧਿਆ ਜਾਂਦਾ ਫੇਰ ਹੀ ਉਹ ਅੱਗੇ ਕਿਸੇ ਨੂੰ ਗਿਆਨ ਦਾ ਦਾਨ ਦੇ ਸਕਦਾ ਹੈ | ਇਸ ਅਵਸਥਾ ਨੂੰ ਗੁਰਬਾਣੀ ਵਿਚ ਪੋਹ ਚੜਿਆ ਕਿਹਾ ਗਿਆ ਹੈ | ਅਜਿਹਾ ਦਾਨ ਦੇਣਾ ਹੀ ਸਭ ਤੋਂ ਵੱਡਾ ਪਰਉਪਕਾਰ ਹੈ | ਕਿਉਕਿ ਸਭ ਨੂੰ ਗਿਆਨ ਦੇਣਾ ਇਹ ਪਰਮੇਸ਼ਰ ਦਾ ਕੰਮ ਹੈ ਤੇ ਪਰਮੇਸ਼ਰ ਦੇ ਕਾਰਜ ਵਿਚ ਮਦਦ ਕਰਨ ਵਾਲਾ ਵਿਅਕਤੀ ਹੀ ਸਭ ਤੋਂ ਵੱਡਾ ਦਾਨੀ ਹੁੰਦਾ ਹੈ | 

ਜੀਵ ਦਾ ਜੋ ਗਿਆਨ ਦਾ ਘਾਟਾ ਪਿਆ ਹੋਇਆ ਜਿਸਨੂੰ ਪੂਰਾ ਕਰਨ ਲਈ ਇਹ ਜਨਮ ਲੈ ਕੇ ਬ੍ਰਹਮ ਵਿੱਚ ਆਇਆ ਹੋਇਆ, ਉਸਨੂੰ ਪੂਰਾ ਕਰਨ ਵਿਚ ਗਿਆਨ ਨਾਲ ਮਦਦ ਕਰਨਾ ਹੀ ਸਭ ਤੋਂ ਵੱਡਾ ਪੁੰਨ | 

ਕੋਈ ਹੋਰ ਕਾਰ ਸੇਵਾ ਜਾਂ ਝੜਾਵਾਂ ਦਾਨ ਨਹੀਂ ਕਹਿ ਸਕਦੇ ਸਿਰਫ ਮਦਦ ਕਹਿ ਸਕਦੇ ਹਾਂ | ਇਹ ਤਾਂ ਪੰਡਿਤ ਨੇ ਰੋਟੀਆਂ ਕਾਰਨ ਅੰਧ ਵਿਸ਼ਵਾਸ ਫੈਲਾਇਆ ਸੀ ਜੋ ਸਿੱਖਾਂ ਵਿਚ ਵੀ ਆ ਵੜਿਆ | ਜੇਕਰ ਸਭ ਵਿਚਾਰਾਂਗੇ ਤਾਂ ਸਤਿਗੁਰ ਦੇ ਪ੍ਰਸਾਦਿ ਹਰ ਇਕ ਗੱਲ ਦਾ ਆਪ ਹੀ ਪਤਾ ਲੱਗਣ ਲਗ ਜਾਣਾ |

ਲਿਖਣ ਵਾਲੇ ਨੂੰ ਵੀ ਇਹ ਗੱਲਾਂ ਵਿਚਾਰਾਂ ਤੇ ਹੀ ਪਤਾ ਲੱਗੀਆਂ | ਇਹ ਸਭ ਸਤਿਗੁਰ ਦੀ ਮਤਿ, ਮੇਰਾ ਕੁੱਝ ਨਹੀਂ |

ਤੂੰ ਸਮਰਥਿ ਵੱਡਾ ਮੇਰੀ ਮਤਿ ਥੋੜੀ ਰਾਮ ||


-----------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...